ਸੋਚ ਤੇ ਸਮਝ 

ਰਿੱਕਵੀਰ ਸਿੰਘ ਰਿੱਕੀ
(ਸਮਾਜ ਵੀਕਲੀ)
 ਸੋਚ ਦਾ ਮੁੱਕਣਾ
ਸਮਝ ਦਾ ਆਉਣਾ
ਕੋਈ ਭੇਦ ਤਾ ਹੈ
ਜੋ ਸੋਚਿਆ, ਉਹ ਹੈ ਨਹੀਂ
ਜੋ ਸਮਝਿਆਂ, ਉਹ ਸੋਚਿਆ ਨਹੀਂ
ਕੁਝ ਤਾ,ਹੈ, ਜੀਵਨ ਦਾ ਇਹ ਮੰਤਰ
ਸੋਚ ਤੇ ਸਮਝ ਵਿੱਚ
ਕੁਝ ਤਾ ਹੈ ਅੰਤਰ
ਜਿਸਨੂੰ ਜੈਸ਼ਾ ਸੋਚ ਲਿਆ
ਉਸਨੂੰ ਵੈਸਾ ਲੋਚ ਲਿਆ
ਇਹ ਸੋਚ ਦਾ ਸੋਚਣਾ
ਸਮਝ ਦਾ ਲੋਚਣਾ
ਕੁਝ ਤਾ, ਹੈ ਨਿਅੰਤਰਣ
ਸੋਚ ਤੇ ਸਮਝ ਵਿੱਚ
ਕੁਝ ਤਾ ਹੈ ਅੰਤਰ
ਕਿਸ ਲਈ ਕੀ ਸੋਚ ਰਹੇ
ਕਿਸ ਨੂੰ, ਕੀ ਸਮਝ ਲੋਚ ਰਹੇ
ਰੂਸ ਦੀ ਸੋਚ ਯੂਕ੍ਰੇਨ ਨੂੰ
ਦੱਭ ਲੈਣਾ
ਯੂਕ੍ਰੇਨ ਦੀ ਸਮਝ
ਆਪਾ ਮਸਲੇ ਦਾ ਹੱਲ
ਲੱਭ ਲੈਣਾ
ਕੁਝ ਤਾ, ਹੈ, ਯੁੱਧ ਦਾ ਨਿਮੰਤਰਣ
ਸੋਚ ਤੇ ਸਮਝ ਵਿੱਚ
ਕੁਝ ਤਾ ਹੈ ਅੰਤਰ
ਹਰਖ, ਸ਼ੱਕ, ਨਫਰਤ,
ਇਹ ਸੋਚ ਦਾ ਹੋਣਾ
ਕ੍ਰੋਧ ਵਿੱਚ ਆ
ਸਮਝ ਦਾ ਖੋਣਾ
ਨਫਰਤ ਤੇ ਸ਼ੱਕ
ਰਿਸ਼ਤੇ ਗਵਾਉਣਾ
ਬਿਨਾਂ ਸਮਝਿਆ ਕਿਸੇ ਦਾ
ਵਿਅਕਤੀਗਤ ਸੋਚ ਲੈਣਾ
ਵਿਅਕਤੀ ਦਾ ਵਿਵਹਾਰ
ਕੁਝ ਤਾਂ, ਹੈ, ਉਹ ਯੰਤਰ
ਸੋਚ ਤੇ ਸਮਝ ਵਿੱਚ
ਕੁਝ ਤਾ ਹੈ ਅੰਤਰ
ਸੋਚ ਦਾ ਮੋਹ ਵਿੱਚ ਖੋਣਾ
ਆਪਣੇ ਅਜੀਜ ਦਾ ਪਾਪ ਲੁਕਾਉਣਾ
ਉਸਦੇ ਕੀਤੇ ਕਰਮ ਤੋ
ਆਪਣੀ ਸਮਝ ਛੁਪਾਉਣਾ
ਉਸਦੇ ਕੀਤਾ ਪਾਪ ਸਮਝ ਆਉਣਾ
ਸੋਚ ਦਾ, ਛੜਯੰਤਰ ਤਾ ਹੈ
ਸੋਚ ਤੇ ਸਮਝ ਵਿੱਚ
ਕੁਝ ਅੰਤਰ ਤਾ ਹੈ
ਸੋਚ ਤੇ ਸਮਝ ਵਿੱਚ ਕੁੱਝ ਭੇਦ ਹੈ
ਅਣਜਾਣ ਤੂੰ ਰਿਕਵੀਰ, ਇਹ ਖੇਦ ਹੈ
ਸੂਰਜ ਉੱਗਣ ਤੋ ਪਹਿਲਾਂ
ਰਾਤ ਦਾ ਵਧੇਰੇ ਕਾਲੀ ਹੋਣਾ
ਨਵੀਂ ਸਵੇਰ ਚਿੱਟੀ ਚੁੰਨੀ
ਲੈ ਆਉਣਾ,
ਅੰਧਕਾਰ ਦਾ ਛਟ ਜਾਣਾਂ
ਹਨੇਰੇ ਦਾ ਚਾਨਣ ਵਿੱਚ
ਵਟ ਜਾਣਾਂ
ਇਹ ਕੁਦਰਤ ਦਾ  ਤੰਤਰ ਤਾਂ ਹੈ
ਸੋਚ ਤੇ ਸਮਝ ਵਿੱਚ ਕੁੱਝ ਅੰਤਰ
ਤਾਂ ਹੈ
ਰਿੱਕਵੀਰ ਸਿੰਘ ਰਿੱਕੀ 
98157 43544

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੇਖਕ ਤੇ ਰਿਸ਼ਤਿਆਂ ਦੀ ਪਾਕੀਜ਼ਗੀ !
Next articleਮਸਤੀ