ਦੁਕਾਨਦਾਰਾਂ ਨੇ ਆਪਣੀਆ ਦੁਕਾਨਾਂ ਬੰਦ ਕਰਕੇ ਕੀਤਾ ਰੋਸ ਪ੍ਰਦਰਸ਼ਨ
ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਪਿਛਲੀ ਰਾਤ ਮਹਿਤਪੁਰ ਦੇ ਮੇਨ ਰੋਡ ਬਾਜ਼ਾਰ ਚੋਂ ਇੱਕੋ ਸਮੇਂ ਚੋਰਾਂ ਨੇ 6 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ਜਿਸਦੇ ਪਤਾ ਲਗਦੇ ਹੀ ਸਾਰੇ ਸਹਿਰ ਦੇ ਦੁਕਾਨਦਾਰ ਇਕੱਠੇ ਹੋਏ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਗੁੱਸੇ ਚੋ ਮੇਨ ਰੋਡ ਬੰਦ ਕਰਕੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸਾਸਨ ਖਿਲਾਫ ਧਰਨਾ ਲਗਾਇਆ। ਇਸ ਮੌਕੇ ਵੱਖ-ਵੱਖ ਦੁਕਾਨਦਾਰਾਂ ਨੇ ਕਿਹਾ ਕਿ ਆਮ ਲੋਕਾਂ ਦਾ ਜੀਣਾ ਬਹੁਤ ਮੁਸ਼ਕਿਲ ਹੋ ਗਿਆ ਹੈ। ਦਿਨੋ ਦਿਨ ਵੱਧ ਰਹੀਆਂ ਚੋਰੀਆਂ ਡਕੈਤੀਆਂ ਤੇ ਚੱਲ ਰਹੀਆਂ ਗੋਲੀਆਂ ਕਾਰਨ ਲੋਕਾਂ ਚੋਂ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਜਿਸਦੀ ਜਿੰਮੇਵਾਰ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਹੈ। ਇਸ ਮੌਕੇ ਮਹਿਤਪੁਰ ਚੋ ਦਿੱਲੀ ਕਲਾਥ ਹਾਊਸ, ਗੁਰੂ ਨਾਨਕ ਕਲਾਥ ਹਾਊਸ, ਜੱਜ ਕਲਾਥ ਹਾਊਸ, ਏਕਮ ਰੈਡੀਮੇਡ ਕਲੈਕਸ਼ਨ , ਚੇਤਨ ਮਨਿਆਰੀ, ਗੋਲਡਨ ਮਨਿਆਰੀ ਦੇ ਚੋਰਾ ਵਲੋਂ ਸਵੇਰੇ 6 ਵਜੇ ਦੇ ਕਰੀਬ ਸਟਰ ਤਾਲੇ ਭੰਨ ਕੇ ਚੋਰਾ ਵਲੋਂ ਚੋਰੀ ਕੀਤੀ ਗਈ। ਦੁਕਾਨਦਾਰਾਂ ਨੇ ਕਿਹਾ ਕਿ ਸਮਾਨ ਖਿਲਰਿਆ ਪਿਆ ਹੈ ਕਾਫੀ ਨੁਕਸਾਨ ਹੋਇਆ ਹੈ। ਇਸ ਵੱਡੀ ਵਾਰਦਾਤ ਹੋਣ ਕਾਰਨ ਸਾਰੇ ਸਹਿਰ ਦੇ ਦੁਕਾਨਦਾਰ ਡਰੇ ਸਹਿਮੇ ਹੋਏ ਹਨ। ਇਸ ਮੌਕੇ ਮਹਿਤਪੁਰ ਦੇ ਥਾਣਾ ਮੁੱਖੀ ਜਤਿੰਦਰ ਕੁਮਾਰ ਆਪਣੀ ਪੁਲਿਸ ਪਾਰਟੀ ਸਮੇਤ ਧਰਨੇ ਵਿੱਚ ਪਹੁੰਚੇ ਤੇ ਸਾਰੇ ਦੁਕਾਨਦਾਰਾਂ ਨੂੰ ਚੋਰਾਂ ਨੂੰ ਲੱਭ ਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕਰਨ ਦਾ ਵਿਸਵਾਸ ਦਿਵਾਇਆ । ਇਸ ਮੌਕੇ ਹਰਵਿੰਦਰ ਸਿੰਘ ਭਾਟੀਆ, ਟੋਨੀ ਅਨੇਜਾ, ਲਾਡੀ ਰੂਪਰਾਏ, ਸੁਨੀਲ ਬਾਵਾ, ਆਸੂ, ਸੋਨੂੰ ਭਾਟੀਆ, ਬਲਜਿੰਦਰ ਸਿੰਘ ਕੰਗ, ਮਹਿੰਦਰ ਪਾਲ ਸਿੰਘ ਟੁਰਨਾ, ਹਰਵਿੰਦਰ ਸਿੰਘ ਮਠਾੜੂ, ਸੋਮੀ ਭਾਡਿਆਂ ਵਾਲਾ, ਅਜੇ ਸੂਦ,ਬੱਲੀ ਥਿੰਦ, ਰਾਜ ਕੁਮਾਰ ਜੱਗਾ,ਬਾਬਾ ਪਰਵਿੰਦਰ ਸਿੰਘ, ਕਾਲੜਾ ਮਨਿਆਰੀ, ਲਵਲੀ ਰੈਡੀਮੇਡ, ਸੰਨੀ ਭਾਟੀਆ, ਫਰੂਟ ਵਾਲਾ, ਅਮਨ ਰੈਡੀਮੇਡ, ਸੁਰਿੰਦਰ ਸਿੰਘ, ਸੁਰਜੀਤ ਸਿੰਘ, ਸੰਦੀਪ ਮਰੋਕ, ਕਾਮਰੇਡ, ਆਦਿ ਵੱਡੀ ਗਿਣਤੀ ਵਿੱਚ ਦੁਕਾਨਦਾਰ ਮੋਜੂਦ ਸਨ। ਇਸ ਤੋਂ ਬਾਅਦ ਡੀ. ਐੱਸ. ਪੀ ਨਰਿੰਦਰ ਸਿੰਘ ਔਜਲਾ ਸਾਹਕੋਟ ਵਲੋਂ ਥਾਣਾ ਮਹਿਤਪੁਰ ਵਿਖੇ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਗਈ ਤੇ ਵਿਸ਼ਵਾਸ ਦਿਵਾਇਆ ਕਿ ਚੋਰਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰਕੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly