ਮਿਸ਼ਨ ਸਮਰੱਥ ਤਹਿਤ  ਬਲਾਕ ਰਿਸੋਰਸ ਪਰਸਨਜ਼ ਦੀ ਤਿੰਨ ਰੋਜ਼ਾ ਟ੍ਰੇਨਿੰਗ ਸਮਾਪਤ 

15 ਮਾਰਚ ਤੋਂ ਜ਼ਿਲ੍ਹੇ ਦੇ 9 ਬਲਾਕਾਂ ਵਿੱਚ ਵੱਖ ਵੱਖ ਸਕੂਲਾਂ ਦੇ ਅਧਿਆਪਕ ਲੈਣਗੇ ਮਿਸ਼ਨ ਸਮੱਰਥ ਦੀ ਟ੍ਰੇਨਿੰਗ -ਕੰਵਲਜੀਤ ਸਿੰਘ 
ਕਪੂਰਥਲਾ,  (ਕੌੜਾ)- ਐਸ ਸੀ ਈ ਆਰ ਟੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਤੇ  ਜ਼ਿਲ੍ਹਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਨੰਦਾ  ਧਵਨ ਦੀ ਅਗਵਾਈ ਹੇਠ ਮਿਸ਼ਨ ਸਮਰੱਥ ਤਹਿਤ  ਬਲਾਕ ਰਿਸੋਰਸ ਪਰਸਨਜ਼ ਦੀ ਤਿੰਨ ਰੋਜ਼ਾ ਟ੍ਰੇਨਿੰਗ ਸਰਕਾਰੀ ਐਲੀਮੈਂਟਰੀ ਸਕੂਲ ਤੋਪਖਾਨਾ ਵਿਖੇ ਸਮਾਪਤ ਹੋਈ। ਇਸ ਦੌਰਾਨ ਸਟੇਟ ਰਿਸੋਰਸ ਪਰਸਨ  ਹਰਮਿੰਦਰ ਸਿੰਘ ਜੋਸਨ ਅਬਜਰਵਰ ਵਜੋਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ।
ਇਸ ਟ੍ਰੇਨਿੰਗ ਵਿੱਚ ਜ਼ਿਲ੍ਹੇ ਦੇ 9 ਬਲਾਕਾਂ ਦੇ ਕੁੱਲ 35 ਰਿਸੋਰਸ ਪਰਸਨ ਨੇ ਭਾਗ ਲਿਆ। ਜਿਹਨਾਂ ਨੂੰ ਜਿਲਾ ਰਿਸੋਰਸ ਪਰਸਨ ਕੁਲਦੀਪ ਚੰਦ, ਸਿਮਰਨਜੀਤ ਸਿੰਘ ਅਤੇ ਅਕਬਰ ਖਾਨ ਨੇ ਸਮੂਹ ਬਲਾਕ ਰਿਸੋਰਸ ਪਰਸਨ ਨੂੰ ਮਿਸ਼ਨ ਸਮਰੱਥ ਲਈ ਪੰਜਾਬੀ, ਅੰਗਰੇਜ਼ੀ ਤੇ ਗਣਿਤ ਵਿਸ਼ਿਆਂ ਨਾਲ ਸੰਬੰਧਿਤ ਟੀਚਿਆਂ, ਟੀ ਐਲ ਐਮ ਬਾਰੇ ਮਟੀਰੀਅਲ ਬਾਰੇ ਅਤੇ ਜਾਂਚ ਕਰਨ ਸਬੰਧੀ ਵੱਖ ਵੱਖ ਬਰੀਕੀਆਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ।ਇਸ ਦੇ ਨਾਲ ਹੀ ਰਿਸੋਰਸ ਪਰਸਨ ਨੇ ਵੱਖ ਵੱਖ ਗਤੀਵਿਧੀਆਂ ਮੰਚ ਤੇ ਖੁਦ ਕਰਕੇ ਬਲਾਕ ਰਿਸੋਰਸ ਪਰਸਨ ਨੂੰ ਖੇਡ ਗਤੀਵਿਧੀ ਰਾਹੀਂ ਬੱਚਿਆਂ  ਨੂੰ ਪੜ੍ਹਾਈ ਕਰਵਾਉਣ ਦੀ ਵਿਸ਼ੇਸ਼ ਟ੍ਰੇਨਿੰਗ ਦਿੱਤੀ।ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਕੰਵਲਜੀਤ ਸਿੰਘ ਵੱਲੋਂ ਇਸ ਟ੍ਰੇਨਿੰਗ ਦਾ ਨਿਰੀਖਣ ਕੀਤਾ ਗਿਆ। ਕੰਵਲਜੀਤ ਸਿੰਘ ਨੇ ਵੱਖ ਵੱਖ ਬਲਾਕਾਂ ਦੇ ਰਿਸੋਰਸ ਪਰਸਨ ਨੂੰ ਵਿਭਾਗ ਦੁਆਰਾ ਚਲਾਏ ਜਾ ਰਹੇ ਮਿਸ਼ਨ ਸਮੱਰਥ ਨਾਲ ਸੰਬੰਧਿਤ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਹਰ ਸਕੂਲ ਦੇ ਅਧਿਆਪਕ ਤੱਕ ਪਹੁੰਚਾਉਣਾ ਤੇ ਮਿਸ਼ਨ ਸਮੱਰਥ ਦੇ ਟੀਚਿਆਂ ਦੀ ਪ੍ਰਾਪਤੀ ਲਈ ਹਰ ਸੰਭਵ ਯਤਨ ਕਰਨ ਲਈ ਪ੍ਰੇਰਿਤ ਕੀਤਾ।ਇਸ ਦੌਰਾਨ ਉਨ੍ਹਾਂ ਕਿਹਾ ਕਿ 15 ਮਾਰਚ ਤੋਂ ਜ਼ਿਲ੍ਹੇ ਦੇ 9 ਬਲਾਕਾਂ ਵਿੱਚ ਮਿਸ਼ਨ ਸਮੱਰਥ ਦੀ ਦੋ ਰੋਜ਼ਾ ਵਰਕਸ਼ਾਪ ਸ਼ੁਰੂ ਹੋਵੇਗੀ। ਜਿਸ ਵਿੱਚ
ਵੱਖ ਵੱਖ ਸਕੂਲਾਂ ਦੇ ਅਧਿਆਪਕ  ਮਿਸ਼ਨ ਸਮੱਰਥ ਦੀ ਟ੍ਰੇਨਿੰਗ ਪ੍ਰਾਪਤ ਕਰਨਗੇ।
ਇਸ ਮੌਕੇ ਤੇ  ਮਨਜੀਤ ਲਾਲ ਸੀ ਐੱਮ ਟੀ, ਸਤਨਾਮ ਸਿੰਘ, ਨਵਤੇਜ ਸਿੰਘ, ਰਾਜੂ ਜੈਨਪੁਰੀ, ਰਚਨਾ ਪੁਰੀ, ਸ਼੍ਰੀਮਤੀ ਜਸਪ੍ਰੀਤ ਕੌਰ, ਹਰਪ੍ਰੀਤ ਸਿੰਘ ਭਲੱਥ ,ਤਰਸੇਮ ਸਿੰਘ, ਮੰਗਵਿੰਦਰ ਪਾਲ ਸਿੰਘ, ਸੋਹਲ ਲਾਲ, ਬਲਜਿੰਦਰ ਕੁਮਾਰ, ਰੁਪਿੰਦਰ ਸਿੰਘ ਆਦਿ ਬੀ ਆਰ ਪੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article ਏਹੁ ਹਮਾਰਾ ਜੀਵਣਾ ਹੈ -540
Next articleਸੁਖਜੀਤ ਅੱਭੋਵਾਲ ਦੀ ਕਿਤਾਬ ”ਚੁੱਪ ਦੀ ਦਾਸਤਾਨ” ਤੇ ਵਿਚਾਰ ਗੋਸ਼ਟੀ ਤੇ ਸਾਹਿਤਕ ਸਮਾਗਮ