ਚੋਰਾਂ ਦੁਆਰਾ ਖੇਤਾਂ ਤੋਂ ਟਰਾਂਸਫਾਰਮਰ ਚੋਰੀ

ਕੈਪਸ਼ਨ-ਪਿੰਡ ਚੱਕ ਕੋਟਲਾ ਦੇ ਕਿਸਾਨ ਦੇ ਖੇਤਾਂ ਵਿੱਚ ਚੋਰਾਂ ਦੁਆਰਾ ਕੀਤੇ ਟਰਾਂਸਫਾਰਮਰ ਚੋਰੀ ਕਾਰਣ ਖਿਲਰਿਆ ਸਮਾਨ ਦਿਖਾਉਂਦਾ ਕਿਸਾਨ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਬੀਤੀ ਰਾਤ ਚੋਰਾਂ ਦੁਆਰਾ ਪਿੰਡ ਚੱਕ ਕੋਟਲਾ ਦੇ ਇਕ ਕਿਸਾਨ ਦੇ ਖੇਤਾਂ ਵਿੱਚੋਂ ਟਰਾਂਸਫਾਰਮਰ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਚੱਕ ਕੋਟਲਾ ਦੇ ਪੀੜਤ ਕਿਸਾਨ ਜਸਵੰਤ ਸਿੰਘ ਪੁੱਤਰ ਈਸ਼ਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੋਟਰ ਤੇ ਲੱਗਿਆ ਹੋਇਆ ਟਰਾਂਸਫਾਰਮਰ ਬੀਤੀ ਰਾਤ ਚੋਰਾਂ ਦੁਆਰਾ ਚੋਰੀ ਕਰ ਲਿਆ ਗਿਆ ।

ਜਿਸ ਦਾ ਪਤਾ ਉਨ੍ਹਾਂ ਨੂੰ ਸਵੇਰ ਸਮੇਂ ਖੇਤਾਂ ਵਿੱਚ ਆਉਣ ਤੇ ਲੱਗਾ ਇਸ ਦੌਰਾਨ ਜਿੱਥੇ ਪੀੜਤ ਕਿਸਾਨ ਨੇ ਪੁਲਿਸ ਪ੍ਰਸ਼ਾਸਨ ਤੋਂ ਚੋਰਾਂ ਨੂੰ ਜਲਦ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਉੱਥੇ ਹੀ ਉਨ੍ਹਾਂ ਨੇ ਦੱਸਿਆ ਕਿ ਝੋਨੇ ਦੇ ਸੀਜ਼ਨ ਵਿਚ ਟਰਾਂਸਫਾਰਮਰ ਚੋਰੀ ਹੋਣ ਨਾਲ ਜਿੱਥੇ ਉਨ੍ਹਾਂ ਦੀ ਝੋਨੇ ਦੀ ਫ਼ਸਲ ਨੁਕਸਾਨ ਹੋਵੇਗਾ। ਇਸ ਲਈ ਉਨ੍ਹਾਂ ਬਿਜਲੀ ਵਿਭਾਗ ਤੋਂ ਵੀ ਜਲਦ ਤੋਂ ਜਲਦ ਉਕਤ ਟਰਾਂਸਫਾਰਮਰ ਦੁਬਾਰਾ ਰੱਖਣ ਦੀ ਮੰਗ ਕੀਤੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਲਾਕ ਪੱਧਰੀ ਪੈਸ-2021 ਦੀ ਦੋ ਰੋਜ਼ਾ ਅਧਿਆਪਕ ਸੈਮੀਨਾਰ ਦੀ ਸੁਰੂਆਤ
Next articleਕਰਨਾਟਕ ਦੇ ਮੁੱਖ ਮੰਤਰੀ ਯੇਦੀਯੁਰੱਪਾ ਵੱਲੋਂ ਅਸਤੀਫ਼ਾ