ਸੋਚੋ ਕਦੇ

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
(ਸਮਾਜ ਵੀਕਲੀ) 
ਉੱਤਰ ਦਿਸ਼ਾ ਵੱਲ  ਤੋਰਨਾ  ਚਾਹਿਆ,
ਤੁਰ   ਪਏ   ਬਾਦ  ਵਿੱਚ  ਦੱਖਣ  ਨੂੰ l
ਜ਼ਹਿਰ  ਪਿਆਲਾ  ਦਿੱਤਾ  ਜਦ ਸਾਨੂੰ,
ਬਿਨਾਂ  ਸੋਚੇ  ਬਹਿ  ਗਏ  ਚੱਖਣ  ਨੂੰ l
ਪੜ੍ਹਨ   ਲਈ   ਜੋ  ਸੀ  ਕੁੱਝ   ਦਿੱਤਾ,
ਐਵੇਂ    ਬਹਿ    ਗਏ    ਰੱਟਣ    ਨੂੰ l
ਸਮਝ   ਤਾਂ   ਬਿਲਕੁਲ   ਆਈ   ਨਾ,
ਮੂਰਤਾਂ    ਬਹਿ    ਗਏ    ਤੱਕਣ   ਨੂੰ l
ਭੁੱਖ    ਭਾਵੇਂ    ਹੋਵੇ    ਜਾਂ   ਨਾ   ਹੋਵੇ,
ਬਹਿ ਜਾਈਏ ਹਰ ਥਾਂ ਸਭ ਛਕਣ ਨੂੰ l
ਅੱਗੇ  ਹੋ  ਕੇ  ਤੁਰਨਾ   ਨਾ   ਆਇਆ,
ਦੂਜੇ   ਹੀ   ਬਹਿ   ਗਏ   ਹੱਕਣ   ਨੂੰ l
ਚਲਾਕ  ਲੋਕੀਂ  ਸਭ  ਲੁੱਟ  ਕੇ  ਲੈ ਗਏ,
ਬਚਿਆ   ਨਹੀਂ    ਕੁੱਝ   ਢੱਕਣ    ਨੂੰ l
ਸੋਚੇ   ਬਿਨਾਂ   ਹੀ   ਸਭ   ਖੋਹ   ਬੈਠੇ,
ਬਚਿਆ  ਨਾ  ਸਾਡੇ  ਕੋਲ ਰੱਖਣ  ਨੂੰ l
ਸੁਖ  ਦਾ  ਕਿਤੇ  ਸਾਹ   ਆ  ਜਾਵੇ   ਤਾਂ,
ਫਿਰ ਆ ਜਾਂਦਾ ਕੋਈ ਸੰਘੀ ਨੱਪਣ ਨੂੰ l
ਸਿਰ ਚੁੱਕਣ ਦੀ ਅਜੇ  ਜਾਂਚ ਨਾ ਆਈ,
ਮੱਥੇ ਤਾਂ ਰਹਿ  ਗਏ  ਸਿਰਫ ਲਫ਼ਣ ਨੂੰ l
ਵੱਖਰਾ ਵੀ ਕੁੱਝ  ਕਰਨਾ  ਨਾ ਆਇਆ,
ਕਿਸ ਤਰਾਂ ਖੋਜਦੇ  ਰਾਹ  ਵਿਲੱਖਣ ਨੂੰ?
ਦੌੜਿਆਂ ਭੱਜਿਆਂ ਵੀ ਕੁੱਝ ਬਣਿਆ ਨਾ,
ਤਰਕਸ਼ੀਲਾ ਲੋਕੀਂ ਰਹਿ ਗਏ ਹਫਣ ਨੂੰ l
ਖੁਰਦਪੁਰੀਆ ਕੁੱਝ ਵੀ  ਸੁਧਰਿਆ ਨਾ,
ਅਵਤਾਰ ਮਾਮਲੇ ਰਹਿ ਗਏ ਭਖਣ ਨੂੰ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
 ਜੱਦੀ ਪਿੰਡ ਖੁਰਦਪੁਰ (ਜਲੰਧਰ)
 006421392147
 ਕੁਦਰਤ ਦੀ ਗੋਦ ਵਿੱਚ
Previous articleਐਨ.ਆਰ.ਆਈ. ਡਾ. ਜਸਬੀਰ ਸਿੰਘ ਕੰਗ ਪਹੁੰਚੇ ਇਤਿਹਾਸਕ ਭੂਮੀ ਅੰਬੇਡਕਰ ਭਵਨ
Next articleਪੱਥਰਾਂ ਦਾ ਦਿਲ