ਇਹਨੂੰ ਕਹਿੰਦੇ ਹਨ ਬਲ਼ਦੀ ਉੱਤੇ ਤੇਲ ਪਾਉਣਾ, ਇੱਕ ਮਸਲਾ ਠੰਡਾ ਨਹੀਂ ਹੁੰਦਾ ਅਗਲਾ ਤਿਆਰ

(ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਬੀਤੇ ਦੋ ਦਸੰਬਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸੰਬੰਧਿਤ ਜੋ ਅਹਿਮ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋਇਆ ਉਸ ਤੋਂ ਬਾਅਦ ਅਜਿਹਾ ਕੁਝ ਨਿਤ ਨਵਾਂ ਅਜਿਹਾ ਕੁਝ ਸਾਹਮਣੇ ਆ ਜਾਂਦਾ ਹੈ ਜਿਸ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ। ਕਿ ਇਹ ਧਰਮ ਦੇ ਨਾਮ ਹੇਠ ਸਿਆਸੀ ਲੋਕ ਕੀ ਕੁਝ ਕਰ ਰਹੇ ਹਨ। ਦੋ ਦਸੰਬਰ ਨੂੰ ਸੁਖਬੀਰ ਬਾਦਲ ਦੀ ਪੇਸ਼ੀ ਉਸ ਤੋਂ ਬਾਅਦ ਉਸ ਨੂੰ ਸੇਵਾ ਲੱਗਣੀ ਉਸ ਤੋਂ ਬਾਅਦ ਨਰਾਇਣ ਸਿੰਘ ਚੌੜਾ ਵੱਲੋਂ ਗੋਲੀ ਆਦਿ ਆਦਿ ਸਭ ਕੁਝ ਹੁੰਦਾ ਹੋਇਆ ਇਥੋਂ ਤੱਕ ਪੁੱਜ ਗਿਆ ਕਿ ਜਿਹੜੇ ਜਥੇਦਾਰਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਲਾਉਣ ਦਾ ਵੱਡਾ ਫੈਸਲਾ ਕੀਤਾ ਸੀ ਹੁਣ ਉਹਨਾਂ ਉੱਤੇ ਹੀ ਗਲਤ ਤਰੀਕੇ ਨਾਲ ਗਾਜ਼ ਡਿੱਗਣੀ ਸ਼ੁਰੂ ਹੋ ਚੁੱਕੀ ਹੈ ਇਹ ਸਭ ਕੁਝ ਉਸ ਵੇਲੇ ਸਾਹਮਣੇ ਆਇਆ ਜਦੋਂ ਸ਼੍ਰੋਮਣੀ ਕਮੇਟੀ ਦੀ ਅੰਤਰਿਗ ਕਮੇਟੀ ਦੀ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਤੇ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸੇਵਾ ਉੱਤੇ ਰੋਕ ਲਾ ਦਿੱਤੀ ਗਈ ਹੈ ਇਸ ਰੋਕ ਲਾਉਣ ਦੇ ਪਿੱਛੇ ਜੋ ਕਾਰ ਹਨ ਬੇਸ਼ਕ ਉਹ ਪੜਦੇ ਹੇਠੋਂ ਬਾਹਰ ਨਿਕਲਣੇ ਸ਼ੁਰੂ ਹੋ ਗਏ ਹਨ ਪਰ ਫਿਰ ਵੀ ਹਾਲੇ ਗੱਲ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਈ। ਇਹ ਤਾਂ ਸਭ ਨੂੰ ਪਤਾ ਹੀ ਹੈ ਕਿ ਗਿਆਨੀ ਗੁਰਬਚਨ ਸਿੰਘ ਜਿਨਾਂ ਨੇ ਅਕਾਲ ਤਖਤ ਦੀ ਜਥੇਦਾਰੀ ਦੇ ਉੱਤੇ ਆਪਣੇ ਸਿਆਸੀ ਅਕਾਵਾਂ ਬਾਦਲ ਕੰਪਨੀ ਨੂੰ ਹਰ ਪੱਖੋਂ ਖੁਸ਼ ਕਰਨ ਦਾ ਯਤਨ ਕੀਤਾ ਤੇ ਉਸ ਤੋਂ ਬਾਅਦ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੁਝ ਧਾਰਮਿਕ ਰਵਾਇਤਾਂ ਸ਼ੁਰੂ ਕੀਤੀਆਂ ਪਰ ਜੋ ਪੰਥਕ ਰਵਾਇਤਾਂ ਸ਼ੁਰੂ ਕਰੇਗਾ ਉਹ ਫਿਰ ਸਿਆਸੀ ਆਗੂਆਂ ਦੀ ਅੱਖ ਵਿੱਚ ਰੜਕਣਾ ਹੀ ਹੈ ਪਹਿਲਾਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉੱਤੇ ਅਕਾਲੀ ਦਲ ਨਾਲ ਸੰਬੰਧਿਤ ਵਿਰਸਾ ਸਿੰਘ ਵਲਟੋਹਾ ਵੱਲੋਂ ਡਰਾਉਣ ਧਮਕਾਉਣ ਉਸ ਦੇ ਪਰਿਵਾਰ ਸਬੰਧੀ ਗਲਤ ਸੁਨੇਹੇ ਉਸ ਤੋਂ ਬਾਅਦ ਉਸ ਦੇ ਪਰਿਵਾਰਕ ਰਿਸ਼ਤਿਆਂ ਦੀ ਗੱਲਬਾਤ ਗਲਤ ਤਰੀਕੇ ਨਾਲ ਸੋਸ਼ਲ ਮੀਡੀਆ ਉੱਪਰ ਕਿਸ ਨੇ ਲਿਆਂਦੀ ਇਹ ਸਭ ਨੂੰ ਪਤਾ ਹੈ ਹਾਲੇ ਇਹ ਗੱਲਾਂ ਚੱਲ ਹੀ ਰਹੀਆਂ ਸਨ ਕਿ ਕੱਲ ਜਦੋਂ ਪਿਛਲੇ ਸਮੇਂ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਦੀ ਪੇਸ਼ੀ ਜਥੇਦਾਰਾਂ ਸਾਹਮਣੇ ਹੋਈ ਤੀ ਹੋਈ ਸੀ ਤਾਂ ਉਸ ਵੇਲੇ ਦੀ ਇੱਕ ਛੋਟੀ ਜਿਹੀ ਵੀਡੀਓ ਕਲਿੱਪ ਸੋਸ਼ਲ ਮੀਡੀਆ ਉੱਪਰ ਘੁੰਮ ਰਹੀ ਹੈ ਜਿਸ ਨਾਲ ਗਿਆਨੀ ਹਰਪ੍ਰੀਤ ਸਿੰਘ ਦੀ ਬੱਲੇ ਬੱਲੇ ਹੋਈ ਤੇ ਅਕਾਲੀ ਦਲ ਬਾਦਲ ਦੀ ਥੱਲੇ ਥੱਲੇ ਹੋਈ, ਅਜਿਹੀਆਂ ਨੁਕਤਾ ਚੀਨੀਆਂ ਨੂੰ ਨਾ ਸਹਾਰਦੇ ਹੋਏ ਆਪਣੀਆਂ ਵੱਲੋਂ ਹੋਈਆਂ ਪਿਛਲੀਆਂ ਗਲਤੀਆਂ ਨੂੰ ਸੁਧਾਰਨ ਦੀ ਬਜਾਏ ਹੋਰ ਨਵੀਆਂ ਗਲਤੀਆਂ ਕਰਦੇ ਹੋਏ ਇਹ ਆਗੂ ਸ਼੍ਰੋਮਣੀ ਕਮੇਟੀ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਦੇ ਪਰ ਕੁਤਰਨ ਲਈ ਰਸਤਾ ਤਿਆਰ ਕਰ ਰਹੇ ਹਨ। ਉਨਾਂ ਦੀਆਂ ਸੇਵਾਵਾਂ ਉੱਪਰ ਰੋਕ ਲਗਾ ਦਿੱਤੀ ਹੈ ਹੈਡ ਗ੍ਰੰਥੀ ਜਗਤਾਰ ਸਿੰਘ ਨੂੰ ਇਹ ਸੇਵਾ ਸੰਭਾਲ ਦਿੱਤੀ ਹੈ ਜਿਸ ਤੋਂ ਇਹ ਸਿੱਧ ਹੋ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ਜਥੇਦਾਰੀ ਤੋਂ ਲਗਭਗ ਛੁੱਟੀ ਤਹਿ ਹੋਵੇਗੀ।
ਸ਼ਹੀਦੀ ਦਿਹਾੜਿਆਂ ਤੋਂ ਬਾਅਦ ਸਭ ਕੁਝ ਸੰਗਤ ਅੱਗੇ ਰੱਖਾਂਗਾ- ਗਿਆਨੀ ਹਰਪ੍ਰੀਤ ਸਿੰਘ
ਅੱਜ ਜਦੋਂ ਅੰਤਰਿਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੀ ਸੇਵਾ ਨੂੰ ਰੋਕਣ ਸਬੰਧੀ ਗੱਲਬਾਤ ਸਾਹਮਣੇ ਆਈ ਤਾਂ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਉੱਤੇ ਬੋਲਦੇ ਹੋਏ ਕਿਹਾ ਕਿ ਜੋ ਕੁਝ ਪਿਛਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਵਿੱਚ ਹੋਇਆ ਇਹ ਸਭ ਕੁਝ ਕਿਸ ਨੇ ਕਰਾਇਆ ਅਜਿਹੀਆਂ ਇੱਕ ਨਹੀਂ ਅਨੇਕਾਂ ਗੱਲਾਂ ਬਾਤਾਂ ਮੇਰੇ ਕੋਲ ਹਨ ਅੰਤਰਿਗ ਕਮੇਟੀ ਨੇ ਮੇਰੀ ਸੇਵਾ ਰੋਕ ਦਿੱਤੀ ਹੈ ਕੋਈ ਪ੍ਰਵਾਹ ਨਹੀਂ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਕਿ ਮੇਰੇ ਤੋਂ ਅਸਤੀਫਾ ਲਓ ਤੇ ਮੈਂ ਸੇਵਾ ਛੱਡਣ ਲਈ ਤਿਆਰ ਹਾਂ। ਇਸ ਮਸਲੇ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਕਹਿ ਕੇ ਹੈਰਾਨ ਕਰ ਦਿੱਤਾ ਹੈ ਕਿ ਮੌਜੂਦਾ ਸਮੇਂ ਸਿੱਖ ਧਰਮ ਨਾਲ ਸੰਬੰਧਿਤ ਅਹਿਮ ਸ਼ਹੀਦੀ ਦਿਹਾੜਿਆਂ ਦੇ ਪਵਿੱਤਰ ਦਿਨ ਚੱਲ ਰਹੇ ਹਨ। ਇਹਨਾਂ ਦਿਨਾਂ ਦੇ ਲੰਘਣ ਤੋਂ ਬਾਅਦ ਮੈਂ ਸਭ ਕੁਝ ਸਿੱਖ ਸੰਗਤ ਸਿੱਖ ਪੰਥ ਅੱਗੇ ਰੱਖਾਂਗਾ ਜਿਸ ਨਾਲ ਬਹੁਤ ਅਜਿਹੀਆਂ ਗੱਲਾਂ ਬਾਹਰ ਆਉਣਗੀਆਂ ਜਿਨਾਂ ਦਾ ਮੈਨੂੰ ਵੀ ਪਛਤਾਵਾ ਰਿਹਾ ਹੈ ਉਹਨਾਂ ਸੰਗਤ ਨੂੰ ਬੇਨਤੀ ਕੀਤੀ ਹੈ ਕਿ ਕੁਝ ਦਿਨ ਸ਼ਹੀਦੀ ਦਿਹਾੜਿਆਂ ਕਰਕੇ ਕੱਢੇ ਜਾਣ ਉਸ ਤੋਂ ਬਾਅਦ ਸਾਰੀਆਂ ਗੱਲਾਂ ਬਾਤਾਂ ਕਰਾਂਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜੌਰਜੀਆ ਵਿੱਚ ਮਰੇ ਰਵਿੰਦਰ ਦੀ ਪਤਨੀ ਨੂੰ ਪੰਜਾਬ ਸਰਕਾਰ ਨੌਕਰੀ ਦੇਵੇ – ਜੱਸਲ ਅਤੇ ਪੈਂਥਰ
Next articleसंविधान के 75 साल: हम कहाँ हैं