(ਸਮਾਜ ਵੀਕਲੀ)
ਹੁਣ ਆਕੜਾਂ ਦਾ ਚੜ੍ਹਿਆ ਜਨੂੰਨ,
ਨਹੀਂ ਮਿਲਦਾ ਡੇਕਾਂ, ਤੂਤਾਂ ਵਾਲਾ ਸਕੂਨ,
ਜਿੰਨਾਂ ਦੇ ਅਸੀਂ ਛਾਵੇਂ ਬਹਿੰਦੇ ਸੀ,
ਉਹ ਦਿਨ ਚੇਤੇ ਆਉਂਦੇ ਨੇ,
ਜਦੋਂ ਅਸੀਂ ਇਕੱਠੇ ਰਹਿੰਦੇ ਸੀ।
ਇੱਕ ਦੂਜੇ ਨੂੰ ਮਾਰ ਅਵਾਜਾਂ,
ਤੂੰ ਵੀ ਆਜਾ ,ਤੂੰ ਵੀ ਆਜਾ,
ਆਜਾ ਡੇਕਾਂ ਦੀ ਛਾਵੇਂ ਬਹਿਜਾ,
ਨਾਲੇ ਦੁੱਖ ਸੁੱਖ ਤੂੰ ਸੁਣਾ ਜਾ,
ਨਾਲੇ ਪੀ ਜਾ ਲੱਸੀ ਕਹਿੰਦੇ ਸੀ,
ਉਹ ਦਿਨ ਚੇਤੇ ਆਉਂਦੇ ਨੇ,
ਜਦੋਂ ਅਸੀਂ ਇਕੱਠੇ ਰਹਿੰਦੇ ਸੀ।
ਚਾਰ ਪੰਜ ਹੁੰਦੀਆਂ ਸੀ ਕੁਰਸੀਆਂ,
ਨਾਲੇ ਡਾਹਿਆ ਹੁੰਦਾ ਸੀ ਮੰਜਾ,
ਜਿੱਥੇ ਬੈਠ ਕਰਦੇ ਸੀ ਦੁੱਖ ਸਾਂਝਾ,
ਕਿਸੇ ਨਾਲ ਦੁੱਖ ਵੰਡਾ ਕੇ,
ਦੁੱਖ ਘਟਾਉਂਦੇ ਰਹਿੰਦੇ ਸੀ,
ਉਹ ਦਿਨ ਚੇਤੇ ਆਉਂਦੇ ਨੇ,
ਜਦੋਂ ਅਸੀਂ ਇਕੱਠੇ ਰਹਿਦੇ ਸੀ।
ਅੱਜ ਆਪਣੇ ਆਪ ‘ ਚ ਖੋ ਗਿਆ,
ਪਤਾ ਨੀ ਮਨੁੱਖ ਨੂੰ ਕੀ ਹੋ ਗਿਆ,
ਸਭ ਰਿਸ਼ਤੇ ਆਪ ਹੀ ਇਹ ਖੋ ਗਿਆ,
ਰਿਸ਼ਤੇ ਤਾਂ ਰਿਸ਼ਤੇ ਹੀ ਹੁੰਦੇ ਨੇ,
ਸਾਰੇ ਸਾਡੇ ਵੱਡੇ ਕਹਿੰਦੇ ਸੀ,
ਉਹ ਦਿਨ ਚੇਤੇ ਆਉਂਦੇ ਨੇ,
ਜਦੋਂ ਅਸੀਂ ਇਕੱਠੇ ਰਹਿੰਦੇ ਸੀ।
ਅਜੇ ਵੀ ਸੰਭਾਲ ਲੈ ਤੂੰ ਵਿਰਸਾ,
ਜੇ ਚਾਹੁੰਨਾ ਪਿਆਰ ਵਾਲਾ ਰਿਸ਼ਤਾ,
ਦੁੱਖ ਸੁੱਖ ਆਪਣੇ ਤੂੰ ਵੰਡਾ ਲਿਆ ਕਰ,
ਧਰਮਿੰਦਰ ਵੰਡਣ ਨਾਲ ਦੁੱਖ ਘੱਟ ਜਾਵੇ,
ਇਹੀ ਬੰਦੇ ਸਿਆਣੇ ਕਹਿੰਦੇ ਸੀ,
ਉਹ ਦਿਨ ਚੇਤੇ ਆਉਂਦੇ ਨੇ,
ਜਦੋਂ ਅਸੀਂ ਇਕੱਠੇ ਰਹਿੰਦੇ ਸੀ।
ਧਰਮਿੰਦਰ ਸਿੰਘ ਮੁੱਲਾਂਪੁਰੀ
ਮੋਬਾ 9872000461
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly