ਇਹੋ ਹਮਾਰਾ ਜੀਵਣਾ

ਅਮਰਜੀਤ ਸਿੰਘ ਤੂਰ
(ਸਮਾਜ ਵੀਕਲੀ)
ਸੱਚੇ ਪਾਤਸ਼ਾਹ ਤੂੰ ਹੀ ਦਿੱਤੀ ਜ਼ਿੰਦਗੀ, ਰੋਜ਼ੀ ਰੋਟੀ ਰਜ਼ਾਕ ਦੇ,
ਲੱਖਾਂ ਦੁਨੀਆਂ ਤਾਰ’ਤੀ, ਇਸ ਮਰਜਾਣੇ ਨੂੰ ਵੀ ਤਾਰ ਦੇ।
ਪੱਪਾ ਪਾਕ ਪਵਿੱਤਰ ਜ਼ਿੰਦਗੀ, ਪੱਪਾ ਪੰਜਾਬ ਓਏ,
ਪੱਗਾਂ ਦੀ ਸ਼ਾਨ ਹੈ ਵੱਖਰੀ, ਜੱਚਦੇ ਸਰਦਾਰ ਓਏ‌
ਬਜ਼ੁਰਗਾਂ ਦਾ ਮਾਣ ਕਰੋ, ਸਿਰਫ ਮੰਗਦੇ ਸਤਿਕਾਰ ਬਈ,
ਫੋਟੋਆਂ ਵਿੱਚ ਹੀ ਨਜ਼ਰ ਨੇ ਆਉਣੇ, ਪਿੱਛੋਂ ਕਰੋ ਸ਼ਰਾਧ ਬਈ।
ਬਾਬੇ ਦੀ ਬਾਣੀ ਵਿਸਰੀ, ਜਿਹੜੀ ਪੰਜਾਬੀਆਂ ਦੀ ਸ਼ਾਨ ਓਏ,
ਲੱਖਾਂ ਹੀ ਮਰਜੀਵੜਿਆਂ ਨੇ, ਕੀਤੀ ਜਿੰਦ ਕੁਰਬਾਨ ਓਏ।
ਭੁੱਲਾਂ-ਚੁੱਕਾਂ ਹੋ ਜਾਂਦੀਆਂ, ਮਰਜਾਣਿਆਂ ਨੂੰ ਦੇ ਇਨਸਾਫ,
ਕਿਰਸਾਣਾਂ, ਮਜ਼ਦੂਰਾਂ ਦੀਆਂ,ਗਲਤੀਆਂ ਕਰਦੇ ਮਾਫ।
ਮਜਬੂਰਾਂ ਦੀਆਂ ਮਜਬੂਰੀਆਂ, ਉਹਨਾਂ ਨੂੰ ਦੇ ਸਬਰ-ਸਬੂਰੀਆਂ,
ਗਾਵਾਂ, ਮੱਝਾਂ ਬੂਰੀਆਂ, ਦੇਹ ਦੁੱਧ, ਘਿਓ, ਰੋਟੀ ਦੀਆਂ ਚੂਰੀਆਂ।
ਅਸੀਂ ਕਲਯੁਗੀ ਜੀਵ ਸੰਸਾਰ ਦੇ, ਸਾਨੂੰ ਕਰ ਮਾਫ ਦੇ,
ਭਰੇ ਪਏ ਹੰਕਾਰ ਦੇ, ਸਾਰੀ ਦੁਨੀਆ ਤਾਰ ‘ਤੀ ਸਾਨੂੰ ਵੀ ਤਾਰਦੇ।
ਰਾਤ ਕੱਟਦੀ ਨ੍ਹੀਂ ਦਿਨ ਗੁਜਰਦਾ ਨ੍ਹੀਂ, ਜ਼ਖ਼ਮ ਅਜਿਹਾ ਦਿੱਤਾ ਜੋ ਭਰਦਾ ਨਹੀਂ,
ਅੱਖਾਂ ਵੀਰਾਨ ਨੇ, ਦਿਲ ਪਰੇਸ਼ਾਨ ਐ, ਜਿਵੇਂ ਜਾਦੂ ਕੋਈ ਕਰ ਗਿਆ,
ਜ਼ਿੰਦਗੀ ਦੇਣ ਵਾਲਿਆ, ਤੇਰੀ ਦੁਨੀਆਂ ਤੋਂ ਜੀਅ ਭਰ ਗਿਆ।
ਬੇਵਜਾ ਆਪ ਨੇ ਮੇਰੀ ਜ਼ਿੰਦਗੀ ਛੀਨ ਲੀ, ਮੈਂ  ਜਿਉਂਦੇ ਜੀਅ ਮਰ  ਗਿਆ।
ਕਰ ਦਿੱਤਾ ਦਿਲ ਦਾ ਖੂਨ, ਕਿੱਥੋਂ ਤੱਕ ਚੁੱਪ ਰਹੂੰ,
ਸਾਫ ਕਿਉਂ ਨਾ ਕਹੂੰ, ਤੂੰ ਖੁਸ਼ੀ ਤੇ ਮੇਰੀ ਜਲ ਗਿਆ।
ਨੌਟੰਕੀ ਫਿਲਮਾਂ ਦੇਖ, ਸਾਰੇ ਗੱਬਰ ਸਿੰਘ ਬਣਦੇ,
ਗੜਬੜ ਵਾਲੀ ਜ਼ਿੰਦਗੀ ਦੇ, ਸਿਆਸੀ ਰਿੰਗ ‘ਚ ਵੜਦੇ।
ਸਿਆਸਤ ਹੀ ਰਾਹ ਦਿਖਾਉਂਦੀ, ਕਿਵੇਂ ਲਾਉਣੀ ਵਿਰੋਧੀ ਨੂੰ ਠਿੱਬੀ,
ਵਿਰੋਧੀ ਵੀ ਘੱਟ ਨ੍ਹੀਂ , ਵੋਟਾਂ ਵੇਲੇ ਹੀ ਵੋਟਰਾਂ ਨੂੰ ਲਾਉਂਦੇ ਛਿੱਬੀ ‌।
ਸੱਪੈ ਦੁੱਧ ਪਿਆਲੀਐ, ਫਿਰ ਖੁਦ ਨੂੰ ਕੱਟੇ,
ਵਾਗਡੋਰ ਦਿਓ ਉਹਨਾਂ ਹੱਥਾਂ ‘ਚ, ਜਿਹੜੇ ਸੱਚੇ ਪੱਕੇ।
ਵਾਰ ਵਾਰ ਜਿੱਤਣ ਵਾਲਿਆਂ ‘ਤੇ, ਨਾ ਕਰੋ ਇਤਬਾਰ,
ਹੁੰਦੇ ਉਹੀ ਯਾਰ, ਜਿਹੜੇ ਬਿਪਤਾ ਚ ਸਕੇ।
ਅਮਰਜੀਤ ਸਿੰਘ ਤੂਰ 
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ 
ਹਾਲ ਆਬਾਦ #639/40ਏ ਚੰਡੀਗੜ੍ਹ।
ਫੋਨ ਨੰਬਰ  : 9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੱਚ ‘ਕੱਲਾ ਰਹਿ ਗਿਆ……
Next articleਵੋਟਰਾਂ ਦਾ ਰਾਮਰਾਜ-