(ਸਮਾਜ ਵੀਕਲੀ)
ਇੱਥੇ ਹਰ ਕੰਮ ਵਿੱਚ , ਸਿਆਸਤ ਚਲਦੀ ਏ,
ਫੂਕ ਕਿਸੇ ਦੇ ਅਰਮਾਨ, ਚੁੱਲ੍ਹੇ ਦੀ ਅੱਗ ਬਲਦੀ ਏ।
ਆਪ ਕਰਦੇ ਰਹਿੰਦੇ ਮਾੜੇ ਕੰਮ ਰੋਜ਼ਾਨਾ,
ਕੋਈ ਰੋਕ ਟੋਕ ਨੀ, ਨਾ ਕੋਈ ਵੱਜਣਾ ਤਾਨਾ।
ਕੁਰਸੀ ਦਾ ਗਲਤ ਇਸਤੇਮਾਲ ਨੇ ਕਰਦੇ,
ਰੱਬ ਦੇਖ ਦਾ ਸਾਨੂੰ , ਰੱਬ ਤੋ ਨਾ ਡਰਦੇ।
ਜਿਹੜਾ ਗਲਤ ਕਰਦਾ,ਉਸਨੂੰ ਕੁਝ ਕਹਿੰਦੇ ਨਹੀ।
ਜੇ ਕੋਈ ਆਮ ਬੰਦਾ ਬੋਲੇ , ਤਾਂ ਭੋਰਾ ਸਹਿੰਦੇ ਨਹੀ ।
ਜਿਹੜਾ ਕਰਮਾ ਵਿਚ ਲਿਖਿਆ ਉਹ ਹੋਣਾ ਹੀ ਏ,
ਧਾਗੇ ਤਵੀਤਾਂ ਨਾਲ ਕੁਲਵੀਰੇ ਬਲਾ ਕਿੱਥੇ ਟਲਦੀ ਏ।
ਇੱਥੇ ਹਰ ਕੰਮ ਵਿਚ , ਸਿਆਸਤ ਚਲਦੀ ਏ,
ਫੂਕ ਕਿਸੇ ਦੇ ਅਰਮਾਨ, ਚੁੱਲ੍ਹੇ ਦੀ ਅੱਗ ਬਲਦੀ ਏ।
ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly