ਘਰੋਂ ਘੁੰਮਣ ਗਏ ਪਿੰਡ ਖੈਰਾਬਾਦ ਦੇ ਤਿੰਨ ਬੱਚੇ ਲਾਪਤਾ

ਰੂਪਨਗਰ (ਸਮਾਜ ਵੀਕਲੀ):ਰੂਪਨਗਰ ਨੇੜਲੇ ਪਿੰਡ ਖੈਰਾਬਾਦ ਦੇ ਤਿੰਨ ਬੱਚੇ ਸ਼ੁੱਕਰਵਾਰ ਤੋਂ ਲਾਪਤਾ ਹਨ। ਉਨ੍ਹਾਂ ਦਾ ਸਰਹਿੰਦ ਨਹਿਰ ਵਿੱਚ ਡੁੱਬਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਬੱਚਿਆਂ ਦੀ ਪਛਾਣ ਸਮੀਰ ਖਾਨ, ਅਵਿਨਾਸ਼ ਚੌਹਾਨ ਤੇ ਮੁਹੰਮਦ ਫਰਮਾਨ ਵਜੋਂ ਹੋਈ ਹੈ, ਜਿਨ੍ਹਾਂ ਦੀ ਉਮਰ 12-13 ਸਾਲ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਇਹ ਬੱਚੇ ਸ਼ੁੱਕਰਵਾਰ ਨੂੰ ਘਰੋਂ ਸਾਈਕਲਾਂ ’ਤੇ ਘੁੰਮਣ ਲਈ ਨਿਕਲੇ ਸਨ। ਜਦੋਂ ਉਹ ਕਾਫ਼ੀ ਦੇਰ ਤੱਕ ਘਰ ਨਹੀਂ ਪਰਤੇ ਤਾਂ ਮਾਪਿਆਂ ਨੇ ਭਾਲ ਸ਼ੁਰੂ ਕਰ ਦਿੱਤੀ।

ਇਸ ਦੌਰਾਨ ਉਨ੍ਹਾਂ ਨੂੰ ਕਿਸੇ ਨੇ ਦੱਸਿਆ ਕਿ ਇਹ ਬੱਚੇ ਪਿੰਡ ਰੈਲੋਂ ਦੇ ਪੁਰਾਣੇ ਸਰਹਿੰਦ ਨਹਿਰ ਦੇ ਪੁਲ ਵੱਲ ਜਾ ਰਹੇ ਹਨ। ਜਦੋਂ ਉਨ੍ਹਾਂ ਨੇ ਰੈਲੋਂ ਸਰਹਿੰਦ ਨਹਿਰ ਨੇੜੇ ਭਾਲ ਸ਼ੁਰੂ ਕੀਤੀ ਤਾਂ ਉਥੋਂ ਪੁਰਾਣੇ ਪੁਲ ਦੇ ਹੇਠਾਂ ਬੱਚਿਆਂ ਦੇ ਸਾਈਕਲ, ਕੱਪੜੇ ਤੇ ਚੱਪਲਾਂ ਬਰਾਮਦ ਹੋਈਆਂ। ਡੀਐੱਸਪੀ ਤੇ ਐੱਸਐੱਚਓ ਸੂਚਨਾ ਮਿਲਦੇ ਹੀ ਘਟਨਾ ਸਥਾਨ ’ਤੇ ਪਹੁੰਚੇ। ਅੱਜ ਸਵੇਰੇ ਤੋਂ ਗੋਤਾਖੋਰਾਂ ਦੀ ਮਦਦ ਨਾਲ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article3 civilians injured in Srinagar grenade explosion
Next articleਭਾਰੀ ਮੀਂਹ ਮਗਰੋਂ ਜਲਥਲ ਹੋਈ ਬਿਹਾਰ ਵਿਧਾਨ ਸਭਾ