(ਸਮਾਜ ਵੀਕਲੀ)
ਅੱਜ ਤੱਕ ਨਹੀਂ ਵੇਖੇ/ਸੁਣੇ
ਕਦੇ ਆਸਮਾਨੋ ਵਰੇ ਹੋਣ
ਖੂਨ ਦੇ ਛਰਾਟੇ
ਖਾਮੋਸ਼ ਹੈ ਇਤਿਹਾਸ
ਕਿ ਕਦੇ ਉੱਠਿਆ ਹੋਵੇ
ਸਮੁੰਦਰੀ ਤਹਿਆਂ ਚੋਂ
ਨਿਰੋਲ ਖੂਨੀ ਜਵਾਰਭਾਟਾ
ਕਿਤੇ ਨਹੀਂ ਜ਼ਿਕਰ
ਕਿ ਜੰਗਲੀ ਝੁੰਡਾਂ ਨੇ ਲੜਦਿਆਂ
ਚੀਰਿਆ ਹੋਵੇ ਵਿਰੋਧੀ ਧਿਰ ਦੀ
ਕਿਸੇ ਮਾਦਾ ਦਾ ਪੇਟ
ਤਾਂ ਕਿ ਵਿੱਚੋਂ ਭਰੂਣ ਕੱਢਕੇ
ਕਤਲ ਕੀਤੇ ਜਾਣ
ਸਿਰਫ ਅਤੇ ਸਿਰਫ
ਦਹਿਸ਼ਤ ਕਾਇਮੀ ਲਈ
ਕੋਈ ਡਿਸਕਵਰੀ ਜਾਂ ਜਾਗਰਫੀ ਚੈਨਲ
ਪ੍ਰੋੜਤਾ ਨਹੀਂ ਕਰਦਾ
ਕਿ ਲੜਦਿਆਂ ਡਿੱਗੇ ਤੜਫ ਰਹੇ
ਡੰਗਰ ਦੀ ਪਿਆਸ ਨਾਲ ਹਲਕਾਉਂਦੀ
ਜੀਭ ਤੇ ਕੀਤਾ ਹੋਵੇ
ਦੁਸ਼ਮਣ ਜੰਤੂ ਨੇ ਪਿਸ਼ਾਬ
ਪਤਾ ਹੈ ਕਿਉਂ ?
ਕਿਉਂਕਿ ਪੰਛੀਆਂ, ਮੱਛੀਆਂ,
ਅਤੇ ਜਾਨਵਰਾਂ ਦਾ ਨਹੀਂ ਹੁੰਦਾ
ਕੋਈ ਦੀਨ, ਧਰਮ ਜਾਂ ਮਜ੍ਹਬ
ਰੋਮੀ ਘੜਾਮੇਂ ਵਾਲਾ
98552-81105
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly