(ਸਮਾਜ ਵੀਕਲੀ)
ਰਿਸ਼ਤਿਆਂ ਦਾ ਕੀ ਰਹਿੰਦਾ ਅਜੀਬ ਵਰਤਾਰਾ,ਮਤਲਬੀ ਹੋ ਕੇ ਖੁਰ ਜਾਂਦੇ ਨੇ,
ਲੋਹੇ ਦੀ ਲੱਠ ਬਣੇ ਦਿਲ ‘ਚ ਵੱਸਦੇ ਜੋ ਮਾੜੇ ਵਕਤ ਆਉਣ ਤੇ ਭੁਰ ਜਾਂਦੇ ਨੇ ।
ਮਤਲਬਾਂ ਦੇ ਨੇ ਵਣਜਾਰੇ ਜੋ ਲੋਕੀ ਹਰ ਗੇੜ ਵਕਤ ਨਾਲ ਕਿਓਂ ਕਰ ਜਾਂਦੇ ਨੇ,
ਮੌਸਮ ਵਿਭਾਗ ਦੀ ਭਵਿੱਖਬਾਣੀ ਵਾਂਗੂੰ ਬੰਜਰ ਜਮੀਨ ਵਿੱਚ ਜਾ ਰੁੜ੍ਹ ਜਾਂਦੇ ਨੇ ।
ਮਨੁੱਖੀ ਮਨਾਂ ਦੀ ਖਾਹਿਸ਼ਾਂ ਦੇ ਅੰਦਰ ਸੱਚੀਂ ਅਨੇਕਾਂ ਦਰਦ ਸਮੋਏ ਰਹਿੰਦੇ ਨੇ,
ਕਿਸੇ ਨਿਤਾਣੇ ਨੂੰ ਦੁਖੀਆ ਦੇਖ ਓਸੇ ਵੇਲੇ ਹੀ ਮੱਦਦ ਦੇ ਲਈ ਜੁੜ ਜਾਂਦੇ ਨੇ ।
ਕਿਸੇ ਨੂੰ ਸੁਭਾਅ ਚੰਗਾ ਜਾਂ ਮਾੜਾ ਉਹ ਉਸਦਾ ਨਿਜ ਖਾਸਾ ਹੈ ਜਿੰਦਗੀ ਲਈ,
ਪਰ ਕਈਆਂ ਕਈਆਂ ਦੇ ਵਿੱਚ ਦੇਖ ਲਈਏ ਪਰ ਪਿੱਤਰੀ ਆ ਗੁਰ ਜਾਂਦੇ ਨੇ ।
ਜੀਉਦੇ ਜੀਅ ਲੱਖ ਰੀਝਾਂ ਮਾਣੀਏ ਆਉਂਦੈ ਵਕਤ ਬੜੀ ਤੇਜੀ ਨਾਲ ਲੰਘ ਜਾਂਦੈ,
ਅਕਹਿ ਸਦਮੇਂ ਦੇ ਕੇ ਹੱਸਦੇ ਚਿਹਰੇ ਕਈ ਖਬਰੇ ਕਿੱਧਰ ਕਿੱਦਾਂ ਤੁਰ ਜਾਂਦੇ ਨੇ !
ਹਰ ਵਰ੍ਹੇ ਲੱਖਾਂ ਪਰਵਾਸੀ ਪੰਖੇਰੂ ਆ ਕੇ ਲਗਨ ਵਿੱਚ ਰੌਣਕ ਆ ਕੇ ਕਰਦੇ ਨੇ,
ਪਰ ਮਿਥੀ ਮਿਆਦ ਤੋਂ ਬਾਅਦ ਨਿਵੇਕਲੇ ਫਿਰ ਆਪਣੇ ਘਰਾਂ ਨੂੰ ਮੁੜ ਜਾਂਦੇ ਨੇ।
ਮਿਹਨਤ ਦਾ ਇੱਕ ਖਾਸਾ ਐਸਾ,ਮਿਹਨਤੀ ਹੋਣ ਦੀ ਬੜੀ ਲੋੜ ਹੈ ਮਾਨਵ ਦੀ,
ਘਰ ਵਿੱਚ ਸੰਜਮ ਦੀ ਘਾਟੋਂ ਜਾਇਦਾਦ ਤੇ ਪੈਸਾ ਧੇਲਾ ਹੱਥੋਂ ਹੱਥੀਂ ਉੜ ਜਾਂਦੇ ਨੇ!
ਸੁਖਦੇਵ ਸਿੱਧੂ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly