ਇਹ ਮੇਰਾ ਪੰਜਾਬ

(ਸਮਾਜ ਵੀਕਲੀ)

ਕਦੇ ਸੀ ਪੰਜ ਦਰਿਆਵਾਂ ਦੀ ਧਰਤੀ,
ਹੁਣ ਰਹਿ ਗਏ ਤਿੰਨ ਆਬ ।
ਇਹ ਮੇਰਾ ਪੰਜਾਬ ਬੇਲਿਓ,
ਇਹ ਮੇਰਾ ਪੰਜਾਬ
ਨਾ ਸੀ ਹੱਦ ਨਾ ਵਿਹੜਾ ਥੁੜਿਆ,
ਨਾਲ ਬਲੋਚਾਂ ਬਾਡਰ ਜੁੜਿਆ।
ਕੱਟ-ਵੱਡ ਹੋਇਆ ਬੇਹਾਲ।
ਇਹ ਮੇਰਾ ਪੰਜਾਬ ਬੇਲਿਓ,
ਇਹ ਮੇਰਾ————
ਲਹਿੰਦਾ ਚੜ੍ਹਦਾ ਇੱਕ ਸੀ ਪਾਸਾ,
ਚਾਰੇ ਪਾਸੇ ਖੇੜਾ ਹਾਸਾ,
ਉੱਡਿਆ ਸਾਰਾ ਸ਼ਬਾਬ।
ਇਹ ਮੇਰਾ ਪੰਜਾਬ ਬੇਲਿਓ,
ਇਹ ਮੇਰਾ—–+———-

ਵੀਰਾਂ ਦੀ ਏ ਕਰਮ-ਭੂਮੀ ਏ,
ਪੀਰਾਂ ਦੀ ਏ ਜਨਮ-ਭੂਮੀ ਏ,
ਅਮ੍ਰਿਤ ਦਾ ਦਰਿਆ ਜੋ ਵਹਿੰਦਾ,
ਉਸਦਾ ਨਹੀ ਜਵਾਬ,
ਇਹ ਮੇਰਾ ਪੰਜਾਬ ਬੇਲਿਓ,
ਇਹ ਮੇਰਾ ——————–

ਤੱਤੀ ਤਵੀ ਏ ਭਾਂਬੜ ਨੇ ਮੱਚਦੇ,
ਹੱਕ-ਸੱਚ ਦੇ ਨਾਅਰੇ ਲੱਗਦੇ,
ਦੋਖੀਆਂ ਨੇ ਰਲ ਜ਼ਹਿਰ ਏ ਘੋਲੀ,
ਧਰਮ ਨੂੰ ਕੀਤਾ ਖੁਆਰ।
ਇਹ ਮੇਰਾ ਪੰਜਾਬ ਬੇਲਿਓ,
ਇਹ ਮੇਰਾ—————-

ਅਣਖ ਮੁਕਾਵਣ ਮਾਰਨ ਦਾਬੇ,
ਦੇਵਣ ਲਾਲਚ, ਝੂਠ ਦੇ ਛਾਬੇ,
ਓੜਕ ਸੱਚ ਦੀ ਜਿੱਤ ਏ ਹੁੰਦੀ,
ਬਾਬੇ ਨਾਨਕ ਦੱਸਿਆ ਹਿਸਾਬ।
ਇਹ ਮੇਰਾ ਪੰਜਾਬ ਬੇਲਿਓ,
ਇਹ ਮੇਰਾ ——————–+

ਬਾਰ ਪਰਾਏ ਨਾ ਬਹਿਣ ਪੰਜਾਬੀ,
ਜਿਉਂਦੇ ਵੱਸਦੇ ਰਹਿਣ ਪੰਜਾਬੀ,
ਪੂਰਬ ਪੱਛਮ ਹੱਸੇ ਵਿਹੜਾ,
ਇਹਦਾ ਬਣਿਆ ਰਹੇ ਸ਼ਬਾਬ,
ਇਹ ਮੇਰਾ ਪੰਜਾਬ ਬੇਲਿਓ,
ਇਹ ਮੇਰਾ —————-+–+

ਬੁੱਕਲ ਵਿਚਲੇ ਚੋਰ ਢਾਹ ਲਵੋ,
ਆਪਣਾ ਵਿਰਸਾ ਆਪ ਬਚਾ ਲਵੋ,
ਕੰਡਿਆਂ ਦੇ ਵਿੱਚ ਖਿੜਿਆ ਆਪਣਾ,
ਸਾਂਭੋ ਫੁੱਲ ਗੁਲਾਬ।
ਇਹ ਮੇਰਾ ਪੰਜਾਬ ਬੇਲਿਓ,
ਇਹ ਮੇਰਾ ————+——+

ਸਤਨਾਮ ਕੌਰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗਜ਼ਲ
Next articleਪੈਸੇ ਦੀ ਚਕਾਚੌਂਧ ਵਿਚ ਧੁੰਦਲੇ ਪੈ ਰਹੇ ਰਿਸ਼ਤੇ