(ਸਮਾਜ ਵੀਕਲੀ)
ਜਿਹਨਾਂ ਦਾ ‘ਗੁਰੂ ਗ੍ਰੰਥ ਸਾਹਿਬ’ ਅੰਦਰ ਵੱਡਾ ਰੁਤਬਾ,
ਉਹਨਾਂ ਪ੍ਰਤੀ ਸੋਚ ਚੰਗੀ ਨਾ ਰੱਖੇ ‘ਜਥੇਦਾਰ’ ਲੋਕੋ।
ਇਹ ਗੁਰਬਾਣੀ ਦੇ ‘ਪੰਦਰਾਂ’ ਰਚਣਹਾਰਿਆਂ ਨੂੰ,
‘ਬਾਬਾ’ ਕਹਿਣ ਤੇ ਪ੍ਰਚਾਰਕਾਂ ਨੂੰ ਕਰੇ ਖ਼ਬਰਦਾਰ ਲੋਕੋ।
ਕੋਈ ਬਾਬਾ, ਗੁਰੂ, ਸੰਤ, ਕਹੇ ਤਕਲੀਫ਼ ਕਾਹਦੀ?
ਜੋ ਮਰਜ਼ੀ ਕਹਿਕੇ ਕਰੇ ਸਤਿਕਾਰ ਲੋਕੋ।
‘ਗੁਰੂ ਸਹਿਬਾਨਾਂ’ ਦੀ ਰੂਹ ਵੀ ਕਰਲਾਉਦੀ ਹੋਣੀ,
ਵੇਖਕੇ ਐਸੇ ਸਿੱਖੀ ਦੇ ਪਹਿਰੇਦਾਰ ਲੋਕੋ।
ਸਿੱਖੀ ਨੂੰ ਖ਼ਤਮ ਕਰਨ ਲਈ ਸਿੱਖਾਂ ‘ਚੋਂ ਤਿਆਰ ਕੀਤੇ,
‘ਦੁਸ਼ਮਣ’ ਵੇਖੋ ਕਿੱਡਾ ਵੱਡਾ ਹੈ ਤੇਜ਼ਤਰਾਰ ਲੋਕੋ।
ਮੇਜਰ ਸਿੰਘ ਬੁਢਲਾਡਾ
94176 42327