ਇਹ ਪੰਚਾਇਤੀ ਚੋਣਾਂ ਹਨ ਡਰਾਮਾ ਨਹੀਂ – ਨਰਿੰਦਰ ਸਿੰਘ ਚੰਦੀ

ਨਰਿੰਦਰ ਸਿੰਘ ਚੰਦੀ

ਸਰਪੰਚੀ ਦੀ ਬੋਲੀ ਨੂੰ ਦੱਸਿਆ ਗ਼ਲਤ ਪਰੰਪਰਾ 

ਜਲੰਧਰ, (ਸਮਾਜ ਵੀਕਲੀ) (ਪੱਤਰ ਪ੍ਰੇਰਕ)– ਪੰਚਾਇਤੀ ਚੋਣਾਂ ਨੂੰ ਲੈ ਕੇ ਭਾਜਪਾ ਦੇ ਵਿਧਾਨ ਸਭਾ ਹਲਕਾ ਸ਼ਾਹਕੋਟ ਤੋਂ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ ਕਾਫੀ ਖਫਾ ਨਜ਼ਰ ਆਏ। ਨਰਿੰਦਰਪਾਲ ਸਿੰਘ ਚੰਦੀ ਕਿਹਾ ਇਕ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬ ਰਾਜ ਵਿਚ ਪੰਚਾਇਤੀ ਚੋਣਾਂ ਨੂੰ ਲੈ ਕੇ ਪਿੰਡਾਂ ਦੇ ਲੋਕਾਂ ਵਿਚ ਅਜੀਬ ਸਥਿਤੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਕੀਤੀਆਂ ਵਾਰਡ ਬੰਦੀਆਂ ਨੂੰ ਲੈ ਕੇ ਵਾਰ ਵਾਰ ਸਥਿਤੀ ਬਦਲੀ ਜਾ ਰਹੀ ਹੈ। ਇਸ ਨਾਲ ਨਾਮਜ਼ਦਗੀ ਕਾਗਜ਼ ਦਾਖਲ ਕਰਵਾਉਣ ਵਾਲੇ ਕਈ ਉਮੀਦਵਾਰਾਂ ਦੀਆਂ ਉਮੀਦਾਂ ਤੇ ਖੜੇ ਹੋਣ ਤੋਂ ਪਹਿਲਾਂ ਹੀ ਪਾਣੀ ਫਿਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਾਰਡਾਂ ਵਿਚ ਅਦਲਾ ਬਦਲੀ ਦਾ ਕੰਮ ਵੋਟਾਂ ਦੇ ਐਲਾਨ ਤੋਂ ਪਹਿਲਾਂ ਨਿਪਟਾ ਲੈਣਾ ਚਾਹੀਦਾ ਸੀ ਜੋ ਜਾਣਬੁੱਝ ਕੇ ਨਹੀਂ ਨਿਪਟਾਇਆ ਗਿਆ।ਉਨ੍ਹਾਂ ਕਿਹਾ ਕਿ ਬਹੁਤ ਜਗ੍ਹਾ ਅਜਿਹਾ ਵੀ ਹੋ ਰਿਹਾ ਹੈ ਕਿ ਮਹਿਕਮੇ ਵੱਲੋਂ ਉਮੀਦਵਾਰ ਨੂੰ ਖਰਾਬ ਕਰਨ ਲਈ ਵੋਟ ਲਿਸਟਾਂ ਵਿਚ ਕਈ ਉਮੀਦਵਾਰਾਂ ਦੇ ਨਾਮ ਗ਼ਲਤ ਦਰਜ ਕੀਤੇ ਗਏ ਹਨ ਅਤੇ ਕਈ ਅਜਿਹੇ ਵੀ ਹਨ ਜਿਨ੍ਹਾਂ ਨੇ ਐਮ ਪੀ ਦੀਆਂ ਇਲੈਕਸ਼ਨਾਂ ਵਿਚ ਟੋਲ ਪਾਈ ਪਰ ਪੰਚਾਇਤੀ ਚੋਣਾਂ ਵਿਚ ਉਨ੍ਹਾਂ ਦੀ ਵੋਟ ਹੀ ਕੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਚਾਇਤੀ ਚੋਣਾਂ ਨੂੰ ਮਹਿਜ਼ ਇਕ ਡਰਾਮਾ ਬਣਾ ਕੇ ਰੱਖ ਦਿੱਤਾ ਹੈ।ਨਰਿੰਦਰਪਾਲ ਸਿੰਘ ਚੰਦੀ ਨੇ ਸਰਬਸਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਸਰਬਸੰਮਤੀ ਬਹੁਤ ਚੰਗੀ ਗੱਲ ਹੈ ਇਸ ਨਾਲ ਭਾਈਚਾਰਕ ਸਾਂਝ ਦੀ ਗੰਢ ਪੀਡੀ ਹੁੰਦੀ ਹੈ ਅਤੇ ਇਹ ਪੰਚਾਇਤ ਰਾਜ ਵਿਚ ਮੀਲ ਪੱਥਰ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਰਾਜ ਦੀ ਬੋਲੀ ਲਗਣਾ ਮਾੜੀ ਗੱਲ ਹੈ। ਇਹ ਪਰੰਪਰਾ ਕਨੂੰਨ ਦੀ ਉਲੰਘਣਾ ਹੈ। ਉਨ੍ਹਾਂ ਪਬਲਿਕ ਨੂੰ ਅਪੀਲ ਕਰਦਿਆਂ ਆਖਿਆ ਕਿ ਅੱਜ ਸਹੀ ਸਮਾਂ ਹੈ ਸਹੀ ਉਮੀਦਵਾਰ ਨੂੰ ਵੋਟ ਪਾਉਣ ਦਾ ਉਨ੍ਹਾਂ ਕਿਹਾ ਕਿ ਹਰ ਨਾਗਰਿਕ ਆਪਣੀ ਵੋਟ ਪਾਉਣ ਦਾ ਫਰਜ਼ ਪਿੰਡ ਦੀ ਤਰੱਕੀ ਦੇਸ਼ ਦੀ ਤਰੱਕੀ ਸਮਝ ਕੇ ਅਦਾ ਕਰੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਰਕਾਰਾਂ ਲੋਕਤੰਤਰ ਦਾ ਘਾਣ ਕਰਨਾਂ ਬੰਦ ਕਰਨ- ਕਿਸਾਨ ਆਗੂ ਸੁੱਖ ਗਿੱਲ ਮੋਗਾ
Next articleਪੰਚਾਇਤ ਚੋਣਾਂ ਵਿੱਚ ਮੁਲਾਜ਼ਮਾਂ ਦੀਆਂ ਡਿਊਟੀਆਂ ਹੋਮ ਬਲਾਕਾਂ ਵਿੱਚ ਹੀ ਲਾਈਆਂ ਜਾਣ – ਅਧਿਆਪਕ ਆਗੂ