ਵਿਚਾਰਾ ਮਜਨੂੰ

(ਸਮਾਜ ਵੀਕਲੀ) ਮੈਨੂੰ ਮਰਦ ਇਸ ਕਰਕੇ ਚੰਗੇ ਲਗਦੇਹਨ ਕਿੳਂੁਕਿਂ ਉਹ ਬੜੇ ਹੀ ਖੁੱਲ੍ਹੇ ਵਿਚਾਰਾਂ ਦੇ ਹੁੰਦੇ ਹਨ,ਮਾੜੀ ਮੋਟੀ ਗੱਲ ਨੂੰ ਤਾਂ ਉਹ ਗੌਲਦੇ ਹੀ ਨਹੀਂ, ਸਾਡੇ ਵਾਂਗ ਪਲ ਚ ਰੱਤੀ ਪਲ ਚ ਮਾਸ਼ਾ ਵਾਲੀ ਗੱਲ ਨਹੀਂ ਹੁੰਦੀ।ਮੈਂ ਨਾਤਾਂ ਸਾਰੇ ਮਰਦਾਂ ਦੀ ਗੱਲ ਕਰਦੀ ਹਾਂ ਅਤੇ ਨਾ ਹੀ ਸਾਰੀਆਂ ਔਰਤਾਂ ਦੀ।ਕਈ ਵਾਰੀ ਮਰਦ ਗੱਲ ਕਰਨ ਲiੱਗਆਂ ਗੱਲ ਦੇ ਨਤੀਜਿਆਂ ਨੂੰ ਦੇਖਦੇ ਹੋਏ ਸੋਚ ਵਿਚਾਰ ਕੇ ਗੱਲ ਕਰਦੇ ਹਨ, ਅਤੇ ਉਸਦੇ ਉਲਟ ਕਈ ਵਾਰੀ ਅਸੀਂ ਅੋਰਤਾਂ ਬਿਨਾ ਸੋਚੇ ਸਮਝੇ ਗੱਲ ਕਰ ਦਿੰਦੀਆਂ ਹਾਂ, ਜਿਹੜੀ ਕਈ ਵਾਰੀ ਲੜਾਈ ਦਾ ਕਾਰਣ ਬਣ ਜਾਂਦੀ ਹੈ।ਇਨ੍ਹਾਂ ਮਰਦਾਂ ਦੇ ਝੂਠ ਬੋਲਣ ਤੇ ਕਈ ਵਾਰੀ ਗੁੱਸਾ ਵੀ ਆਉਂਦਾ ਹੈ,ਖਾਸ ਕਰਕੇ ਉਹ ਉਦੋਂ ਝੂਠ ਬੋਲਦੇ ਹਨਜਦੋਂ ਕਿਸੇ ਔਰਤ ਦੇ ਨਾਲ ਦਿਨ ਗੁਜਾਰਕੇ ਆਏ ਹੋਣ।ਜਿਸ ਵਿਚ ਇਨ੍ਹਾਂ ਮਰਦਾ ਦਾ ਕੋਈ ਕਸੂਰ ਨਹੀਂ ਹੁੰਦਾ,ਇਨ੍ਹਾਂ ਦੀ ਫਿਤਰਤ ਹੀ ਇਸ ਤਰ੍ਹਾਂ ਦੀ ਹੁੰਦੀ ਹੈ।ਬੰਦਿਆਂ ਨਾਲ ਖੁੱਲ੍ਹ ਮਾਨਣ ਦਾ ਦਿਲ ਤਾਂ ਸਾਡਾ ਵੀ ਕਰਦਾ ਹੈ, ਪਰ ਕੀ ਕਰੀਏ ਅਸੀਂ ਸਮਾਜ ਦੀ ਕਾਣੀ ਵੰਡ ਤੋਂ ਡਰ ਜਾਂਦੀਆਂ ਹਾਂ।ਸਾਨੂੰ ਪਤਾ ਹੈ ਕਿ ਅਸੀਂ ਇਕ ਵਾਰੀ ਮਰਦ ਨਾਲ ਗਈਆਂ ਤਾਂ ਸਾਡੇ ਨਾਂ ਦੇ ਅੱਗੇ ਕੁਲੱਛਣੀ,ਭੈੜੇ ਚਾਲ-ਚਲਨ ਵਾਲੀ ਅਤੇ ਹੋਰ ਕਈ ਨਾਵਾਂ ਦਾ ਠੱਪਾ ਲੱਗ ਜਾਣਾ ਹੈ,ਜਿਸ ਨਾਲ ਸਾਡੀਆਂ ਗੱਲਾਂ ਬਹੁਤ ਦੇਰ ਤੱਕ ਹੋਣੀਆਂ ਹਨ।ਤਾੜੀ ਭਾਵੇਂ ਦੋਹਾਂ ਹੱਥਾ ਨਾਲ ਵੱਜਦੀ ਹੈ,ਪਰ ਇਸ ਮਰਦਾਂ ਦੀ ਦੁਨਿਆਂ ਵਿਚ ਹੁੰਦੀਆ ਅੋਰਤਾਂ ਹੀ ਬਦਨਾਮ ਹਨ। ਮਰਦਾਂ ਦੀਆਂ ਭਾਵੇਂ ਸੋਹਣੀਆਂ ਅਤੇ ਚੰਗੇ ਸੁਭਾਅ ਦੀਆਂ ਪਤਨੀਆਂ ਹੋਣ,ਅਤੇ ਪਰਿਵਾਰ ਵਿਚ ਪਤੀ ਪਤਨੀ ਭਾਵੇਂ ਕਿੰਨੀ ਹੀ ਖੁਸ਼ੀ ਨਾਲ ਰਹਿੰਦੇ ਹੋਣ ਫੇਰ ਵੀ ਮਰਦ ਦੁਜਿਆਂ ਦੀ ਖੁਰਲੀ ਵਿਚ ਮੂੰਹ ਮਾਰਨਂੋ ਨਹੀਂ ਹਟਦੇ ਕਿਉਂਕਿ ਇਹ ਉਨ੍ਹਾਂ ਦੀ ਜੀਨ ਵਿਚ ਸ਼ਾਮਲ ਹੁੰਦਾ ਹੈ ਅਤੇ ਉਹ ਆਦਤ ਤੋਂ ਮਜਬੂਰ ਹੁੰਦੇ ਹਨ।ਉਹ ਇਸ ਆਦਤ ਨੂੰ ਪੂਰਾ ਕਰਨ ਵਾਸਤੇ ਆਪਣੀਆਂ ਪਤਨੀਆਂ ਕੋਲ ਸੌ ਝੁਠ ਬੋਲਦੇ ਹਨ।ਭਾਵੇਂ ਉਹ ਕਿਸੇ ਔਰਤ ਕੋਲ ਰਹਿਕੇ ਆਏ ਹੋਣ ਪੁੱਛਣ ਤੋਂ ਬਾਅਦ ਉਹ ਪਤਨੀ ਕੋਲ ਸੌ ਬਹਾਨੇ ਬਣਾਉਦੇ ਹੋਏ ਕਹਿਣਗੇ,” ਉਹ ਜੀ ਇਕ ਦੋਸਤ ਮਿਲ ਗਿਆ ਤੇ ਆਵਦੇ ਘਰ ਲੈ ਗਿਆ ਉਸਨੇ ਰੋਟੀ ਖਾਧੇ ਬਗੈਰ ਆਉਣ ਹੀ ਨਹੀਂ ਦਿੱਤਾ ਬਹੂਤ ਕਿਹਾ ਬਈ ਮੇਰੀ ਪਤਨੀ ਮੇਰੀ ਉੜੀਕ ਕਰ ਰਹੀ ਹੋਵੇਗੀ ਪਰ ਉਹ ਨਾ ਹੀ ਮੰਨਿਆਂ ਤੇ ਰੋਟੀ ਖਾਂਦੇ ਹੋਏ ਦੇਰ ਹੋ ਗਈ,ਤੇ ਜਾਂ ਫੇਰ ਬੱਸਾਂ ਦਾ ਬਹਾਨਾਂ ਬਣਾਉਦੇ ਹੋਏ ਕਹਿਣਗੇ ,”ਆਹ ਬੱਸਾਂ ਦਾ ਨਿੱਤ ਸਿਆਪਾ ਰਹਿੰਦਾ ਹੈ,ਕਦੇ ਹੜਤਾਲ,ਕਦੇ ਸਪੇਅਰ ਪਾਰਟਸ ਹੈ ਨਹੀਂ ,ਕਦੇ ਸਟਾਫ਼ ਘੱਟ ਹੈਵਗੈਰਾ -ਵਗੈਰਾ,ਕੀ ਕਰਾਂ ਬੱਸ ਸਟਾਪ ਤੇ ਬੱਸ ਦਾ ਇੰਤਜ਼ਾਰ ਕਰਦੇ ਹੋਏ ਦੇਰ ਹੋ ਗਈ ਜਦੋਂ ਬੱਸ ਨਾ ਹੀ ਆਈ ਤਾਂ ਹਾਰਕੇ ਟੈਕਸੀ ਤੇ ਆਉਣਾ ਪਿਆ, ਅਜਕਲ੍ਹ ਟੈਕਸੀ ਕਿਹੜੀ ਸਸਤੀ ਹੈ ਰੋਜ ਰੋਜ ਟੈਕਸੀ ਤੇ ਆਉਣਾ ਕਿਹੜਾ ਸੌਖਾਂ ਹੈ ਥੱਬਾ ਸਾਰੇ ਪੈਸੇ ਲਗਦੇ ਹਨ ਟੈਕਸੀ ਤੇ।ਇਹੋ ਜੇ ਕਈ ਬਹਾਨੇ ਇਹੋ ਜਿਹੇ ਸੁਚੱਜੇ ਢੰਗ ਨਾਲ ਬਣਾਉਣਗੇ ਪਤਨੀ ਨੂੰ ਯਕੀਨ ਕਰਨਾ ਹੀ ਪੈਂਦਾ ਹੈ ।ਮਰਦਾਂ ਦੀ ਇਹ ਗੱਲ ਮੈਨੂੰ ਬੜੀ ਪਸੰਦ ਹੈ ਉਹ ਚਾਹੁੰਦੇ ਹਨ ਸਭ ਖੁਸ਼ ਰਹਿਣ ,ਪਤਨੀ ਨੂੰ ਵੀ ਕਿਸੇ ਗੱਲ ਦਾ ਪਤਾ ਨਾ ਲੱਗੇ ਤੇ ਆਪ ਵੀ ਮੌਜ ਮੇਲਾ ਕਰਦੇ ਰਹਿਣ,ਹੈ ਕਿ ਨਾਹੀਂ ਦੁਹਰੇ ਗੱਫੇ।ਪਤੀ ਅਤੇ ਪਤਨੀ ਕਦੇ ਨਹੀਂ ਚਾਹੂੰਦੇ ਕਿ ਉਹ ਕਿਸੇ ਹੋਰ ਨਾਲ ਤੁਰੇ ਫਿਰਨ।ਲੈ ਮੈਂ ਗੱਲ ਨੂੰ ਵਧਾਕੇ ਕਿਧਰ ਨੂੰ ਲੈ ਗਈ,ਚਲੋ ਛੱਡੋ ਪਰੇ੍ਹ ਇਹ ਤਾਂ ਰਹਿੰਦੀ ਦੁਨਿਆਂ ਤੱਕ ਇਸੇ ਤਰ੍ਹਾਂ ਹੀ ਚਲਦੇ ਰਹਿਣਾ ਐਂ।
ਲਉ ਤੁਹਾਨੂੰ ਸਾਹਮਣੇ ਵਾਲੇ ਮਕਾਨ ਵਿਚ ਰਹਿੰਦੀ ਜੋੜੀ ਬਾਰੇ ਦੱਸਣਾ ਚਾਹੁੰਦੀ ਹਾਂ।ਇਹ ਉਦੋਂ ਦੀ ਗੱਲ ਹੈ,ਜਦੋਂ ਅਸੀਂ ਰਾਜੋਰੀ ਗਾਰਡਨ ਦੇ ਇਸ ਮੁਹੱਲੇ ਵਿਚ ਨਵੇਂ-ਨਵੇਂ ਆਏ ਸੀ।ਪਹਿਲਾਂ ਅਸੀਂ ਪਹਾੜ ਗੰਜ ਵਿਚ ਇਕ ਕਿਰਾਏ ਦੇ ਘਰ ਵਿਚ ਰਹਿੰਦੇ, ਸੀ,ਇਹ ਸਾਡਾ ਆਪਣਾ ਘਰ ਸੀ, ਆਪਣਾ ਕਾਹਦਾ ਸੀ ਬਸ ਆਪਣੇ ਨਾਂ ਤੇ ਜਰੂਰ ਰਜਿਸਟਰੀ ਹੋਈ ਸੀ, ਸਭ ਪੈਸਾ ਉਧਾਰ ਪਕੜਕੇ ਘਰ ਖ਼ਰੀਦਿਆ ਸੀ ਕਿਉਂਕਿ ਮੇਰੇ ਪਤੀ ਬੈਂਕ ਵਿਚ ਕੰਮ ਕਰਦੇ ਹਨ,ਇਸ ਕਰਕੇ ਉਨ੍ਹਾਂ ਨੂੰ ਘਰ ਖ਼ਰੀਦਣ ਵਾਸਤੇ ਘੱਟ ਵਿਆਜ ਤੇ ਲੋਨ ਮਿਲ ਗਿਆ ਸੀ, ਅਤੇ ਰਿਸਤੇਦਾਰਾਂ ਅਤੇ ਦੋਸਤਾਂ ਨੇ ਕੁਝ ਮਦਦ ਕੀਤੇ ਅਸੀਂ ਰਾਜੋਰੀ ਗਾਰਡਨ (ਨਵੀਂ ਦਿੱਲੀ)ਦੇ ਇਕ ਘਰ ਵਿਚ ਡੇਰੇ ਲਗਾ ਲਏ।ਮੈਂ ਇਕ ਸਕੂਲ ਦੀ ਅਧਿਆਪਕਾਂ ਹਾਂ ਅਤੇ ਪਹਾੜ ਗੰਜ ਦੇ ਸਕੂਲ ਤੋਂ ਆਪਣੀ ਬਦਲੀ ਰਾਜੋਰੀ ਗਾਰਡਨ ਦੇ ਇਕ ਸਕੂਲ ਵਿਚ ਕਰਵਾ ਲਈ ਅਤੇ ਇਹ ਸਕੂਲ ਘਰ ਦੇ ਨਜ਼ਦੀਕ ਹੀ ਸੀ।ਕਈਆਂ ਨੂੰ ਨਵੇਂ ਆਏ ਗੁਆਂਢੀਆਂ ਨੂੰ ਮਿਲਣ ਦਾ ਬੜਾ ਚਾਅ ਹੁੰਦਾ ਹੈ,ਅਤੇ ਉਹ ਆਪਣੀ ਜਾਣ ਪਛਾਣ ਕਰਾਉਣ ਲੱਗੇ ਦੇਰ ਨਹੀਂ ਲਗਾਉਦੇ।ਨਵੇਂ ਘਰ ਵਿਚ ਸਮਾਨ ਨੂੰ ਸਾਂਭਣ ਵਾਸਤੇ ਮੈਂ ਪਹਿਲਾਂ ਹੀ ਦੋ ਹਫ਼ਤੇ ਦੀਆਂ ਛੁੱਟੀਆਂ ਮੰਜੂਰ ਕਰਵਾ ਲਈਆਂ ਸਨ। ਅਸੀਂ ਹਾਲੇ ਰਾਜੋਰੀ ਗਾਰਡਨ ਵਾਲੇ ਘਰ ਵਿਚ ਸਮਾਨ ਲਿਆਕੇ ਰੱਖਿਆਂ ਹੀ ਸੀ, ਤੇ ਸਾਹਮਣੇ ਵਾਲੇ ਘਰ ਦੀ ਮਾਲਕਨ ਸੀ੍ਰਮਤੀ ਬਹਿਲ ਆਕੇ ਨਮਸਤੇ ਕਰਕੇ ਕਹਿਣ ਲੱਗੀ ,”ਸੋਚਿਆ ਮੈਂ ਆਪਣੇ ਪੜੌਸੀਆਂ ਨੂੰ ਮਿਲ ਆਵਾਂ,ਸ਼ਾਇਦ ਤੁਹਾਨੂੰ ਕਿਸੇ ਮਦਦ ਦੀ ਜਰੂਰਤ ਹੋਵੇ।” ਗੱਲਾ ਕਰਦੇ ਹੋਏ ਉਹ ਇੰਨੀ ਖੁੱਲ੍ਹ ਗਈ ਸੀ ਜਿਵੇਂ ਸਾਡੀ ਪੁਰਾਣੀ ਜਾਣ-ਪਛਾਣ ਹੁੰਦੀ ਹੈ।ਉਸਨੇ ਜਦੋਂ ਆਪਣੇ ਪਤੀ ਦੀ ਨੌਕਰੀ ਬਾਰੇ ਦiੱਸਆ ਕਿ ਉਹ ਇਕ ਦਵਾਈਆਂ ਦੀ ਕੰਪਨੀ ਵਿਚ ਏਜੰਟ ਲੱਗੇ ਹੋਏ ਹਨ।ਜਦੋਂ ਮੈਂ ਆਪਣੀ ਅਤੇ ਆਪਣੇ ਪਤੀ ਦੀ ਨੌਕਰੀ ਬਾਰੇ ਦੱਸਿਆ ਤਾਂ ਉਹ ਹੱਸਕੇ ਕਹਿਣ ਲੱਗੀ , “ਫੇਰ ਤਾਂ ਆਪਾਂ ਦੋ ਹਫਤਿਆਂ ਤਾਈਂ ਸਕੂਲ ਵਿਚ ਹੀ ਮਿਲਾਂਗੇ।,ਮੈਂ ਵੀ ਉਸੇ ਸਕੂਲ ਵਿਚ ਪੜਾ੍ਹੳਂੁਦੀ ਹਾਂ।”
ਉਸ ਦਿਨ ਸਾਡੀ ਸਰਸਰੀ ਤੌਰ ਤੇ ਹੋਈ ਗੱਲ-ਬਾਤ ਗੁੜ੍ਹੀ ਮਿੱਤਰਤਾ ਵਿਚ ਬਦਲ ਗਈ ।ਉਸਦੇ ਪਤੀ ਮਹੀਨੇ ਵਿਚ ਚਾਰ ਦਿਨ ਹੀ ਘਰ ਰਹਿੰਦੇ ਸਨ ਬਾਕੀ ਦਾ ਸਾਰਾ ਮਹੀਨਾ ਦਵਾਈਆਂ ਦੇ ਸਿਲਸਿਲੇ ਵਜੋਂ ਬਾਹਰ ਹੀ ਰਹਿੰਦੇ ਸਨ।ਛੁੱਟੀਆਾਂ ਖਤਮ ਹੋਣ ਤੋਂ ਬਾਅਦ ਮੈਂ ਸਕੂਲ ਗਈ ਤਾਂ ਸੀ੍ਰਮਤੀ ਬਹਿਲ ਨੇ ਮੈਨੂੰ ਕੋਈ ਵੀ ਤਕਲੀਫ਼ ਨਾ ਹਣ ਦਿੱਤੀ ।ਉਸ ਦਿਨ ਤੋਂ ਬਾਅਦ ਅਸੀਂ ਇਕੱਠੀਆਂ ਸਕੂਲ ਆਉਣ-ਜਾਣ ਲੱਗ ਗਈਆਂ ਅਤੇ ਅਸੀਂ ਇਕ ਦੂਜੇ ਨਾਲ ਸਕੀਆਂ ਭੇਣਾ ਵਾਂਗ ਰਚ-ਮਿਚ ਗਈਆਂ।ਔਰਤਾਂ ਵਿਚ ਇਕ ਬਹੁਤ ਭੈੜੀ ਆਦਤ ਹੁੰਦੀ ਹੈ,ਅਸੀਂ ਗੱਲ ਕਰਨ ਲੱਗੀਆਂ ਇਕ ਦੂਜੇ ਨੂੰ ਆਪਣੇ ਗੁਪਤ ਭੇਦ ਵੀ ਦੱਸ ਦਿੰਦੀਆਂ ਹਾਂ ਅਤੇ ਮਗਰਂ ਨ ਪਛਤਾਉਂਦੀਆਂ ਹਾਂ, ਸੀ੍ਰਮਤੀ ਬਹਿਲ ਵੀ ਆਪਣੇ ਪਤੀ ਬਾਰੇ ਗੱਲ ਕਰਦੇ ਹੋਏ ਕਹਿਣ ਲੱਗੀ, “ਮੈਨੂੰ ਲਗਦਾ ਹੈ ਮੇਰੇ ਪਤੀ ਕਿਸੇ ਹੋਰ ਔਰਤ ਕੋਲ ਜਾਂਦੇ ਹਨ ।” ਇਹ ਕਹਿਕੇ ਉਸਨੇ ਆਪਣੇ ਪਤੀ ਬਾਰੇ ਆਪਣਾ ਸ਼ੱਕ ਪ੍ਰਗਟਾਇਆ। ਮੈਂ ਉਸਨੂੰ ਸਮਝਾਉਂਦੇ ਹੋਏ ਕਿਹਾ,” ਕਿਉਂਕਿ ਤੁਹਾਡੇ ਪਤੀ ਜਿਆਦਾਤਰ ਬਾਹਰ ਹੀ ਰਹਿੰਦੇ ਹਨ,ਇਸ ਕਰਕੇ ਸ਼ੱਕ ਪੈਣਾ ਲਾਜ਼ਮੀ ਹੈ ,ਮੈਨੂੰ ਲਗਦਾ ਹੈ ਇਹ ਤੁਹਾਡਾ ਨਿਰਾ ਵਹਿਮ ਹੀ ਹੈ,ਇਵੇਂ ਨਹੀਂ ਆਪਣੇ ਪਤੀ ਤੇ ਸ਼ੱਕ ਕਰੀਦਾ।” ਪਰ ਇਕ ਵਾਰੀ ਉਸਦੇ ਦਿਮਾਗ ਵਿਚ ਵਹਿਮ ਪੈਦਾ ਹੋ ਗਿਆ ਤਾਂ ਕੱਢੇ ਕੌਣ।
ਹਾਲੇ ਸਾਨੂੰ ਇਸ ਘਰ ਵਿਚ ਆਇਆਂ ਨੂੰ ਮਹੀਨਾ ਹੀ ਹੋਇਆ ਸੀ,ਮਿਸਟਰ ਬਹਿਲ ਇਕ ਦਿਨ ਮੈਨੂੰ ਲਾਈਬਰੇਰੀ ਵਿਚ ਮਿਲ ਗਏ ਕਿਉਂਕਿ ਸੀ੍ਰਮਤੀ ਬਹਿਲ ਨੇਂ ਆਪਣੀਆਂ ਫੋਟੂਆਂ ਦਾ ਐਲਬਮ ਦਿਖਾਉਂਦੇ ਹੋਏ ਆਪਣੇ ਪਤੀ ਦੀ ਫੋਟੋ ਦਿਖਾਈ ਸੀ, ਨਾਲੇ ਮੈਂ ਇਕ ਦੋ ਵਾਰੀ ਮਿਸਟਰ ਬਹਿਲ ਨੂੰ ਦੁਰੋਂ ਹੀ ਦੇਖਿਆਂ ਸੀ, ਪਰ ਉਨ੍ਹਾਂ ਨੇ ਮੈਨੂੰ ਪਹਿਲੀ ਵਾਰੀ ਤੱਕਿਆ ਸੀ ।ਅਸੀਂ ਕਿਤਾਬਾਂ ਦੇਖ ਰਹੇ ਸੀ ਤੇ ਕਿਤਾਬਾਂ ਦੇਖਦੇ ਹੋਏ ਉਹ ਚੋਰ ਅੱਖ ਨਾਲ ਕਈ ਵਾਰੀ ਮੈਨੂੰ ਦੇਖ ਲੈਂਦੇ ਸਨ, ਅਤੇ ਜਦੋਂ ਮੈਂ ਉਨ੍ਹਾਂ ਵੱਲ ਦੇਖਦੀ ਸੀ, ਤਾਂ ਉਹ ਮੂੰਹ ਦੂਜੇ ਪਾਸੇ ਕਰ ਲੈਂਦੇ ਸਨ।ਕਿਤਾਬਾਂ ਦੇਖਦੇ ਹੋਏ ਕੁਦਰਤੀ ਸਾਡਾ ਦੋਨਾਂ ਦਾ ਹੱਥ ਇੱਕੋ ਕਿਤਾਬ ਤੇ ਲੱਗ ਗਿਆ।ਮੈਂ ਦੇਖਿਆ ਉਨ੍ਹਾਂ ਦਾ ਹੱਥ ਮੇਰੇ ਹੱਥ ਨਾਲ ਲੱਗਣ ਦੇ ਕਾਰਣ ਉਹ ਘਬਰਾ ਜਿਹੇ ਗਏ ਸਨ,ਪਰ ਦੂਜੇ ਹੀ ਪਲ ਸੰਭਲਦੇ ਹੋਏ ਬੋਲੇ,”ਸੌਰੀ ਜੇ ਕਿਤਾਬ ਤੁਹਾਨੂੰ ਚਾਹੀਦੀ ਹੈ ਤਾਂ ਤੁਸੀਂ ਲੈ ਲਉ ਮੈਂ ਫੇਰ ਪੜ੍ਹ ਲਵਾਗਾ।”
“ਨਹੀਂ ਤੁਸੀਂ ਪੜ੍ਹ ਲਉ ਮੈਂ ਫੇਰ ਪੜ੍ਹ ਲਵਾਂਗੀ।” ਇਹ ਕਹਿਕੇ ਮੈਂ ਹੋਰ ਕਿਤਾਬਾਂ ਦੇਖਣ ਲੱਗ ਗਈ।ਮੈਨੂੰ ਮਰਦਾ ਦੀ ਸੋਚ ਸੋਚ ਕੇ ਅਗਾਂਹ ਕਦਮ ਪੁੱਟਣ ਵਾਲੀ ਗੱਲ ਬੜੀ ਪਸੰਦ ਹੈ,ਅਤੇ ਉਹ ਇਹ ਵੀ ਚਾਹੂੰਦੇ ਹਨ ਕਿ ਔਰਤ ਪਹਿਲ ਕਰੇ ਊਹ ਛਿਤੱਰਾਂ ਦੇ ਡਰ ਤੋਂ ਵੀ ਸੋਚ ਸੋਚ ਕੇ ਕਦਮ ਪੁੱਟਦੇ ਹਨ।
ਮੈਨੂੰ ਉਹ ਕਹਿਣ ਲੱਗੇ, “ ਕਿੱਥੇ ਰਹਿੰਦੇ ਹੋ ਜੀ।”
ਮੈਂ ਸੋਚਿਆ ਕਹਿ ਦਿਆਂ ਤੁੰ ਮਾਮਾ ਭਲਾ ਮੈਥੋਂ ਕੀ ਲੇਣਾ ਹੈ,ਜਿੱਥੇ ਮਰਜੀ ਰਹਿੰਦੀ ਹੋਵਾਂ।ਪਰ ਇਕ ਦਮ ਮੈਨੂੰ ਸ੍ਰੀਮਤੀ ਬਹਿਲ ਦੀ ਗੱਲ ਯਾਦ ਆ ਗਈ, ਜਿਹੜੀ ਉਸਨੇ ਮੈਨੂੰ ਦੱਸੀ ਸੀਅਤੇ ਦੇਖਣ ਵਾਸਤੇ ਕਿ ਸੀ੍ਰਮਤੀ ਬਹਿਲ ਦੀ ਕਹੀ ਹੋਈ ਗੱਲ ਵਿਚ ਕਿੰਨਾ ਸੱਚ ਹੈ,ਮਿਸਟਰ ਬਹਿਲ ਨੂੰ ਪਰਖਣ ਵਾਸਤੇ ਮੈਂ ਉਸਨੂੰ ਆਵਦੇ ਪਹਿਲੇ ਘਰ ਦਾ ਪਤਾ ਦੇ ਦਿੱਤਾ।ਮੇਰੇ ਪਤੇ ਤੋਂ ਇਹ ਜਾਣਕੇ ਕਿ ਮੈਂ ਰਾਜੋਰੀ ਗਾਰਡਨ ਦੀ ਰਹਿਣ ਵਾਲੀ ਨਹੀਂ ਹਾਂਉਨ੍ਹਾਂ ਦੇ ਚੇਹਰੇ ਤੇ ਰੌਣਕ ਆ ਗਈ, ਅਤੇ ਮੁਸਕਰਾਕੇ ਕਹਿਣ ਲੱਗੇ, “ਅੱਜ ਆਪਾਂ ਸ਼ਾਮ ਨੂੰ ਇਕੱਠੇ ਹੋਕੇ ਕਿਸੇ ਰੈਸਟੋਰੈਂਟ ਖਾਵਾਂ-ਪੀਵਾਂਗੇ ਕਿਉਂਕਿ ਮੈਂ ਇਕੱਲਾ ਹੀ ਰਹਿੰਦਾ ਹਾਂ ਮੈਂ ਤਾਂ ਰੈਸਟੋਰੈਂਟ ਵਿਚ ਖਾਂਦਾ ਹੀ ਹਾਂ,ਜੇ ਤੁਹਾਡਾ ਸਾਥ ਮਿਲ ਜਾਵੇ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ ਉਹ ਵੀ ਜੇ ਤੁਹਾਨੂੰ ਕੋਈ ਇਤਰਾਜ ਨਾ ਹੋਵੇ ਤਾਂ।”
“ਜੇ ਤੁਸੀਂ ਘਰ ਇਕੱਲੇ ਹੀਹੋ ਤਾਂ ਮੈਂ ਤੁਹਾਡੇ ਘਰ ਹੀ ਨਾ ਆ ਜਾਵਾਂ।” ਮੈਂ ਉਸਦੇ ਚੇਹਰੇ ਵੱਲ ਤੱਕਦੇ ਹੋਏ ਕਿਹਾ।
ਮੇਰੀ ਇਸ ਗੱਲ ਤੋਂ ਘਬਰਾਕੇ ਕਹਿਣ ਲiੱਗਆ,” ਨਹੀਂ—ਨਹੀਂ ਆਪਾਂ ਕਿਸੇ ਰੇਸਟੋਰੈਂਟ ਵਿਚ ਹੀ ਚੱਲਾਂਗੇ।”
“ਚੰਗਾ ਜਿਵੇਂ ਤੁਹਾਡੀ ਮਰਜੀ, ਜੇ ਤੁਸੀਂ ਘਰ ਇਕੱਲੇ ਹੋ ਤਾਂ ਰੈਸਟੋਰੈਂਟ ਵਿਚ ਵਾਧੂ ਖਰਚ ਕਰਨ ਦਾ ਕੀ ਲਾਭ ਹੈ।ਜੇ ਘਰ ਵਿਚ ਕੋਈ ਰਹਿੰਦਾ ਹੈ ਤਾਂ ਵਖਰੀ ਗੱਲ ਹੈ।”ਮੇਰੀ ਗੱਲਦਾ ਜਵਾਬ ਦਿੰਦੇ ਹੋਏ ਉਸਨੇ ਕਿਹਾ, “ਘਰ ਵਿਚ ਤਾਂ ਕੋਈ ਨਹੀਂ ਰਹਿੰਦਾ ਮੈਂ ਛੜਾ ਹੀ ਹਾਂ ਪਰ ਘਰ ਵਿਚ ਸਫਾਈ ਨਹੀਂ ਕੀਤੀ ਹੋਈ, ਨਾਲੇ ਜਿਹੜਾ ਮਜਾ ਬਾਹਰ ਜਾਣ ਵਿਚ ਆਉਂਦਾ ਹੈ ਉਹੋ ਜਿਹਾਂ ਮਜਾ ਘਰ ਵਿਚ ਨਹੀਂ ਆਉਂਦਾ ਨਾਲੇ ਜੇ ਮਨਪਸੰਦ ਦਾ ਖਾਣਾ ਰੈਸਟੋਰੈਂਟ ਵਿਚ ਮਿਲ ਜਾਂਦਾ ਹੈ ਤਾਂ ਘਰ ਵਿਚ ਹੱਥ ਜਰੂਰ ਫ਼ਕਣੇ ਹਨ।।”
ਛੜੇ ਤੋਂ ਤਹਾਡਾ ਕੀ ਭਾਵ ਹੈ ਹਾਲੇ ਸਿੰਗਲ ਹੀਹੋ ।”ਮੈਂ ਜਾਣ ਬੁੱਝਕੇ ਹੈਰਾਨ ਹੋਕੇ ਕਿਹਾ।ਮੇਰੀ ਇਸ ਗੱਲ ਤੋਂ ਪਹਿਲਾਂ ਤਾ ਉਹ ਝਿਜਕਿਆ ਉਸਨੇ ਸੋਚਿਆ ਉਸਦੇ ਬਾਰੇ ਮੈਨੂੰ ਪਤਾ ਲੱਗ ਗਿਆ ਹੈ, ਪਰ ਮੇਰੇ ਚੇਹਰੇ ਦੇ ਬਵਾਂ ਨੂੰਤੱਕ ਕੇ ਉਸਨੂੰ ਐਸੀ ਕੋਈ ਗੱਲ ਨਜ਼ਰ ਨਾ ਆਈ ਤਾਂ ਉਸਨੂੰ ਤਸੱਲੀ ਹੋਗਈ ਅਤੇ ਕਹਿਣ ਲiੱਗਆ, “ ਜੀਭਲਾ ਮੈਂ ਤੁਹਾਡੇ ਅੱਗੇ ਝੂਠ ਥੋਹੜੀ ਬੋਲਣਾ ਹੈ।,ਗੱਲ ਦਰਅਸਲ ਇਸ ਤਰ੍ਹਾਂ ਹੈ ਕਿ ਮੈਂ ਆਪਣੀ ਪਤਨੀ ਤੋਂ ਤਲਾਕ ਲੈ ਚੁੱਕਿਆ ਹਾਂ ਮੇਰੀ ਪਤਨੀ ਦਾ ਚਾਲ-ਚਲਨ ਠੀਕ ਨਹੀਂ ਸੀ।”
ਮੈਂ ਮਨ ਵਿਚ ਸੋਚਿਆ ਲਉ ਦੇਖ ਲਉ ਸੀਰੀਮਾਨ ਦਾ ਚਾਲ- ਚਲਨ ਚਿੱਟੀ ਚਾਦਰ ਵਾਂਗ ਹੈ।ਇਕ ਵਾਰੀ ਤਾਂ ਖ਼ਿਆਲ ਆਇਆ ਕਹਿ ਦਿਆਂ ਸੀ੍ਰਮਾਨ ਜੀ ਤੁਹਾਨੂੰ ਜੂਠ ਬਲੋਦਿਆਂ ਸ਼ਰਮ ਆਉਣੀ ਚਾਹੀਦੀ ਹੈ,ਪਰ ਉਸਦੀ ਪਤਨੀ ਦੀ ਕਹੀ ਹੋਈ ਗੱਲ ਯਾਦ ਕਰਦੇ ਹੋਏ ਕਿਹਾ,”ਫੇਰ ਤਾਂ ਤੁਹਾਡੇ ਨਾਲ ਬੜੀ ਮਾੜੀ ਗੱਲ ਹੋਈ,ਇਹੋ ਜਿਹੀ ਔਰਤ ਪੱਲੇ ਪੈ ਗਈ,ਪਰ ਮੈਨੂੰ ਜਾਪਦਾ ਹੈ ਤੁਸੀਂ ਮੈਥੋਂ ਕੁਝ ਛੁਪਾ ਰਹੇ ਹੋ ।”
“ਮੈਨੂੰ ਕੁਝ ਛੁਪਾਕੇ ਭਲਾ ਕੀ ਮਿਲਣਾ ਹੈ।” ਉਹ ਸਹਿਮ ਜਿਹਾ ਗਿਆ ਸੀ। ਮਨ ਵਿਚ ਖ਼ਿਆਲ ਆਇਆ ਕਹਿ ਦਿਆਂ ਜੇ ਮੇਰੇ ਕੋਲੋਂ ਕੁਝ ਨਹੀਂ ਮਿਲਣਾ ਤਾਂ ਅੱਧੇ ਘੰਟੇ ਦਾ ਮੇਰੇ ਕੋਲ ਖੜਾ ਝੱਖ ਕਿਉਂ ਮਾਰੀ ਜਾਨਾ ਹੈਂ।ਪਰ ਮੈਂ ਉਸਨੂੰ ਕਿਹਾ, “ ਜਿਵੇਂ ਤਹਾਡੀ ਮਰਜੀ,ਮੇਨੂੰ ਦੱਸੋ ਕਿੱਥੇ ਅਤੇ ਕਿੰਨੇ ਵਜੇ ਆਵਾਂ।”
ਮੇਰੇ ਇਹ ਗੱਲ ਕਹਿਣ ਤੇ ਉਸਦਾ ਆਪਣੇ ਆਪ ਤੇ ਕਾਬੂ ਨਹੀਂ ਸੀ ਰਿਹਾ।ਤੇ ਉਸਨੇ ਕੰਬਦੀ ਅਵਾਜ ਵਿਚ ਕਿਹਾ, “ਤੁਸੀਂ ਸ਼ਾਮ ਨੂੰ ਸਟੈਂਡਰਡ ਹੋਟਲ (ਕਨਾਟ ਪਲੇਸ ) ਦੇ ਕੋਲ ਆ ਜਾਣਾ ਮੈਂ ਤੁਹਾਨੂੰ ਉੱਥੇ ਮਿਲਾਂਗਾ,ਤਾਂ ਫੇਰ ਪੱਕਾ ਹੈ ਨਾ,ਆਪਣਾ ਵਾਦਾ ਨਾ ਭੁੱਲਣਾ।”
“ਬਿਲਕੁਲ ਪੱਕਾ ਮੈਂ ਬਿਲਕੁਲ ਨਹੀਂ ਭੁੱਲਾਂਗੀ।”iੀੲਹ ਕਹਿਕੇ ਮੈਂ ਉਸਨੂੰ ਯਕੀਨ ਦੁਆ ਦਿੱਤਾ।
ਮੇਰੇ ਇਹ ਕਹਿਣ ਤੋਂ ਬਾਅਦ ਮੇਰੇ ਨਾਲ ਪਿਆਰ ਭਰੀਆ ਗੱਲਾਂ ਅਰੰਭਦੇ ਹੋਏ ਉਸਨੇ ਕਿਹਾ,”ਜੀ ਕੁੜੀਆਂ ਤਾਂ ਮੈਂ ਬਹੁਤ ਦੇਖੀਆਂ ਹਨ, ਕਦੇ ਇਹੋ ਜਿਹੀ ਗੱਲ ਦਾ ਖ਼ਿਆਲ ਹੀ ਨਹੀਂ ਆਇਆ, ਤੁਹਾਡੇ ਵਿਚ ਇੰਨੀ ਖਿੱਚ ਹੈ ਤੁਹਾਨੂੰ ਦੇਖਦੇ ਸਾਰ ਹੀ ਦਿਲ ਨੂੰ ਪਤਾ ਨਹੀਂ ਕੀ ਹੋ ਗਿਆ, ਤੁਸੀਂ ਹੈ ਹੀ ਇੰਨੇ ਸੋਹਣੇ ਕਿ ਬੰਦੇ ਦਾ ਮੱਲੋ-ਮੱਲੀ ਤੁਹਾਡੇ ਨਾਲ ਕੁਝ ਪਲ ਗੁਜਾਰਨ ਦਾ ਦਿਲ ਕਰ ਆਉਂਦਾ ਹੈ।”
ਦਿਲ ਵਿਚ ਇਕ ਵਾਰੀ ਤਾਂ ਖ਼ਿਆਲ ਆਇਆ ਕਿ ਕਹਿ ਦਿਆਂ ਮਾਮਾ ਜਦੋਂ ਵੀ ਕੋਈ ਕੁੜੀ ਮਿਲੇ ਉਸਨੂੰ ਭਰਮਾਉਣ ਵਾਸਤੇ ਮਰਦ ਇਹੋ ਜਿਹੀਆਂ ਗੱਲਾਂ ਹੀ ਕਰਦੇ ਹੁੰਦੇ ਹਨ। ਪਰ ਮੈਂ ਕਿਹਾ ,” ਹਾਲ ਤਾਂ ਜੀ ਮੇਰਾ ਵੀ ਤੁਹਾਡੇ ਵਾਂਗ ਹੀ ਮੈਨੂੰ ਵੀ ਪਤਾ ਨਹੀਂ ਕੀ ਹੋ ਗਆ ਹੈ ਸ਼ਾਇਦ ਇਸੇ ਨੂੰ ਪਹਿਲੀ ਤੱਕਣੀ ਦਾ ਪਿਆਰ ਕਹਿੰਦੇ ਹਨ।”
ਮੈਨੂੰ ਕਹਿਣ ਲੱਗਿਆ “ ਮੈਨੂੰ ਲਗਦਾ ਹੈ ਪਿਆਰ ਦੀ ਅੱਗ ਦੋਨੋਂ ਪਾਸੇ ਲੱਗੀ ਹੋਈ ਹੈ।” “ਤੇ ਬੁਝਾਣ ਵਾਲਾ ਵੀ ਕੋਈ ਨਹੀਂ ।” ਇਹ ਕਹਿਕੇ ਮੈਂ ਹੱਸ ਪਈ। ਮੈਨੂੰ ਹਸਦੀ ਨੂੰ ਦੇਖਕੇ ਕਹਿਣ ਲiੱਗਆ ,”ਮੈਨੂੰ ਲਗਦਾ ਹੈ ਤੁਸੀਂ ਮੇਰੇ ਨਾਲ ਮਜ਼ਾਕ ਕਰ ਰਹੇ ਹੋ।” “ ਮੈਂ ਭਲਾ ਆਪਣੇ ਹਾਣੀ ਨਾਲ ਮਜ਼ਾਕ ਕਿਸ ਤਰ੍ਹਾਂ ਕਰ ਸਕਦੀ ਹਾਂ।” ਕਹਿਣ ਲiੱਗਆ ਇਹ ਤਾਂ ਮੈਨੂੰ ਪਤਾ ਹੈ ਤੁਸੀਂ ਮੇਰੇ ਨਾਲ ਮਜ਼ਾਕ ਨਹੀਂ ਕਰ ਰਹੇ।ਤੁਹਾਨੂੰ ਤੱਕਦੇ ਸਾਰ ਹੀ ਮੈਂ ਸੋਚ ਲਿਆ ਸੀ ਕਿ ਮੈਂ ਤੁਹਾਨੂੰ ਆਪਣਾ ਜੀਵਨ ਸਾਥੀ ਮੰਨ ਕੇਕੋਈ ਗਲਤੀ ਨਹੀਂ ਕੀਤੀ।” ਘੜੀ ਵੱਲ ਦੇਖਕੇ ਮੈਂ ਕਿਹਾ, “ ਹੁਣ ਮੈਨੂੰ ਇਜਾਜਤ ਦਿਉ ਮੈਨੂੰ ਬਹੁਤ ਦੇਰ ਹੋ ਗਈ ਹੈ ।” ਉਸਨੇ ਹੋਟਲ ਵਾਲੀ ਗੱਲ ਫੇਰ ਦੁਹਰਾਉਂਦੇ ਹੋਏ ਕਿਹਾ, “ ਫੇਰ ਸ਼ਾਮ ਨੂੰ ਆਉਣਾ ਨਾ ਭੁੱਲਣਾ, ਮੈਂ ਤੁਹਾਡੀ ਬੇਸਬਰੀ ਨਾਲ ਉੜੀਕ ਕਰਾਂਗਾ।ਹਾਂ ਸੱਚ ਮੇਰਾ ਨਾਂ ਸੱਚਦੇਵ ਬਹਿਲ ਹੈ ਗੱਲਾਂ ਗੱਲਾਂ ਵਿਚ ਤੁਹਾਡਾ ਨਾਂ ਪੁੱਛਣਾ ਹੀ ਭੁੱਲ ਗਿਆ।ਪਿਆਰ ਇਹੋ ਜਿਹੀ ਚੀਜ ਹੈ ,ਪਿਆਰ ਹੋਣ ਤੋਂ ਬਾਅਦ ਬੰਦੇ ਸਬ ਕੁਝ ਭੁੱਲ ਜਾਂਦੇ ਹਨ ਤੁਸੀਂ ਆਪਣਾ ਨਾਂ ਦੱਸਣ ਦੀ ਕ੍ਰਿਪਾਲਤਾ ਕਰੋਂਗੇ।”
ਤੇ ਮੈਂ ਹੱਸਦੇ ਹੋਏ ਕਿਹਾ ,”ਜੀ ਮੈਨੂੰ ਸੀ੍ਰਮਤੀ ਗੁਪਤਾ ਕਹਿੰਦੇ ਹਨ ਸ਼ਾਮ ਨੂੰ ਮੈਂ ਤੇ ਤੁਹਾਡੀ ਪਤਨੀ ਦੋਨੋਂ ਇਕੱਠੀਆਂ ਹੀ ਆ ਜਾਵਾਂਗੀਆਂ,ਤੁਹਾਡੀ ਪਤਨੀ ਤੇ ਮੈਂ ਇੱਕੋ ਸਕੂਲ ਵਿਚ ਪੜਾ੍ਹਉਂਦੀਆਂ ਹਾਂ।”
ਇਹ ਗੱਲ ਸੁਣਕੇ ਇਕ ਵਾਰੀ ਤਾਂ ਉਹ ਡਿੱਗਣ ਵਾਲਾ ਹੋ ਗਿਆਤੇ ਸ਼ਰਮਿੰਦਾ ਹੋਕੇ ਕਿਤਾਬ ਰੈਕ ਵਿਚ ਰੱਖ ਕੇ ਜਲਦੀ ਹੀ ਲਾਈਬ੍ਰੇਰੀ ਤੋਂ ਬਾਹਰ ਹੋ ਗਿਆ ,ਤੇ ਮੈਂਥੋਂ ਬੋਲੇ ਬਗੈਰ ਰਿਹਾ ਨਾ ਗਿਆ ਤੇ ਜਦੇ-ਜਾਂਦੇ ਨੂੰ ਮੈਂ ਕਿਹਾ “ਹਾਏ ਵਿਚਾਰਾ ਮਜਨੂੰ।”

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleInternational Vesak Day and 3rd Global Peace Conference in Michigan, USA
Next articleਅਸ਼ੋਕ ਭੌਰਾ ਜੀ ਸਮੁੱਚੀ ਦੁਨੀਆਂ ਵਿੱਚ ਮਾਂ ਬੋਲੀ ਦਾ ਛੱਟਾ ਦੇ ਰਹੇ ਹਨ-ਅਮਰੀਕ ਸਿੰਘ ਤਲਵੰਡੀ