(ਸਮਾਜ ਵੀਕਲੀ)
ਹਰ ਇਨਸਾਨ ਵਿੱਚ ਦਿਲ ਰਹਿੰਦਾ ਹੈ
ਪਤਾ ਨਹੀਂ ਇਹ ਦਿਲ ਕੀ ਕੀ ਸਹਿੰਦਾ ਹੈ|
ਕਈ ਵਾਰ ਇਹ ਦਿਲ ਆਪਣਿਆਂ ਨੂੰ ਦਫਾ ਕਹਿੰਦਾ ਹੈ|
ਕਈ ਵਾਰ ਇਹ ਦਿਲ ਬੇਗਾਨਿਆਂ ਨੂੰ ਆਪਣਾ ਕਹਿੰਦਾ ਹੈ|
ਕਈ ਵਾਰ ਦਿਲ ਆਪਣੀ ਲੜਕੀ ਲਈ ਜਾਨਦਿੰਦਾ ਹੈ|
ਕਈ ਵਾਰੀ ਇਹ ਦਿਲ ਆਪਣੇ ਧਰਮ ਲਈ ਕੁਰਬਾਨ ਹੁੰਦਾ ਹੈ।
ਕਈ ਵਾਰ ਇਹ ਦਿਲ ਦੂਜਿਆਂ ਦਾ ਹੱਕ ਮਾਰਦਾ ਹੈ|
ਕਈ ਵਾਰ ਦਿਲ ਆਪਣੇ ਤੇ ਕੰਟਰੋਲ ਕਰਕੇ ਆਪਣੇ ਮਨ ਨੂੰ ਮਾਰਦਾ ਹੈ|
ਕਈ ਵਾਰ ਦਿਲ ਬਹਾਦਰ ਬਣ ਕੇ ਪਹਾੜ ਤੇ ਚੜ ਜਾਂਦਾ ਹੈ|
ਕਈ ਵਾਰ ਦਿਲ ਆਪਣੇ ਪਾਪ ਤੇ ਸ਼ਰਮਿੰਦਾ ਹੋ ਕੇ ਡੁੱਬ ਕੇ ਮਰ ਜਾਂਦਾ ਹੈ|
ਇਹ ਜ਼ਿੰਦਗੀ ਚੱਲ ਰਹੀ ਹੈ ਦਿਲ ਦੇ ਸਹਾਰੇ ਦੋਸਤੋ|
ਆਦਮੀ ਜੇ ਜੀਅ ਰਿਹਾ ਤਾਂ ਦਿਲ ਦੇ ਸਹਾਰੇ ਦੋਸਤੋ|
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਇਲ 94 1635 9045
ਰੋਹਤਕ ਹਰਿਆਣਾ


