ਹਜਾਰਾਂ ਹੀ ਨਾਨਕ ਨਾਮ ਲੇਵਾ ਸੰਗਤਾਂ ਨੇ ਗੰਗਾ ਸਾਗਰ ਦੇ ਦਰਸ਼ਣ ਕਰਕੇ ਅਨੰਦ ਮਾਣਿਆ

ਹਜਾਰਾਂ ਹੀ ਨਾਨਕ ਨਾਮ ਲੇਵਾ ਸੰਗਤਾਂ ਨੇ ਗੰਗਾ ਸਾਗਰ ਦੇ ਦਰਸ਼ਣ ਕਰਕੇ ਅਨੰਦ ਮਾਣਿਆ

(ਸਮਾਜ ਵੀਕਲੀ)- {ਲੈਸਟਰ, ਯੂ.ਕੇ. 16 ਮਈ 2024} ਇਥੋਂ ਦੇ ਗੁਰਦਵਾਰਾ ਸ੍ਰੀ ਗੁਰੁ ਹਰਕ੍ਰਿਸ਼ਨ ਸਾਹਿਬ ਓਡਬੀ ਵਿਖੇ ਮੰਗਲਵਾਰ 14 ਮਈ ਜੇਠ ਮਹੀਨੇ ਦੀ ਸੰਗਰਾਂਦ ਵਾਲੇ ਦਿੰਨ 6.30 ਵਜੇ ਤੋਂ ਲੈ ਕੇ ਰਾਤ ਦੇ 9.00 ਵਜੇ ਤੱਕ ਅਣਗਿਣਤ ਗੁਰੂੁ ਜੀ ਦੀਆਂ ਪਿਆਰੀਆਂ ਸੰਗਤਾਂ ਨੇ ਸਰਬੰਸਦਾਨੀ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਗੰਗਾ ਸਾਗਰ ਦੇ ਦਰਸ਼ਣ ਕਰਕੇ, ਗੁਰੂ ਘਰ ਆ ਕੇ, ਸੰਗਤ ਕਰਕੇ ਆਪਣੇ ਜੀਵਨ ਦੀਆਂ ਕੁੱਝ ਘੜੀਆਂ ਸਫਲ ਕੀਤੀਆਂ ਅਤੇ ਗੁਰੂੁ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ।

ਰਾਏ ਅਜੀਜੁੱਲਾ ਖਾਂ ਜੋ ਰਾਏ ਕਲਹਾ ਜੀ ਦੀੇ ਨੌਵੀਂ ਪੀੜੀ ਦੇ ਵਾਰਿਸ ਹਨ, ਜੀ ਨੇ ਦੱਸਿਆ ਕਿ ਸਾਡੇ ਪ੍ਰੀਵਾਰ ਦੀ ਕਿਸਮਤ ਚੰਗੀ ਹੈ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਡੇ ਵਡੇਰਿਆਂ ਨੂੰ ਗੰਗਾ ਸਾਗਰ ਭੇਂਟ ਕੀਤਾ ਸੀ ਅਤੇ ਇਹ ਉਹਨਾਂ ਦੀ ਹੀ ਅਪਾਰ ਕਿਰਪਾ ਹੈ ਕਿ ਜੋ ਸਾਡਾ ਪ੍ਰੀਵਾਰ ਗੰਗਾ ਸਾਗਰ ਜੀ ਨੂੰ ਸੰਭਾਲ ਕੇ ਰੱਖਿਆ ਹੈ ਅਤੇ ਅਣਗਿਣਤ ਗੁਰੁ ਜੀ ਦੀਆਂ ਪਿਆਰੀਆ ਸੰਗਤਾਂ ਦਰਸ਼ਣ ਕਰਦੀਆਂ ਹਨ ਅਤੇ ਹਮੇਸ਼ਾ ਕਰਦੀਆਂ ਰਿਹਣਗੀਆ। ਉਨ੍ਹਾ ਨੇ ਇਹ ਵੀ ਦੱਸਿਆ ਕਿ ਸਾਡੀ ਹਰ ਇੱਕ ਪੀੜੀ ਵਿੱਚ ਪ੍ਰਮਾਤਮਾ ਨੇ ਸਾਨੂੰ ਇੱਕ ਲੜਕੇ ਦੀ ਦਾਤ ਬਖਸ਼ੀ ਹੈ ਜਿਸਦੇ ਸਿਰ ਤੇ ਬਹੱਤ ਵੱਡੀ ਜੁਮੇਵਾਰੀ ਬਣ ਜਾਂਦੀ ਹੈ ਕਿ ਉਹ ਗੰਗਾ ਸਾਗਰ ਜੀ ਦੀ ਸੇਵਾ ਸ਼ਰਧਾ ਭਾਵਨਾ ਅਤੇ ਜੁਮੇਵਾਰੀ ਨਾਲ ਨਿਭਾਵੇ॥ ਪਤਾ ਨਹੀਂ ਦਾਸ ਦੇ ਕਿੰਨੇ ਕੁ ਸੁਆਸ ਬਾਕੀ ਹਨ। ਮੇਰੇ ਤੋਂ ਬਾਂਅਦ ਮੇਰਾ ਬੱਚਾ ਜਿਸਦੀ ਉਮਰ 35 ਸਾਲ ਹੈ ਨਿਭਾਵੇਗਾ ਜਿਸਦੇ ਘਰ ਿਿਪਛਲੇ ਸਾਲ ਲੜਕੇ ਨੇ ਜਨਮ ਲਿਆ ਹੈ।

ਮਾਂ-ਬੋਲੀ ਪੰਜਾਬੀ ਦੇ ਸੇਵਾਦਾਰ ਦਲਜੀਤ ਸਿੰਘ ਨੀਰ ਨੇ ਕਿਹਾ ਕਿ ਪਾਕਿਸਤਾਨ ਤੋਂ ਸਾਬਕਾ ਐਮ ਐ ਲਏ ਆਏ ਸਤਿਕਾਰਯੋਗ ਵੀਰ ਅਜੀਜੁੱਲਾ ਖਾਂ ਜੋ ਕਿ ਰਾਏ ਕਲਾ ਜੀਨ ਦੇ ਨੌਵੀਂ ਪੀੜੀ ਦੇ ਵਾਰਿਸ ਹਨ ਜਿਨਾ ਬਜੁਰਗ ਰਾਏ ਕਲਾ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇਆਪਣੇ ਦਸਤ ਕਮਲਾਂ ਨਾਲ ਇਕ ਅਲੋਕਿਕ ਭੇਟ ਕੀਤੀ ਸੀ ਜਿਸ ਨੂੰ ਗੰਗਾ ਸਾਗਰ ਕਹਿੰਦੇ ਹਨ। ਲ਼ੈਸਟਰ ਅਤੇ ਹੋਰਨਾ ਸ਼ਹਿਰਾਂ ਤੋਂ ਆਈ ਸੰਗਤਾਂ ਨੇ ਪਿਆਰ ਸਤਿਕਾਰ ਨਾਲ ਦਰਸ਼ਣ ਕੀਤੇ। ਸੰਗਤਾਂ ਦਾ ਇੰਨਾ ਵੱਡਾ ਇਕੱਠ ਦੇਖ ਕੇ ਮੇਰਾ ਮਨ ਬਹੁੱਤ ਖੂਸ਼ ਹੋਇਆ । ਦੁਨੀਆ ਭਰ ਵਿੱਚ ਵਸਦੀ ਸਿੱਖ ਸੰਗਤ ਰਾਏ ਅਜੀਜੁੱਲਾ ਖਾਂ ਸਾਹਿਬ ਦੇ ਅਤੇ ਉਨ੍ਹਾ ਦੇ ਬਜੁਰਗਾਂ ਦਾ ਦਿਲੋਂ ਸਤਿਕਾਰ ਕਰਦੀ ਹੈ ਜਿਨਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਇਸ ਭੇਂਟ ਨੂੰ ਬਹੁੱਤ ਸਤਿਕਾਰ ਤੇ ਆਦਰ ਨਾਲ ਆਪਣੇ ਸੀਨੇ ਨਾਲ ਲਾ ਕੇ ਰੱਖਿਆ ਹੋਇਆ ਹੈ।

ਇਸ ਸਮੇ ਜਥੇਦਾਰ ਜਸਵੀਰ ਸਿੰਘ ਅਤੇ ਜਸਪਾਲ ਸਿੰਘ, ਲੈਸਟਰ ਹਸਪਤਾਲਾਂ ਦੇ ਮੁੱਖ ਚੈਪਲਿਂਨ ਕਰਤਾਰ ਸਿੰਘ, ਰੇਡੀਓ ਮੇਨੇਜਰ ਸ਼ੰਗਾਰਾ ਸਿੰਘ ਅਤੇ ਪੰਜਾਬੀ ਲਿਸਨਰਜ ਕਲੱਬ ਦੇ ਸੰਚਾਲਕ ਤਰਲੋਚਨ ਸਿੰਘ ਸ਼ਾਮਲ ਸਨ।
ਗੁਰਦਵਾਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਜੀ ਨੇ ਉਚੇਚੇ ਤੌਰ ਤੇ ਰਾਏ ਅਜੀਜੁੱਲਾ ਖਾਂ ਜੀ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਦੋਂ ਆਪਾਂ ਓਹ ਇਤਹਾਸ ਤੇ ਨਜਰ ਮਾਰਦੇ ਹਾਂ ਤਾਂ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਦੀ ਰਾਏ ਕਲਾ ਤੇ ਅਪਾਰ ਕਿਰਪਾਹੈ। ਭਾਈ ਸਾਹਿਬ ਜੀ ਦੇ ਪ੍ਰੀਵਾਰ ਤੇ ਬਹੁਤ ਕਿਰਪਾ ਹੈ ਕਿਉਂਕਿ ਗੁਰੂ ਸਾਹਿਬ ਜੀ ਦਾ ਇਨ੍ਹਾਂ ਨਾਲ ਬਹੁੱਤ ਗੂੜਾ ਪਿਆਰ ਸੀ। ਜਿਸ ਸਮੇ ਗੁਰੂ ਮਹਾਰਾਜ ਜੀ ਲੰਘ ਰਹੇ ਸਨ ਉਸ ਸਮੇ ਅਨੇਕਾ ਲੜਾਈਆਂ ਯੁੱਧ ਚਲ ਰਹੇ ਸਨ ਪਰ ਜਦੋਂ ਗੁਰੂ ਜੀ ਰਾਏ ਕਲਾ ਦੇ ਪ੍ਰੀਵਾਰ ਕੋਲ ਆਏ ਤਾਂ ਗੁਰੂ ਜੀ ਨੂੰ ਜਾਣੂ ਕਰਵਾਇਆ ਕਿ ਛੋਟੇ ਸਾਹਿਬ ਜਾਦਿਆਂ ਨੂੰ ਸਰਹੰਦ ਵਿਖੇ ਰੱਖਿਆ ਹੋਇਆ ਹੈ। ਰਾਏ ਕਲਾ ਜੀ ਦੇ ਪ੍ਰੀਵਾਰ ਨੇ ਗੁਰੂ ਜੀ ਦੇ ਔਖੇ ਸਮੇ ਵਿੱਚ ਸਾਥ ਦਿੱਤਾ ਜਿਸ ਕਰਕੇ ਸਿੱਖ ਕੌਮ ਇਸ ਪ੍ਰਵਿਾਰ ਦਾ ਦਿਲੋਂ ਦੰਨਵਾਦ ਕਰਦੀ ਹੈ ਅਤੇ ਹਮੇਸ਼ਾ ਸ਼ੁਕਰ ਕਰਦੀ ਰਹੇਗੀ।

ਉਨ੍ਹਾ ਨੇ ਅਨਹਦ ਕੀਰਤਨ ਸੋਸਾਇਟੀ, ਮਨਦੀਪ ਸਿੰਘ ਅਤੇ ਜੋਗਿੰਦਰ ਸਿੰਘ ਜੀ ਦਾ ਧੰਨਵਾਦ ਕੀਤਾ ਜਿਨ੍ਹਾ ਵਲੋਂ ਇਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ ਸੀ। ਵਾਹਿਗੁਰੂ ਜੀ ਇਨ੍ਹਾ ਸੱਭ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਹੋਰ ਵੀ ਸੇਵਾ ਭਾਵਨਾ ਦਾ ਬਲ ਬਖਸ਼ਣ। ਗੁਰਦਵਾਰਾ ਸਾਹਿਬ ਜੀ ਵਲੋਂ ਹਰਜਿੰਦਰ ਸਿੰਘ ਰਾਏ ਜੀ ਨੇ ਭਾਈ ਸਾਹਿਬ ਅਜੀਜੁੱਲਾ ਖਾਂ ਨੂੰ ਸਰੋਪਾ ਦੀ ਭਖਸ਼ੀਸ਼ ਭੇਟ ਕੀਤੀ।

Previous articleਕਾਂਗਰਸ, ਭਾਜਪਾ, ਆਪ ਨੇ ਲੋਕਾਂ ਦੀਆਂ ਵੋਟਾਂ ਲੈ ਕੇ ਉਨ੍ਹਾਂ ਖਿਲਾਫ ਹੀ ਨੀਤੀਆਂ ਬਣਾਈਆਂ : ਐਡਵੋਕੇਟ ਬਲਵਿੰਦਰ ਕੁਮਾਰ
Next articleSeminar “Dr. Babasaheb Ambedkar – the epitome of Equality,” organized by FABO