(ਸਮਾਜ ਵੀਕਲੀ)
ਜਿਹੜੇ ਪਿੱਛੇ ਰਹਿ ਗਏ, ਸੱਜਣਾ ਝਾਤਾਂ ਨੇ,
ਆਵਣ ਵਾਲੇ ਸਾਂਭੀ, ਇਹ ਨਾ ਹਰਜ ਜਾਵਣ।
ਪਹੇ ਵਕਤ ਦੇ, ਹਾਲੇ ਵੀ ਸਰ ਹੋ ਸਕਦੇ ,
ਬੇਸ਼ਰਤੇ, ਜੇ ਹਿੰਮਤਾਂ, ਉੱਠ ਕੇ ਲੜ ਜਾਵਣ।
ਚਾਰ ਘੜੀ ਦਾ ਮੇਲਾ, ਤੇਰਾ ਮੇਰਾ ਇਹ ,
ਫੇਰ ਮੁਸਾਫ਼ਿਰ, ਆਪੋ-ਆਪਣੇ ਘਰ ਜਾਵਣ।
ਟੇਸ਼ਨ ਤੇ ਜਦ ਸਮੇਂ ਨੇ, ਸੀਟੀ ਮਾਰ ਦਿੱਤੀ,
ਚੰਦ ਕੁ ਪੈਂਡੇ ਘੱਟ, ਤੇ ਚੰਦ ਕੁ ਵੱਧ ਜਾਵਣ।
ਚਾਹੁੰਦਾ ਤਾਂ ਤੂੰ ਜੁੱਗ ਦੀਆਂ, ਹੱਦਾਂ ਟੱਪ ਮਿਲਦਾ,
ਝੱਟ ਲੰਘੇ ਤੋਂ ਸੱਜਣਾ, ਕਾਹਦਾ ਪਛਤਾਵਣ।
ਕਈਆਂ ਨੂੰ ਫਿਰ ਮਿਲਣੇ, ਧੁਰੇ ਮੁਕਾਮਾਂ ਦੇ,
ਮੁੱਕ ਜਾਂਦੇ ਜੋ ਭਟਣਕ, ਦਲਦਲ ਹੋ ਜਾਵਣ ।
ਸੀਨੇ ਲੱਗ ਕੇ ਮਿਲਦੇ, ਹੱਥ ਸਲਾਮ ਵਾਲੇ,
ਕਰਨ ਅਲਵਿਦਾ ਜੋ, ਮੁਲਾਕਾਤਾਂ ਮੁੱਕ ਜਾਵਣ!
ਦੁੱਖਦੇ-ਸੁੱਖਦੇ ਉਮੀਦਾਂ, ਹਮੇਸ਼ਾਂ ਕਾਇਮ ਰੱਖੋ,
ਕਰਦਾ ਵੇਲਾ ਸਜਦੇ, ਜੋ ਢੇਰੀ ਨਾ ਢਾਹਵਣ।
ਹਿੰਮਤ ਕਰ ਕੇ ਮਿਲੀਏ, ਜੇ ਰੁੱਸੇ ਸੱਜਣਾ ਨੂੰ,
ਪੈਂਡੇ ਕੱਡ ਕੇ ਅਗਿਓ, ਉਹ ਵੀ ਆ ਜਾਵਣ!
✍ਦੀਪ ਸੰਧੂ
+61 459 966 392