(ਸਮਾਜ ਵੀਕਲੀ)
ਆਜਾ ਭਾਬੀ ,ਚਲੀਏ ਨੀਂ।
ਲੱਗਿਆ ਏ ਤੀਜ ਦਾ ਮੇਲਾ।
ਸੰਤੀ ਚਲ ਗਈ ,ਬੰਤੀ ਚਲ ਗਈ।
ਛੱਡ ਕੇ ਘਰ ਦਾ ਝਮੇਲਾ।
ਆਜਾ ਭਾਬੀ, ਚਲੀਏ ਨੀ……..।
ਸੂਹੇ ਰੰਗ ਦਾ, ਤੂੰ ਸੂਟ ਸਵਾਇਆ।
ਫੁਲਕਾਰੀ ਦਾ, ਤੂੰ ਕੰਮ ਕਰਾਇਆ।
ਬਾਹੀਂ ਚੂੜੀਆਂ, ਪੈਰੀ ਝਾਂਜਰਾਂ।
ਪਾ ਕੇ ਗਲ ਵਿਚ ਹਾਰ-ਹਮੇਲਾਂ।
ਆਜਾ ਭਾਬੀ ………………….।
ਮੈਂ ਵੀ ਹਰਾ ਘੱਗਰਾ ਸਵਾਇਆ।
ਲਾਲ ਕੁੜਤੀ ਤੇ ਗੋਟਾਂ ਲਗਾਇਆ।
ਲੰਬੀ ਗੁੱਤ ਤੇ ਪਾਇਆ ਪਰਾਂਦਾ।
ਲਿਆ ‘ਸੱਗੀ ਫੁੱਲ’ ਨਵੇਲਾ ।
ਆਜਾ ਭਾਬੀ ਚਲੀਏ………।
ਮੇਲੇ ਦੇ ਵਿੱਚ ਪਾਉਣੀ ਕਿੱਕਲੀ।
ਪੀਂਘ ਹੁਲਾਰੇ ਲੈਣੇ।
ਨੱਚ ਨੱਚ ਭੜਥੂ, ਪਾਉਣਾ ਗਿੱਧੇ ਵਿੱਚ।
ਗੀਤ ਪਿਆਰ ਦੇ ਗਾਉਣੇ।
ਥੱਕ ਹਾਰ ਕੇ ‘ਸਰਿਤਾ’ ਕਹਿੰਦੀ।
ਬਸ ਕਰੋ ਨੀ ਪਿਆਰੀ ਸਖੀਓ ।
ਹੁਣ ਹੋ ਗਿਆ, ਬੜਾ ਕੁਵੇਲ਼ਾ।
ਆਜਾ ਭਾਬੀ , ਚੱਲੀਏ ਨੀਂ ,
ਲੱਗਿਆ ਏ ‘ਤੀਜ ਦਾ ਮੇਲਾ’।
ਸਰਿਤਾ ਦੇਵੀ
9464925265
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly