(ਸਮਾਜ ਵੀਕਲੀ)
ਅਸੀਂ ਲੋਰੀਆਂ ਦੇ ਵਿਚ ਜੰਮਦੇ ਹਾਂ
ਤੇ ਵੈਣਾਂ ਦੇ ਵਿਚ ਮਰਦੇ ਹਾਂ
ਇਹ ਲਫ਼ਜ਼ਾਂ ਦੇ ਨਾਲ ਬਣਦੇ ਨੇ
ਲਫਜ਼ ਅੱਖਰਾਂ ਦੀ ਹੀ ਘਾੜਤ ਨੇ
ਅੱਖਰ ਹੀ ਤਾਂ ਕਵਿਤਾ ਕਹਾਣੀ ਰਚਦੇ ਨੇ
ਸਭ ਖਿਆਲਾਂ ਦੀ ਆਉਦ ਹੀ ਹੁੰਦੇ ਨੇ
ਖਿਆਲੀ ਰਮਜ਼ ਵੀ ਸਭ ਦੀ ਹੁੰਦੀ ਏ
ਨਾਂ ਇਨ੍ਹਾਂ ਦੀ ਕੋਈ ਸੀਮਾ ਹੈ
ਤੇ ਨਾਂ ਹੀ ਕੋਈ ਹੱਦ ਤੇ ਨਾਂ ਕੋਈ ਬੰਨਾ
ਖਿਆਲਾਂ ਦੇ ਕੋਈ ਅਰਥ ਨਹੀਂ ਹੁੰਦੇ
ਨਾਂ ਹੀ ਕੋਈ ਕਿਸਮ ਹੁੰਦੀ ਏ
ਸਾਡੀ ਸੋਚ ਹੀ ਤਾਂ ਖਿਆਲ ਹੁੰਦੇ ਨੇ
ਇਹ ਖੁੱਲ੍ਹੇ ਨੇ ਸਮੁੰਦਰੀ ਪਾਣੀ ਵਾਂਗ
ਇਹ ਆਪੇ ਵਿਚ ਕੁਝ ਵੀ ਨਹੀਂ
ਤੇ ਆਪੇ ਵਿਚ ਹੀ ਸਭ ਕੁਝ ਹੁੰਦੇ ਨੇ
ਕਵਿਤਾ ਦੀ ਵੀ ਪਰਿਭਾਸ਼ਾ ਨਹੀਂ ਹੁੰਦੀ
ਇਹ ਤਾਂ ਉਹ ਹੈ ਜੋ ਅਸੀਂ ਮੰਨਦੇ ਨਹੀਂ
ਇਹ ਆਪੇ ਵਿਚ ਕੁਝ ਵੀ ਨਹੀਂ
ਤੇ ਆਪੇ ਵਿਚ ਹੀ ਸਭ ਕੁਝ ਹੁੰਦੀ
ਕਿਸੇ ਲਈ ਪਿਆਰ ਹੈ ਕਵਿਤਾ
ਕਿਸੇ ਲਈ ਮਾਈ ਬਾਪ ਹੈ ਕਵਿਤਾ
ਕਿਸੇ ਦੇ ਲਈ ਕੁਝ ਵੀ ਨਹੀਂ
ਕਿਸੇ ਲਈ ਰੱਬੀ ਦਾਤ ਹੈ ਕਵਿਤਾ
ਕਿਸੇ ਲਈ ਕੋਈ ਸੌਗਾਤ ਹੈ ਕਵਿਤਾ
ਕਿਸੇ ਲਈ ਖੁੱਲ੍ਹੀ ਹੈ ਕਵਿਤਾ
ਕਿਸੇ ਲਈ ਛੰਦਾ ਬੰਦੀ ਹੈ ਕਵਿਤਾ
ਪ੍ਰੀਤ ਲਈ ਖਿਆਲ ਹੈ ਕਵਿਤਾ
ਅਰਸ਼ ਦੀ ਸੋਚ ਹੈ ਕਵਿਤਾ
ਕਿਸੇ ਲਈ ਸਵਾਲਾਂ ਦੇ ਜਵਾਬ ਹੈ ਕਵਿਤਾ
ਇਹ ਤਾਂ ਆਪੋ ਆਪਣੀ ਸੋਝ ਹੈ ਕਵਿਤਾ
ਅਰਸ਼ਪ੍ਰੀਤ ਕੌਰ ਸਰੋਆ
ਜਲਾਲਾਬਾਦ ਪੱਛਮ
ਮੋਗਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly