ਸੀ ਸੀ ਟੀ ਵੀ ਕੈਮਰੇ ਦੇ ਕੇ ਹੋਏ ਫ਼ਰਾਰ
ਲਗਾਤਾਰ ਹੋ ਰਹੀ ਚੋਰੀਆਂ ਤੇ ਪੁਲਿਸ ਕੁੰਭਕਰਨੀ ਨੀਂਦ ਸੁੱਤੀ
ਕਪੂਰਥਲਾ, 2 ਅਗਸਤ ( ਕੌੜਾ )– ਜਿਲ੍ਹੇ ਅੰਦਰ ਸਕੂਲਾਂ ਵਿੱਚੋਂ ਚੋਰਾਂ ਦੁਆਰਾ ਲਗਾਤਾਰ ਚੋਰੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦਿ ਜਾ ਰਿਹਾ ਹੈ, ਤੇ ਪੁਲਿਸ ਕੁੰਭਕਰਨ ਦੀ ਨੀਂਦ ਸੁੱਤੀ ਪਈ ਹੈ। ਬੀਤੀ ਰਾਤ ਸਰਕਾਰੀ ਐਲੀਮੈਂਟਰੀ ਸਕੂਲ ਨਸੀਰੇਵਾਲ ਵਿੱਚੋਂ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ
ਸਕੂਲ ਦੇ ਹੈੱਡ ਟੀਚਰ ਅਜੈ ਕੁਮਾਰ ਗੁਪਤਾ ਨੇ ਦੱਸਿਆ ਕਿ ਬੀਤੀ ਰਾਤ 2 ਵਜੇ ਦੇ ਕਰੀਬ ਚੋਰਾਂ ਦੁਆਰਾ ਸਕੂਲ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਨੂੰ ਚੋਰੀ ਕਰ ਲਿਆ ਗਿਆ । ਇਸ ਸੰਬੰਧੀ ਚੌਂਕੀ ਮੋਠਾਂਵਾਲਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly