ਇਹ ਹੁੰਦੀ ਆ ਸਿਆਸਤ, ਮਾਛੀਵਾੜਾ ਵਿੱਚ ਗੁਰਦੁਆਰਾ ਕਮੇਟੀ ਦਾ ਰੌਲ਼ਾ ਕਾਂਗਰਸ ਦੇ ਵਿਹੜੇ ਜਾ ਵੜਿਆ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਅੱਜ ਕੱਲ ਬਹੁਤਿਆਂ ਧਾਰਮਿਕ ਸਥਾਨਾਂ ਗੁਰਦੁਆਰਾ ਮੰਦਰ ਮਸਜਿਦ ਡੇਰੇ ਆਦਿ ਦੇ ਪ੍ਰਬੰਧ ਸਬੰਧੀ ਅਨੇਕਾਂ ਲੜਾਈਆਂ ਭੜਾਈਆਂ ਰੌਲੇ ਰੱਪੇ ਝਗੜੇ ਅਦਾਲਤਾਂ ਵਿੱਚ ਚਲਦੇ ਹੋਏ ਇੱਕ ਦੂਜੀ ਦਾਰ ਨੁਕਸਾਨ ਕਰਕੇ ਅਦਾਲਤਾਂ ਦੇ ਚੱਕਰ ਵਿੱਚ ਹਨ। ਅਸਲ ਗੱਲ ਤਾਂ ਗੁਰਦੁਆਰਾ ਸਾਹਿਬ ਨਾਲ ਸੰਬੰਧਿਤ ਮਾਇਆ ਦੀ ਹੁੰਦੀ ਹੈ ਤੇ ਪ੍ਰਬੰਧਕ ਉਸ ਉੱਤੇ ਕਾਬਜ ਰਹਿਣਾ ਚਾਹੁੰਦੇ ਹਨ ਚਾਹੇ ਉਹ ਗੁਰਦੁਆਰਾ ਕਮੇਟੀ ਦੇ ਰੂਪ ਵਿੱਚ ਹੋਵੇ ਕਾਰ ਸੇਵਾ ਜਾਂ ਹੋਰ ਧਾਰਮਿਕ ਥਾਵਾਂ ਦੇ ਉਪਰ ਝਗੜੇ ਹੋਣੇ ਤਾਂ ਨਹੀ ਚਾਹੀਦੇ ਪਰ ਵਧਦੇ ਹੀ ਜਾ ਰਹੇ ਹਨ।
     ਅਜਿਹਾ ਹੀ ਮਾਮਲਾ ਜਿਲਾ ਲੁਧਿਆਣਾ ਦੇ ਇਤਿਹਾਸਕ ਸ਼ਹਿਰ ਮਾਛੀਵਾੜਾ ਸਾਹਿਬ ਵਿੱਚ ਵੀ ਪਿਛਲੀ ਦਿਨਾਂ ਤੋਂ ਚਰਚਾ ਵਿੱਚ ਹੈ ਗੁਰਦੁਆਰਾ ਗਨੀ ਖ਼ਾਂ ਨਬੀ ਖਾਂ ਦੇ ਵਿੱਚ ਗੁਰਦੁਆਰਾ ਕਮੇਟੀ ਕਾਰ ਸੇਵਾ ਝਗੜਾ ਸ਼ੁਰੂ ਹੋਇਆ ਇਹ ਝਗੜਾ ਬਹੁਤ ਜਲਦੀ ਕਾਂਗਰਸ ਤੇ ਵਿਹੜੇ ਵਿੱਚ ਚਲਾ ਗਿਆ। ਇਹ ਸਭ ਕੁਝ ਰਾਜਨੀਤਿਕ ਤੌਰ ਤੇ ਵੀ ਸਾਹਮਣੇ ਆਇਆ ਹੈ ਕਮੇਟੀ ਦਰਮਿਆਨ ਇੱਕ ਕਰੋੜ ਤੱਕ ਗੁਰਦੁਆਰੇ ਦਾ ਗਲਤ ਗਬਨ ਹੋਇਆ ਹੈ। ਗੁਰੂ ਘਰ ਦਾ ਮਾਮਲਾ ਇਸ ਸਬੰਧ ਵਿੱਚ ਦਲਜੀਤ ਗਿੱਲ ਦੀ ਅਕਾਲੀ ਦਲ ਦੇ ਵਰਕਰਾਂ ਵਿੱਚੋਂ ਗੁਰਦੁਆਰਾ ਸਾਹਿਬ ਪ੍ਰਬੰਧਕ ਵਿੱਚ ਗਲਤ ਤਰੀਕੇ ਨਾਲ ਆ ਜਾਣ ਕਾਰਨ ਸਮਰਾਲਾ ਤੋਂ  ਅਕਾਲੀ ਦਲ ਦੇ ਹਲਕਾ ਇੰਚਾਰਜ ਪਰਮਜੀਤ ਸਿੰਘ ਢਿੱਲੋ ਨੇ ਅੱਜ ਹੀ ਇਹਨਾਂ ਨੂੰ ਅਕਾਲੀ ਦਲ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਇਹਨਾਂ ਨੇ ਇਸ ਫੈਸਲੇ ਉਪਰ ਵੀ ਕਿੰਤੂ ਪ੍ਰੰਤੂ ਕੀਤਾ।
   ਪਰ ਹੈਰਾਨੀ ਦੀ ਗੱਲ ਉਸ ਵੇਲੇ ਰਹੀ ਜਦੋਂ ਦਲਜੀਤ ਗਿੱਲ ਜਗਦੀਸ਼ ਆਪਣੇ ਸਾਥੀਆਂ ਦੇ ਨਾਲ ਅਕਾਲੀ ਦਲ ਵਿੱਚੋਂ ਕੱਢ ਦੇਣ ਤੋਂ ਬਾਅਦ ਤੁਰੰਤ ਹੀ ਚੰਡੀਗੜ੍ਹ ਵਿੱਚ ਕਾਂਗਰਸ ਦੇ ਪ੍ਰਮੁੱਖ ਦਫਤਰ ਵਿੱਚ ਜਾ ਕੇ ਕਾਂਗਰਸ ਤੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਗੁਰਪ੍ਰੀਤ ਸਿੰਘ ਕੋਟਲੀ ਰਾਜਾ ਗਿੱਲ ਲੱਖਾ ਪਾਇਲ ਤੇ ਹੋਰ ਸੀਨੀਅਰ ਕਾਂਗਰਸੀ ਆਗੂਆਂ ਦੀ ਹਾਜ਼ਰੀ ਦਰਮਿਆਨ ਕਾਂਗਰਸ ਵਿੱਚ ਸ਼ਾਮਿਲ ਹੋ ਗਿਆ। ਲੋਕਾਂ ਦੀ ਆਵਾਜ਼ ਇਹ ਆਈ ਹੈ ਕਿ ਜਦੋਂ ਇਹ ਦੋਵੇਂ ਆਗੂ ਗੁਰਦੁਆਰਾ ਕਮੇਟੀ ਵਿੱਚ ਗਵਨ ਦੇ ਦੋਸ਼ੀ ਹਨ ਤਾਂ ਇਹ ਇੰਨੇ ਦੁੱਧ ਧੋਤੇ ਕਿਵੇਂ ਹੋ ਗਏ ਕਿ ਤੁਰੰਤ ਹੀ ਕਾਂਗਰਸ ਨੇ ਇਹਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕਰ ਲਿਆ‌ ਇਸ ਤਰ੍ਹਾਂ ਇਲਾਕੇ ਵਿੱਚ ਕਾਂਗਰਸ ਪ੍ਰਤੀ ਜੋ ਚਰਚਾਵਾਂ ਚੱਲ ਰਹੀਆਂ ਹਨ ਉਹ ਕਾਫੀ ਹੱਦ ਤੱਕ ਸਹੀ ਵੀ ਹਨ।
   ਦਲਜੀਤ ਗਿੱਲ ਹੋਰਾਂ ਨੂੰ ਚਾਹੀਦਾ ਸੀ ਕਿ ਉਹ ਗੁਰਦੁਆਰਾ ਕਮੇਟੀ ਗਨੀ ਖਾਂ ਮਾਮਲੇ ਵਿੱਚ ਜੋ ਐਸੇ ਸਬੰਧੀ ਇਲਜ਼ਾਮ ਲਗਾਏ ਉਹਨਾਂ ਦਾ ਸਪਸ਼ਟੀਕਰਨ ਦੇਣਾ ਚਾਹੀਦਾ ਹੈ। ਇਸ ਘਟਨਾ ਕਰਮ ਦੇ ਵਿੱਚੋਂ ਕਾਫੀ ਕੁਝ ਸਾਹਮਣੇ ਆਇਆ ਹੈ ਗੁਰਦੁਆਰਾ ਕਮੇਟੀ ਦੇ ਰੌਲੇ ਦਰਮਿਆਨ ਬਹੁਤ ਜਲਦੀ ਹੀ ਕਾਂਗਰਸ ਵਿੱਚ ਇਹ ਧੜਾ ਸ਼ਾਮਿਲ ਤਾਂ ਹੋ ਗਿਆ ਪਰ ਗੱਲ ਮੁਕਾ ਲੈਣੀ ਚਾਹੀਦੀ ਹੈ ਫਿਰ ਜਿੱਧਰ ਮਰਜ਼ੀ ਜਾਓ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਅੰਤਰਰਾਸ਼ਟਰੀ ਪ੍ਰੋਜੈਕਟ ਦੇ ਸਮਾਗਮ ਦੌਰਾਨ ਵੰਦਨਾ ਧਰਮਾਣੀ ਦਾ ਸਨਮਾਨ
Next articleਮਾਛੀਵਾੜਾ ਇਲਾਕੇ ਵਿੱਚ ਨਸ਼ਿਆਂ ਦਾ ਮਾਮਲਾ ਐਸ ਐਸ ਪੀ ਦਰਬਾਰ ਪੁੱਜਾ, ਇਲਾਕੇ ਦੇ ਇਕੱਤਰ ਹੋਏ ਲੋਕਾਂ ਨੇ ਦਿੱਤਾ ਮੰਗ ਪੱਤਰ