ਕੋਈ ਇੱਕ ਜ਼ਰੂਰ ਹੋਣਾ ਚਾਹੀਦਾ !

(ਸਮਾਜ ਵੀਕਲੀ)

ਆਏ ਦਿਨ ਮਿਲਣਗੇ ਰੁਆਉਣ ਵਾਲੇ
ਬਸ ਅੱਥਰੂ ਪੂੰਝਣ ਵਾਲਾ
ਕੋਈ ਇੱਕ ਜ਼ਰੂਰ ਹੋਣਾ ਚਾਹੀਦਾ ।

ਧੱਕਾ ਮਾਰਣਗੇ ਤੈਨੂੰ ਬਹੁਤ ਸਾਰੇ
ਬਸ ਬਾਂਹ ਫੜਕੇ ਉਠਾਉਣ ਵਾਲਾ
ਕੋਈ ਇੱਕ ਜ਼ਰੂਰ ਹੋਣਾ ਚਾਹੀਦਾ ।

ਇਲਜ਼ਾਮਾਂ ਦੀ ਝੜੀ ਹੁਣ ਰਹੂ ਲੱਗੀ
ਪਰ ਤੇਰਾ ਅਸਲ ਸੱਚ ਜਾਨਣ ਵਾਲਾ
ਕੋਈ ਇੱਕ ਜ਼ਰੂਰ ਹੋਣਾ ਚਾਹੀਦਾ ।

ਸਾਥ ਤੁਰਕੇ ਛੱਡਣਗੇ ਬਹੁਤ ਸਾਰੇ
ਅਖੀਰ ਤੱਕ ਸਾਥ ਨਿਭਾਉਣ ਵਾਲਾ
ਕੋਈ ਇੱਕ ਜ਼ਰੂਰ ਹੋਣਾ ਚਾਹੀਦਾ ।

ਉੱਡਦੀ ਅੰਬਰੀਂ ਵੇਖ ਖੰਭ ਕੁਤਰਨਗੇ ਕਈ
ਖੰਭ ਕੁਤਰਨ ਵਾਲਿਆਂ ਨੂੰ ਨੱਥ ਪਾਉਣ ਵਾਲਾ
ਕੋਈ ਇੱਕ ਜ਼ਰੂਰ ਹੋਣਾ ਚਾਹੀਦਾ ।

ਰਿਸ਼ਤੇ ਜੋੜਨਗੇ ਤਾਂ ਹੁਣ ਕਈ ਸਾਰੇ
ਪਰ ਰਿਸ਼ਤੇ ਦੀ ਲਾਜ ਨਿਭਾਉਣ ਵਾਲਾ
ਕੋਈ ਇੱਕ ਜ਼ਰੂਰ ਹੋਣਾ ਚਾਹੀਦਾ ।

ਤੂੰ ਕਰ ਲਿਆ ਵਿਸ਼ਵਾਸ ਬਹੁਤਿਆਂ ਤੇ
ਤੇਰੇ ਵਿਸ਼ਵਾਸ ਨੂੰ ਵਿਸ਼ਵਾਸ ਦਿਵਾਉਣ ਵਾਲਾ
ਕੋਈ ਇੱਕ ਜ਼ਰੂਰ ਹੋਣਾ ਚਾਹੀਦਾ ।

ਰੋਟੀ ਖਾਦੀ ਨੂੰ ਵੇਖ ਕੇ ਕਈ ਆਉਣਗੇ
ਪਰ ਤੈਨੂੰ ਭੁੱਖੀ ਨੂੰ ਨਿਵਾਲਾ ਖੁਆਉਣ ਵਾਲਾ
ਕੋਈ ਇੱਕ ਜ਼ਰੂਰ ਹੋਣਾ ਚਾਹੀਦਾ ।

ਨਵੇਂ ਨਵੇਂ ਦੋਸਤ ਤਾਂ ਬਹੁਤ ਬਣਨਗੇ
ਪਰ ਦੋਸਤੀ ਨਿਭਾਉਣ ਤੇ ਪੁਗਾਉਣ ਵਾਲਾ
ਕੋਈ ਇੱਕ ਜ਼ਰੂਰ ਹੋਣਾ ਚਾਹੀਦਾ ।

ਸਰਬਜੀਤ ਲੌਂਗੀਆਂ ਜਰਮਨੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਾਏ ਰੱਬਾ ਹਾਏ ਧੂੰਆਂ
Next articleਚੜ੍ਹਦਾ ਸੂਰਜ