ਸਿਰੜ ਤੇ ਸਿਦਕ

ਡਾ. ਲਵਪ੍ਰੀਤ ਕੌਰ "ਜਵੰਦਾ"

(ਸਮਾਜ ਵੀਕਲੀ)

ਸਬਰ ਸਿਦਕ ਦਾ ਸਾਬਣ ਮੱਲ ਕੇ,
ਅਸੀਂ ਦਿੱਲੀਏ ਆਏ ਹਾਂ,
ਪਾਣੀ ਦੀਆਂ ਬੋਛਾਰਾਂ ਕੀ ਨੇ ,
ਖੂਨਾਂ ਨਾਲ ਨਹਾ ਏ ਹਾਂ…

ਪਰਖੀ ਨਾ ਤੂੰ ਸਾਡੇ ਜੇਰੇ,
ਅਸੀ ਕਿਸਾਨਾਂ ਦੇ ਜਾਏ ਹਾਂ,
ਇੱਕ ਇੱਕ ਬੀਜ ਤੋ ਬੂਟਾ ਬਣਨੇ ਲੀ,
ਅਸੀ ਡੋਰੀ ਰੱਬ ਤੇ ਛੱਡਦੇ ਆਏ ਹਾਂ..

ਜ਼ੁਲਮ ਤੇਰੇ ਦੀ ਆਖੀਰ,
ਅਸੀ ਵੀ ਤੱਕਦੇ ਆਏ ਹਾਂ,
ਸ਼ੇਰਾ ਦੀ ਕੌਮ ਏ ਸਾਡੀ,
ਗੋਬਿੰਦ ਸਿੰਘ ਦੇ ਜਾਏ ਹਾਂ..

ਤੇਰੇ ਰੋੜੇ ਇੱਟਾਂ ਪੱਥਰ ,
ਕੁਝ ਨਹੀਂ ਸਾਡਾ ਵਿਗਾੜ ਸਕਦੇ,
ਅਸੀ ਇੱਟਾਂ ਦੇ ਖੁੱਦ ਢੇਰ ਲਾ ਕੇ,
ਤੋਪਾਂ ਅੱਗੇ ਖੜਦੇ ਆਏ ਹਾਂ…

ਠੰਡੀਆਂ ਸੀਤ ਹਵਾਵਾਂ ਪੋਹ ਦੀਆਂ ,
ਸਾਡਾ ਨਹੀਂ ਕੁਝ ਵਿਗਾੜ ਸਕਦੀਆਂ,
ਸਾਡੇ ਮੱਚਦੇ ਸੀਨੇ ਭਾਂਬੜ,
ਅਸੀ ਫੌਲਾਦ ਬਣਦੇ ਆਏ ਹਾਂ…

ਜਦ ਜਦ ਤੂੰ ਤਪਾਇਆ ਫੌਲਾਦ ਨੂੰ,
ਹਥਿਆਰ ਫਿਰ ਬਣਦੇ ਆਏ ਹਾਂ,
ਜਦ ਜਦ ਵੀ “ਪ੍ਰੀਤ”ਜਾਗੀ ਅਣਖ ਸਾਡੀ ,
ਅਸੀ ਖਾੜਕੂ ਸਿੰਘ ਕਹਾਏ ਹਾਂ…।

ਡਾ.ਲਵਪ੍ਰੀਤ ਕੌਰ “ਜਵੰਦਾ”
9814203357

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖਿਆਲ ਤੇ ਕਵਿਤਾ
Next articleਵਿਸਰ ਗਏ ਊਠਾਂ ਵਾਲੇ ਵੇਲੇ …