ਇੰਜ ਵਿਸ਼ਾਲ ਖੈਰਾ

ਸਵਾਲ 1):- ਬਾਬਾ ਸਾਹਿਬ ਜੀ ਦੀ ਬਰਾਬਰੀ ਕਰਨ ਲਈ ਗਿਆਨ ਚਾਹੀਦਾ ਹੈ ਉਹ ਹੈ ਨਹੀਂ ਜਿਸ ਕਾਰਣ ਮਨੂੰਵਾਦੀਆਂ ਵਲੋ ਇਹ ਅੱਜ ਕੋਈ ਨਵਾਂ ਕੰਮ ਨਹੀਂ ਕੀਤਾ/ਕਰਵਾਇਆ ਗਿਆ , ਇਹ ਤਾਂ ਕਈ ਸਾਲਾਂ ਤੋਂ ਚੱਲ ਰਿਹਾ ਹੈ ਕਦੇ ਤਾਂ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ ਜਾਂਦੀਆਂ ਹਨ ਤੇ ਕਦੇ ਬਾਬਾ ਸਾਹਿਬ ਜੀ ਦੀ ਪ੍ਰਤਿਮਾ ਨੂੰ ਨੁਕਸਾਨ ਪਹੁੰਚਾਇਆ ਜਾਂਦਾ ਹੈ। ਹੁਣ ਸਵਾਲ ਇਹ ਨਹੀਂ ਕਿ ਇਸ ਗਲਤ ਅਨਸਰਾਂ ਵਲੋਂ ਪ੍ਰਤਿਮਾ ਨੂੰ ਤੋੜਨ ਦਾ ਯਤਨ ਕਿਉਂ ਕੀਤਾ ਗਿਆ ? ਕਿਉਕਿ ਪ੍ਰਤਿਮਾ ਤੋੜਨ ਵਾਲੇ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਇੰਨੀ ਵੱਡੀ ਵਿਸ਼ਾਲ ਪ੍ਰਤਿਮਾ ਉਸ ਵੱਲੋਂ, ਇੱਕ ਖੁੱਲ੍ਹੇ ਚੌਂਕ ਵਿੱਚ ਤੋੜੀ ਨਹੀਂ ਜਾਣੀ ਹੈ, ਜਿੱਥੇ ਕਿ ਹਜਾਰਾਂ ਲੋਕ ਦਿਨ ਰਾਤ ਗੁਜਰਦੇ ਹਨ। ਇਹ ਕੰਮ ਉਹ ਇੱਕ ਦਿਨ ਪਹਿਲਾਂ ਰਾਤ ਨੂੰ ਵੀ ਕਰਨ ਦੀ ਕੋਸ਼ਿਸ਼ ਕਰ ਸਕਦਾ ਸੀ ਪਰ ਉਸ ਦਾ ਮਕਸਦ ਸਿਰਫ ਅਤੇ ਸਿਰਫ ਅੰਤਰਰਾਸ਼ਟਰੀ ਪੱਧਰ ਤੇ ਆਪਣੀ ਗੱਲ ਰੱਖਣ ਦਾ ਸੀ ਜੋ ਕਿ ਉਸ ਦੇ ਪਿੱਛੇ ਵਾਲੇ ਸਾਜਿਸ਼ ਕਰਤਾ ਚਾਹੁੰਦੇ ਸੀ ਅਤੇ ਜਿਸ ਵਿੱਚ ਉਹ ਕਾਮਯਾਬ ਵੀ ਰਹੇ , ਕਿਉਕਿ ਉਹ ਜਾਣਦੇ ਸਨ ਕਿ ਬਾਬਾ ਸਾਹਿਬ ਜੀ ਦੀ ਪੱਥਰ ਦੀ ਮੂਰਤੀ ਨੂੰ ਤਾਂ ਹਥੌੜੇ ਨਾਲ ਤੋੜਿਆ ਜਾ ਸਕਦਾ ਹੈ ਪਰ ਵਿਗਿਆਨਕ ਵਿਚਾਰਾਂ ਨੂੰ ਨਹੀਂ।
ਸਵਾਲ 2) :- ਹੁਣ ਸਵਾਲ ਇਹ ਵੀ ਹੈ ਕਿ ਇਹਨਾ ਸਾਜਿਸ਼ਾਂ ਦੇ ਪਿੱਛੇ ਹੈ ਕੋਣ ? ਅਤੇ ਕਿਉਂ? ਹੁਣ ਇਸ ਅਨਸਰ ਨੇ ਅਜਿਹੇ ਬਿਆਨ ਵੀ ਜਰੂਰ ਦੇਣੇ ਹਨ ਅਤੇ ਦਿੱਤੇ ਜਾ ਵੀ ਚੁੱਕੇ ਹੋਣਗੇ , ਜਿਸ ਨਾਲ ਕੋਈ ਦੋ ਧਰਮ/ਸਮੁਦਾਏ ਦਾ ਆਪਸੀ ਮਤਭੇਦ/ਵੈਰ ਪੈਦਾ ਹੋਣ ਅਤੇ ਉਨ੍ਹਾਂ ਨੂੰ ਅੰਬੇਡਕਾਰਵਾਦੀ ਲੋਂਕਾਂ ਨਾਲ ਲੜਣ/ਲੜਵਾਉਣ ਦੀ ਕੋਸ਼ਿਸ਼ ਵੀ ਕੀਤੀ ਜਾਵੇਗੀ, ਜਿਨ੍ਹਾ ਦਾ ਸ਼ਾਇਦ ਇਸ ਨਾਲ ਕੋਈ ਲੈਣਾ ਦੇਣਾ ਨਾ ਵੀ ਹੋਵੇ। ਇਹ ਇੱਕ ਸੋਚ ਵਿਚਾਰ ਕਰਨ ਵਾਲਾ ਗੰਭੀਰ ਮੁੱਖ ਕਾਰਣ ਹੈ, ਜਿਸ ਤੇ ਧਿਆਨ ਆਮ ਲੋਕਾਂ ਵਲੋ ਘੱਟ ਦਿੱਤਾ ਜਾਣਾ ਹੈ ਅਤੇ ਅਜਿਹੇ ਹਾਲਾਤ ਪੈਦਾ ਕਰਨ ਤੇ ਜਿਆਦਾ ਜੋਰ ਦਿੱਤਾ ਜਾਣਾ ਹੈ , ਜਿਸ ਤੋਂ ਬਚਣ ਦੀ ਲੋੜ ਹੈ, ਕਿਉਕਿ ਖਤਰਾ ਪ੍ਰਤਿਮਾ ਤੋਂ ਨਹੀਂ ਉਸਨੂੰ ਖਤਰਾ ਅੰਬੇਡਕਰਵਾਦੀ ਵਿਚਾਰਧਾਰਾ ਦੇ ਵੱਧ ਤੋਂ ਵੱਧ ਵਧ ਰਹੇ ਪ੍ਰਚਾਰ ਦਾ ਹੈ। ਜਿਸ ਕਾਰਨ ਅਜਿਹੀਆਂ ਸਾਜਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਉਹ ਜਾਣਦੇ ਹਨ ਕਿ ਅਜਿਹੀ ਘਟਨਾ ਪੈਦਾ ਕਰਕੇ ਵੱਧ ਤੋਂ ਵੱਧ ਹੋ ਕੀ ਸਕਦਾ ਹੈ? ਇੱਕ ਮਹੀਨੇ ,ਇੱਕ ਸਾਲ ਜਾ 2 ਸਾਲ ਦੀ ਸਜਾ? ਜੁਰਮਾਨਾ? ਥੋੜੀ ਕੁੱਟ ਮਾਰ? ਇਸ ਲਈ ਸਾਡਾ ਇਸ ਘਟਨਾ ਦੇ ਪਿੱਛੇ ਬੈਠਾ ਜੋ ਮੁੱਖ ਕਹਾਣੀਕਾਰ ਹੈ ਉਸ ਦੀ ਜੜ੍ਹ ਤੱਕ ਪਹੁੰਚਣਾ ਜਰੂਰੀ ਹੈ। ਜੇਕਰ ਜਲਦ ਤੋ ਜਲਦ ਉਸ ਤੱਕ ਪਹੁੰਚ ਨਾ ਕੀਤੀ ਗਈ ਤਾਂ ਉਹ ਇੱਕ ਪ੍ਰਤਿਮਾ ਨੂੰ ਨਹੀਂ ਬਲਕਿ ਇੱਕ ਵਿਗਿਆਨਕ ਵਿਚਾਰਧਾਰਾ ਨੂੰ ਖਤਮ ਕਰਨ ਲਈ 2 ਸਮਾਜਾਂ ਵਿੱਚ ਇੱਕ ਸੇਂਕ ਲਗਾ ਸਕਦਾ ਹੈ ਜੋ ਕਿ ਹੌਲੀ ਹੌਲੀ ਪੀੜ੍ਹੀ ਦਰ ਪੀੜ੍ਹੀ ਲੱਗਣ ਨਾਲ ਇੱਕ ਵੱਡਾ ਨੁਕਸਾਨ ਕਰ ਸਕਦੀ ਹੈ।
ਸੁਨੇਹਾ ਅਤੇ ਚਿੰਤਨ ਮੰਥਨ :- ਕੁੱਝ ਲੋਕਾਂ ਦੁਆਰਾ ਇਸ ਸ਼ਰਾਰਤੀ ਅਨਸਰ ਦੀ ਜਾਤ ਅਤੇ ਦਿੱਤੇ ਬਿਆਨ ਨੂੰ ਮੁੱਖ ਰੱਖਕੇ ਪੋਸਟਾਂ ਪਾਈਆਂ ਜਾਣਗੀਆਂ , ਇਹ ਵੀ ਠੀਕ ਨਹੀਂ, ਕਿਉੰਕਿ ਇਹ ਇੱਕ ਮਨੁਵਾਦੀ ਸਾਜਿਸ਼ ਤਹਿਤ ਕੁੱਝ ਮਾੜੇ ਅਨਸਰਾਂ ਦੁਆਰਾ ਕਰਵਾਇਆ ਜਾਂਦਾ ਹੈ ਜੋ ਕਿ ਸਾਰੇ ਧਰਮਾਂ ਵਿੱਚ ਪਾਏ ਜਾਂਦੇ ਹਨ। ਉਹਨਾਂ ਵੱਲੋਂ ਅਜਿਹੀਆਂ ਸਾਜਿਸ਼ਾਂ ਮਾਨਸਿਕ ਕਮਜੋਰ ਵਿਆਕਤੀ ਤੋਂ ਕਰਵਾਈਆਂ ਜਾਂਦੀਆਂ ਹਨ, ਤਾ ਕੀ ਧਿਆਨ ਉਸ ਗੱਲ ਵੱਲ ਜਾਵੇ ਜਿੱਥੇ ਜਿੱਥੇ ਅਸੀ ਕਮਜੋਰ ਹੁੰਦੇ ਹਾਂ, ਹੋ ਸਕਦਾ ਹੈ ਉਹ ਸ਼ਰਾਰਤੀ ਅਨਸਰ ਸਾਡੀ ਜਾਤ ਦਾ ਹੋਵੇ ਜਾਂ ਹੋਰ ਜਾਤ ਇਹ ਕੋਈ ਮਾਇਨਾ ਨਹੀਂ ਰੱਖਦਾ ।
ਤੁਸੀ ਕਦੇ ਕੋਈ ਹੋਰ ਧਰਮ ਨਾਲ ਸੰਬੰਧਿਤ ਕੋਈ ਧਾਰਮਿਕ ਪ੍ਰਤਿਮਾ ,ਕਿਸੇ ਵੀ ਧਾਰਮਿਕ ਜਗ੍ਹਾ ਵਿੱਚ, ਇਸ ਤਰਾ ਤੋੜੀ ਜਾਂਦੀ ਵੇਖੀ ? ਉਹ ਵੀ ਜਿੱਥੇ ਜਿਆਦਾ ਅੰਧ ਵਿਸ਼ਵਾਸ਼, ਆਗਿਆਨਤਾ ਜਾ ਅਨੈਤਿਕਤਾ ਦਾ ਸਬੰਧ ਹੋਵੇ ?ਨਹੀਂ ? ਹੁਣ ਦੇਖੋ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜਿਸਨੇ ਸਮਾਨਤਾ, ਸਿੱਖਿਆ, ਭਾਈਚਾਰੇ ਦੀ ਗੱਲ ਕੀਤੀ ਹੋਵੇ , ਨਾਰੀ ਦੇ ਸਨਮਾਨ ਦੀ ਗੱਲ ਕੀਤੀ ਹੋਵੇ ਉਸ ਦੀ ਪ੍ਰਤਿਮਾ ਕਿਉ ਤੋੜੀ ਜਾ ਰਹੀ ਹੈ, ਦੂਜੀ ਗੱਲ ਇਸ ਘਟਨਾ ਵਾਸਤੇ ਦਿਨ 26 ਜਨਵਰੀ ਨੂੰ ਹੀ ਕਿਉ ਚੁਣਿਆ ? ਮੁੱਖ ਕਾਰਨ ਅੰਤਰ ਰਾਸ਼ਟਰੀ ਸੁਣੇਹਾ ਦੇਣਾ ਅਤੇ ਗਲਤ ਬਿਆਨ ਬਾਜੀ ਰਾਹੀਂ ਬਾਬਾ ਸਾਹਿਬ ਜੀ ਅਤੇ ਸੰਵਿਧਾਨ ਦਾ ਅਕਸ਼ ਖਰਾਬ ਕਰਨ ਦੀ ਕੋਸ਼ਿਸ਼ ਕਰਨਾ । ਅਸੀਂ ਜਾਣਦੇ ਹਾਂ ਕਿ ਸੰਵਿਧਾਨ ਨੂੰ ਮਨੂੰਵਾਦੀ ਲੋਕ ਪਸੰਦ ਨਹੀਂ ਕਰਦੇ ਕਿਉਕਿ ਉਸ ਵਿੱਚ SC, ST ,OBC ਸਮਾਜ ਨੂੰ ਹੱਕ਼ ਦਿੱਤੇ ਜਾ ਚੁੱਕੇ ਹਨ ਜਿਨਾ ਨੂੰ ਸਦੀਆਂ ਤੋਂ ਇਹਨਾ ਹੱਕਾਂ ਤੋਂ ਵਾਂਝੇ ਰੱਖਿਆ ਗਿਆ ਸੀ ।ਇਹ ਹੀ ਕਰਨ ਹੈ ਉਹ ਮਨੂੰਵਾਦੀ ਬਾਬਾ ਸਾਹਿਬ ਜੀ ਦੇ ਸੰਵਿਧਾਨ ਨੂੰ ਵੀ ਬਦਲਣਾ ਚਾਹੁੰਦੇ ਹਨ ਤਾਂ ਹੀ ਸੈਂਟਰ ਦੀਆਂ ਸਰਕਾਰਾਂ ਹਮੇਸ਼ਾ ਸੰਵਿਧਾਨ ਦੇ ਖਿਲਾਫ ਰਹੀਆਂ ਹਨ ।
ਕੋਈ ਸ਼ੱਕ ਨਹੀਂ ਇਹ ਮਨੂੰਵਾਦੀ ਵਿਰਤੀ ਦੇ ਕੁਝ ਲੋਕ ਬਹੁਤ ਪਹਿਲਾਂ ਇਹ ਕੰਮ ਜਿਊਂਦੇ ਜੀਅ ਤਥਾਗਤ ਬੁੱਧ , ਗੁਰੂ ਰਵਿਦਾਸ , ਸਤਗੁਰੁ ਕਬੀਰ, ਸ਼ਾਹੂ ਮਹਾਰਾਜ , ਫੁਲੇ ਮਹਾਰਾਜ ਜੀ ਨਾਲ ਵੀ ਕਰ ਚੁੱਕੇ ਸਨ । ਓਹਨਾ ਨੂੰ ਵੀ ਕਈ ਵਾਰ ਮਾਰਨ/ਧਮਕਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ, ਕਿਉੰਕਿ ਸਮੇਂ ਦੇ ਹਾਕਮਾਂ ਨੂੰ ਓਹਨਾ ਦੀ ਵਿਗਿਆਨਕ ਸੋਚ ਪਸੰਦ ਨਹੀਂ ਸੀ ਅਤੇ ਬਾਬਾ ਸਾਹਿਬ ਜੀ ਨੇ ਇਹ ਸਾਰੇ ਮਹਾਂ ਪੁਰਸ਼ਾਂ ਦੇ ਵਿਚਾਰਾਂ ਨੂੰ ਜਨ ਜਨ ਤੱਕ ਪਹੁੰਚਾਉਣ ਦਾ ਸ੍ਰੀ ਜਿੰਦਗੀ ਦਿਨ ਰਾਤ ਯਤਨ ਵੀ ਕੀਤਾ । ਅੱਜ ਓਹਨਾ ਮਹਾਂ ਪੁਰਸ਼ਾਂ ਦੇ ਬੁੱਤ ਵੀ ਏਸੇ ਕਰਕੇ ਓਹਨਾ ਮਨੂੰਵਾਦੀਆਂ ਨੂੰ ਪਸੰਦ ਨਹੀਂ।
ਇਹਨਾ ਹੀ ਮੁੱਦਿਆਂ ਵਿੱਚ ਇੱਕ ਤਾਜ਼ਾ ਮੁੱਦਾ ਸੀ ਜਗਤ ਗੁਰੂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਭਗਤ ਕਹਿਣਾ, ਮਤਲਬ ਓਹਨਾ ਨੂੰ ਸਾਡੇ ਮਹਾਂ ਪੁਰਸ਼ਾਂ ਦਾ ਗੁਰੂ ਹੋਣਾ ਵੀ ਪਸੰਦ ਨਹੀਂ ਉਹ ਵੀ ਜੋਂ ਨੀਵੀਂ ਜਾਤੀ ਦਾ ਹਨ ਕਾਰਣ ਅਤੇ ਨੇ ਹੀ ਸਾਡੇ ਗੁਰੂ ਦੇ ਲਿਖੇ ਸੰਵਿਧਾਨ ਪਸੰਦ ਹਨ ਉਹ ਭਾਵੇਂ ਜਿੰਨੇ ਮਰਜੀ ਸਹੀ ਹੋਣ।
ਇਸਦਾ ਅਗਲਾ ਮੁੱਖ ਕਾਰਨ ਕਿਉਕਿ ਅਸੀਂ ਪਛੜੇ ਹਾਂ, ਸਮਾਜਿਕ ਰਾਜਨੀਤਕ ਅਤੇ ਧਾਰਮਿਕ ਪੱਧਰ ਤੇ ਇੱਕਲੇ ਇੱਕਲੇ ਹਾਂ, ਰਾਜਨੀਤਕ ਲਾਲਚੀ ਹਾਂ, ਸਾਡਾ ਰਾਹ ਇੱਕ ਨਹੀਂ ਹੈ । ਜਦੋਂ ਇਹ ਕਮੀਆਂ ਸਾਡੇ ਚੋ ਦੂਰ ਹੋ ਗਈਆਂ ਫਿਰ ਅਜਿਹੀਆਂ ਘਟਨਾਵਾਂ ਹੋਣੀਆ ਹੋਣੀਆ ਤਾਂ ਦੂਰ ਲੋਕ ਸੋਚਣੀਆਂ ਵੀ ਬੰਦ ਕਰ ਦੇਣਗੇ।
ਅੰਤ :- ਇਹ ਮੁੱਦੇ ਨੂੰ ਸਰਕਾਰ ਤੇ ਸਹਾਰੇ ਹੀ ਨਹੀਂ ਰੱਖਣਾ ਚਾਹੀਦਾ ਸਗੋਂ, ਇਸ ਮੁੱਦੇ ਨੂੰ ਸਾਡੇ ਸਮਾਜ ਦੇ ਕੁੱਝ ਬੁੱਧੀਮਾਨਾਂ ਨੇਤਾਵਾਂ, ਸਮਾਜ ਸੁਧਾਰਕਾਂ ਦੁਆਰਾ ਜਿਆਦਾ ਗੰਭੀਰਤਾ ਨਾਲ ਲੈਣਾ ਚਾਹੀਦਾ ਅਤੇ ਇੱਕ ਮੰਥਨ ਮੀਟਿੰਗ ਵਿੱਚ ਇਸ ਤੇ ਚਰਚਾ ਕਰਨੀ ਚਾਹੀਦੀ ਹੈ ਅਤੇ ਸਮਾਜ ਨੂੰ ਗੁੰਮਰਾਹ ਹੋਣ ਤੋਂ ਬਚਾਉਣ ਚਾਹੀਦਾ ਹੈ। ਸੱਭ ਤੋਂ ਵੱਡੀ ਗੱਲ ਬਹੁਜਨ ਰਹਿਬਰਾਂ ਦੇ ਮੂਲ ਵਿਚਾਰਾਂ ਦਾ ਪ੍ਰਚਾਰ ਪ੍ਰਸਾਰ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ। ਅਖੀਰ ਵਿੱਚ ਇਸ ਸਾਰੇ ਮਸਲੇ ਦੀ ਅਤੇ ਇਸ ਘਿਨੌਣੀ ਸਾਜਿਸ਼ ਦੀ ਅਸੀਂ ਪੁਰਜੋਰ ਨਿੰਦਾ ਕਰਦੇ ਹਾਂ ਅਤੇ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਅਜਿਹੇ ਅਨਸਰ ਨੂੰ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅਤੇ ਉੱਚ ਪੱਧਰ ਤੇ ਜਾਂਚ ਪੜਤਾਲ ਕੀਤੀ ਜਾਵੇ ਅਤੇ ਪਤਾ ਕੀਤਾ ਜਾਵੇ ਇਸ ਮਗਰ ਕਿਸ ਕਿਸ ਦਾ ਹੱਥ ਹੈ।
ਇੰਜ ਵਿਸ਼ਾਲ ਖੈਰਾ ਵਾਸਤਵਿਕ ਕਲਮ ਤੋਂ 9988913417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj