ਤੇਰਵਾਂ ਰਤਨ

ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ) 
ਸਾਡੇ ਬਜ਼ੁਰਗ ਦੁੱਧ ਨੂੰ ਤੇਰਵਾਂ ਰਤਨ ਕਹਿੰਦੇ ਸਨ,
ਉਹ ਪੀ ਕੇ ਮੱਝਾਂ ਦਾ ਦੁੱਧ ਤੰਦਰੁਸਤ ਰਹਿੰਦੇ ਸਨ।
ਉਹ ਖੇਤਾਂ ‘ਚ ਚੋਖਾ ਕੰਮ ਕਰਕੇ ਵੀ ਥੱਕਦੇ ਨਹੀਂ ਸਨ,
ਉਹ ਮਰਦੇ ਦਮ ਤੱਕ ਵੀ ਮੰਜਿਆਂ ਤੇ ਪੈਂਦੇ ਨਹੀਂ ਸਨ।
ਪਰ ਹੁਣ ਮੱਝਾਂ ਰੱਖਣੀਆਂ ਛੱਡ ਦਿੱਤੀਆਂ ਨੇ ਲੋਕਾਂ ਨੇ,
ਦੋਧੀਆਂ ਤੋਂ ਦੁੱਧ ਲੈਣਾ ਸੌਖਾ ਸਮਝਿਆ ਹੈ ਲੋਕਾਂ ਨੇ।
ਦੁੱਧ ਘੱਟ ਹੋਣ ਕਾਰਨ ਉਹ ਮਿਲਾਵਟ ਕਰੀ ਜਾਂਦੇ,
ਉਹ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰੀ ਜਾਂਦੇ।
ਉਹ ਹਰ ਸਾਲ ਦੁੱਧ ਦਾ ਭਾਅ ਵਧਾਈ ਜਾਂਦੇ ਨੇ,
ਮਿਲਾਵਟੀ ਦੁੱਧ ਨਾਲ ਲੋਕਾਂ ਨੂੰ ਮੌਤ ਦਿਖਾਈ ਜਾਂਦੇ ਨੇ।
ਦੋਧੀ ਵੀਰੋ, ਤੁਸੀਂ ਸਾਡੇ ਸਮਾਜ ਦੀ ਹੀ ਹਿੱਸਾ ਹੋ,
ਲਾਲਚੀਆਂ ਦਾ ਸਦਾ ਨੁਕਸਾਨ ਹੋਵੇ,ਲਾਲਚ ਨਾ ਕਰੋ।
‘ਮਾਨ’ ਤੰਦਰੁਸਤ ਰਹਿਣ ਦਾ ਮੌਕਾ ਨਾ ਖੋਹੋ ਲੋਕਾਂ ਤੋਂ,
ਚੰਗੇ ਨਾਗਰਿਕ ਬਣ ਕੇ ਅਸੀਸਾਂ ਲਉ ਲੋਕਾਂ ਤੋਂ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ    9915803554
Previous articleਕੰਪਿਊਟਰ ਟਾਈਪਿੰਗ ਤਹਿਤ ਜਿਲ੍ਹਾ ਪੱਧਰੀ ਮੁਕਾਬਲੇ ਸਕੂਲ ਆਫ ਐਮੀਨੈਂਸ ਵਿਖੇ ਮੁਕੰਮਲ
Next articleSAMAJ WEEKLY = 13/09/2024