ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਕਪੂਰਥਲਾ ਦੇ ਭੁਲਾਣਾ ਵਿੱਚ ਇੱਕ ਅਧਿਆਪਕ ਦੇ ਘਰ ਚੋਰਾਂ ਦੁਆਰਾ ਲੱਖਾਂ ਦਾ ਸਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਹਾਲਾਂਕਿ ਘਰ ਦੇ ਨਜਦੀਕ ਲੱਗੇ ਸੀ ਸੀ ਟੀ ਵੀ ਕੈਮਰੇ ਵਿੱਚ ਸ਼ੱਕੀ ਮੋਟਰਸਾਈਕਲ ਸਵਾਰ ਵੀ ਕੈਦ ਹੋਏ ਹਨ । ਉੱਥੇ ਹੀ ਪੀੜਿਤ ਦੇ ਬਿਆਨਾਂ ਤੇ ਸਦਰ ਪੁਲਿਸ ਨੇ ਅਣਪਛਾਤੇ ਚੋਰਾਂ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੀ ਪੁਸ਼ਟੀ ਜਾਂਚ ਅਧਿਕਾਰੀ ਐਸ ਆਈ ਪੂਰਨ ਚੰਦ ਨੇ ਕਰਦੇ ਹੋਏ ਦੱਸਿਆ ਕਿ ਘਰ ਦੇ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜੇ ਵਿੱਚ ਲੈ ਕੇ ਚੋਰਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ। ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਰਮਨ ਕੁਮਾਰ ਪੁੱਤਰ ਜੋਗਿੰਦਰ ਪਾਲ ਨਿਵਾਸੀ ਅੰਮ੍ਰਿਤਸਰ ਕਿਰਾਏਦਾਰ ਪਿੰਡ ਸੈਦੋ ਭੁਲਾਣਾ ਨੇ ਦੱਸਿਆ ਕਿ ਉਹ ਭੁਲਾਣਾ ਦੇ ਸਕੂਲ ਵਿੱਚ ਅਧਿਆਪਕ ਹੈ। 24 ਦਸੰਬਰ ਨੂੰ ਸਕੂਲ ਵਿੱਚ ਛੁੱਟੀਆਂ ਹੋਣ ਤੋਂ ਬਾਅਦ ਉਹ ਆਪਣੇ ਪਿੰਡ ਅੰਮ੍ਰਿਤਸਰ ਚਲਾ ਗਿਆ ਸੀ 29 ਦਸੰਬਰ ਦੀ ਸਵੇਰ ਜਦੋਂ ਗਵਾਂਢੀਆਂ ਦਾ ਉਸ ਨੂੰ ਫੋਨ ਆਇਆ ਕਿ ਉਸਦੇ ਘਰ ਤੇ ਤਾਲੇ ਟੁੱਟੇ ਹੋਏ ਹਨ। ਜਦੋਂ ਉਸਨੇ ਘਰ ਆ ਕੇ ਦੇਖਿਆ ਤਾਂ ਘਰ ਦਾ ਸਾਰਾ ਸਮਾਨ ਖਿੱਲਰਿਆ ਪਿਆ ਸੀ । ਸ਼ੁਰੂਆਤੀ ਜਾਂਚ ਵਿੱਚ ਘਰ ਵਿੱਚ ਸੈਮਸੰਗ ਦੀ ਐਲ ਈ ਡੀ ਟੀ ਵੀ ਇਨਵੈਟਰ ਸੈਂਟ ,ਕੋਟਪੈਂਟ, ਸੂਟ ਅਤੇ ਹਜ਼ਾਰਾਂ ਰੁਪਏ ਦੀ ਨਗਦੀ ਚੋਰੀ ਹੋਈ ਹੈ। ਅਣਪਛਾਤੇ ਚੋਰਾਂ ਦੀ ਗਤੀਵਿਧੀ ਨਜ਼ਦੀਕ ਲੱਗੇ ਸੀ ਸੀ ਕੀ ਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਜਿਸ ਵਿੱਚ ਅੱਧੀ ਰਾਤ ਦੇ ਬਾਅਦ ਦੋ ਸ਼ੱਕੀ ਮੋਟਰਸਾਈਕਲ ਸਵਾਰ ਘੁੰਮਦੇ ਦਿਖਾਈ ਦਿੱਤੇ । ਭੁਲਾਣਾ ਚੌਂਕੀ ਦੇ ਇੰਚਾਰਜ ਪੂਰਨ ਚੰਦ ਨੇ ਦੱਸਿਆ ਕਿ ਸੀ ਸੀ ਟੀ ਵੀ ਫੁਟੇਜ ਦੇ ਅਧਾਰ ਤੇ ਆਣ ਪਛਾਤੇ ਚੋਰਾਂ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj