ਸੋਚ

ਬਿੰਦਰ ਸਾਹਿਤ ਇਟਲੀ

(ਸਮਾਜ ਵੀਕਲੀ)

ਸੂਰਮੇਂ ਸਿਰਜਦੇ ਨੇ ਇਤਿਹਾਸ
ਸ਼ਾਤਿਰ ਲਿਖਦੇ ਨੇ ਮਿਥਿਹਾਸ

ਬੁੱਧੀਜੀਵੀ ਜਗਾਉਣ ਜੱਗ ਨੂੰ
ਬੁੱਧੂ ਜੱਗ ਦਾ ਕਰਨ ਵਿਨਾਸ਼

ਨਿਰਪੱਖ ਸੋਚ ਏਕੇ ਦੀ ਹਤੈਸ਼ੀ
ਕੱਟੜਤਾ ਮਾਨਵਤਾ ਦਾ ਨਾਸ

ਚੜ੍ਹਦੀ ਕਲਾ ਚ ਖੁਸ਼ੀਆਂ ਖੇੜੇ
ਢਹਿੰਦੀ ਕਰਦੀ ਸਦਾ ਨਿਰਾਸ

ਬਿੰਦਰਾ ਸੋਚ ਉਸਾਰੂ ਰੱਖੋ
ਤਾਹੀਂ ਸਮਾਜ ਦਾ ਹੋਊ ਵਿਕਾਸ

ਬਿੰਦਰ ਸਾਹਿਤ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਬੁੱਧ ਪੂਰਨਿਮਾ ਬੜੀ ਧੂਮਧਾਮ ਨਾਲ ਮਨਾਈ ਗਈ