।। ਸੋਚੋ ਵਿਚਾਰੋ ।।

ਮਹਿੰਦਰ ਸੂਦ

(ਸਮਾਜ ਵੀਕਲੀ)

ਜੋ ਮਰਜ਼ੀ ਕਰ ਲਾ ਤੂੰ ਸੂਦ ਵਿਰਕ
ਆਪਣੇ ਇਸ ਲਤਾੜੇ ਹੋਏ ਸਮਾਜ ਲਈ ।।

ਇਹ ਲੋਕ ਹਮੇਸ਼ਾ ਦੂਜਿਆਂ ਅੱਗੇ
ਝੁਕਦੇ ਰਹੇ ਨੇ ਤੇ ਝੁਕਦੇ ਹੀ ਰਹਿਣਗੇ ।।

ਅਪਣਿਆਂ ਦੇ ਪਿੱਠ ਵਿੱਚ ਖੰਜਰ ਇਹ
ਖੋਬਦੇ ਰਹੇ ਨੇ ਤੇ ਖੋਬਦੇ ਹੀ ਰਹਿਣਗੇ ।।

ਲੱਖ ਕੋਸ਼ਿਸ਼ਾ ਕਰਕੇ ਤੂੰ ਵੀ ਚਾਹੈ ਦੇਖ ਲਾ
ਹਰ ਇਕ ਨੂੰ ਤੂੰ ਖੁੱਦ ਸਮਝਾ ਕੇ ਦੇਖ ਲਾ ॥

ਪਰ ਇਹ ਲੋਕ ਹਮੇਸ਼ਾ ਵਿਕਦੇ ਰਹੇ ਨੇ
ਤੇ ਬਸ ਹਮੇਸ਼ਾ ਵਿਕਦੇ ਹੀ ਰਹਿਣਗੇ ।।

ਫੋਕੀਂਆਂ ਚੌਧਰਾਂ ਦੇ ਪੀਛੇ ਇਹ ਲੋਕ
ਭੱਜਦੇ ਰਹੇ ਨੇ ਤੇ ਭੱਜਦੇ ਹੀ ਰਹਿਣਗੇ ।।

ਆਪਣੇ ਹੀ ਭਰਾਵਾਂ ਦੀਆਂ ਜੜਾਂ ਇਹ
ਵੱਡਦੇ ਰਹੇ ਨੇ ਵੱਡਦੇ ਹੀ ਰਹਿਣਗੇ ।।

ਮਹਾਨ ਰਹਿਬਰਾਂ ਦੇ ਨਾਂਵਾਂ ਤੇ ਕੁੱਝ ਠੱਗ
ਸਮਾਜ ਨੂੰ ਠੱਗਦੇ ਰਹੇ ਨੇ ਤੇ ਠੱਗਦੇ ਹੀ ਰਹਿਣਗੇ ।।

ਆਖ ਸੁਣਾਵੇ ਸੂਦ ਵਿਰਕ ਲੱਖ ਦੀ ਇੱਕ ਹੀ ਗੱਲ
ਉੱਚੇਰੀ ਵਿੱਦਿਆ ਤੇ ਗਿਆਨ ਹੀ ਕਰ ਸਕਦੇ ਨੇ ਹਲ ।।

ਲਿਖ-ਤੁਮ- ਮਹਿੰਦਰ ਸੂਦ (ਵਿਰਕ)
ਜਲੰਧਰ
ਮੋਬ: 98766-66381

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਬੇਟੀ ਬਚਾਓ, ਬੇਟੀ ਪੜ੍ਹਓ”
Next article।। ਮੇਰੀ ਮੁਹੱਬਤ ।।