ਜੁੱਸੇ ਅੰਦਰ ਅੱਗ ਪਈ ਏ

(ਸਮਾਜਵੀਕਲੀ)

ਮੈਂ ਅਤੇ ਦੁਨੀਆ
ਖੱਲ ਈ ਦੁੱਖਣ ਲੱਗ ਪਈ ਏ

ਸਿੱਧਾ ਸਾਦਾ ਬੰਦਾ ਮੈਂ
ਦੁਨੀਆਂ ਠੱਗ ਤੋਂ ਠੱਗ ਪਈ ਏ

ਪਹਿਲਾ ਰੋਜ਼ਾ ਗ਼ੁਰਬਤ ਦਾ
ਗੁੱਡੋ ਮੇਰੀ ਤੱਗ਼ ਪਈ ਏ

ਮੈਂ ਅੱਜ ਆਪੂ ਹੱਸਿਆ ਵਾਂ
ਹੰਝ ਤੇ ਜ਼ੋਰੇ ਵੱਗ ਪਈ ਏ

ਜੀਂਦਾ ਨਾ ਮੈਂ ਮੋਇਆ ਵਾਂ
ਚਲਦੀ ਕੋਈ ਰਗ਼ ਪਈ ਏ

ਇੱਕ ਪਿਓ ਦੀ ਜ਼ਿੱਦੀ ਧੀ ਦੇ
ਪੈਰਾਂ ਉੱਤੇ ਪੱਗ਼ ਪਈ ਏ

ਉਹ ‘ਸ਼ੀਰਾਜ਼’ ਅੱਜ ਆਇਆ ਏ
ਕਿਸਮਤ ਜਗਦੀ ਜੱਗ ਪਈ ਏ

ਮਜ਼ਹਰ ਸ਼ੀਰਾਜ਼ (ਲਹਿੰਦਾ ਪੰਜਾਬ)                                                                                   +923454216319

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleIndia reports 6,822 new Covid cases, lowest in 558 days
Next articleਭੂਰੀਆਂ ਕੀੜੀਆਂ