ਜੋਤਸ਼ ਤੇ ਵਾਸਤੂ ਸ਼ਾਸਤਰ ਗੈਰ ਵਿਗਿਆਨਕ – ਤਰਕਸ਼ੀਲ
(ਸਮਾਜ ਵੀਕਲੀ)- ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੀਤਾ ਰਾਮ, ਸੁਰਿੰਦਰ ਪਾਲ ਤੇ ਚਰਨ ਕਮਲ ਸਿੰਘ ਨੇ ਇਕ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਬਹੁਤ ਸਾਰੇ ਵਿਅਕਤੀਆਂ ਦੁਬਾਰਾ ਤਰਕਸ਼ੀਲ ਸੁਸਾਇਟੀ ਕੋਲ ਸਪੱਸ਼ਟ ਕਰਵਾਉਣ ਲਈ ਜਾਣਕਾਰੀ ਹਿੱਤ ਜਾਂ ਚਮਤਕਾਰ ਵਾਪਰਿਆ, ਦਰਸਾਉਣ ਲਈ ਬਹੁਤ ਸਾਰੀਆਂ ਘਟਨਾਵਾਂ ਧਿਆਨ ਵਿੱਚ ਲਿਆਂਦੀਆਂ ਜਾਂਦੀਆਂ ਹਨ। ਕੋਈ ਕਹਿੰਦਾ ਗੁਰੂਆਂ ਦੀ ਤਸਵੀਰ ਵਿਚੋਂ ਸ਼ਹਿਦ ਨਿਕਲ ਰਿਹਾ ਹੈ, ਦੂਜਾ ਕਹਿੰਦਾ, ਫਲਾਣੇ ਪਿੰਡ ਦੇ ਲੜਕੇ ਨੇ ਫਲਾਣੇ ਪਿੰਡ ਦੁਬਾਰਾ ਜਨਮ ਲੈ ਲਿਆ, ਤੀਜਾ ਕਹਿੰਦਾ, ਦਰੱਖਤ ਵਿਚੋਂ ਅਮ੍ਰਿਤ ਗਿਰ ਰਿਹਾ ਹੈ, ਇੱਕ ਕਹਿੰਦਾ ਫਲਾਣੀ ਥਾ ਦਰੱਖ਼ਤ ਵਿਚੋਂ ਦੁੱਧ ਨਿਕਲ ਰਿਹਾ ਹੈ, ਇੱਕ ਹੋਰ ਕਹਿੰਦਾ ਫਲਾਣੀ ਥਾਂ ਦਰੱਖਤ ਵਗੈਰ ਜੜ੍ਹ ਦੇ ਹਰਾਇ ਭਰਾ ਖੜਾ, ਇੱਕ ਕਹਿੰਦਾ ਮੈਂ ਸਰਵਲੋਹ ਦੇ ਭਾਂਡੇ ਲਿਆਇਆਂ ਇਸ ਨਾਲ ਸਾਰੀਆਂ ਬੀਮਾਰੀਆਂ ਜਾਂਦੀਆਂ ਰਹਿੰਦੀਆਂ ਹਨ।
ਸਮੇਂ ਸਮੇ ਇਹ ਗੱਲਾਂ ਚਲਦੀਆਂ ਹਨ ਤੇ ਇਸ ਦੀ ਵਿਗਿਆਨਕ ਵਿਆਖਿਆ ਕਰਕੇ ਸਮਝਾਇਆ ਵੀ ਜਾਂਦਾ ਹੈ, ਲਾਈਲੱਗ ਲੋਕ ਇੱਕ ਦਮ ਤਾਂ ਨਹੀਂ ਮੰਨਦੇ, ਪਰ ਸਮਾਂ ਪਾ ਕੇ ਵਿਗਿਆਨਕ ਵਿਆਖਿਆ ਆਪਣਾ ਮੁੱਲ ਪਾ ਜਾਂਦੀ ਹੈ।
ਜਿਹੜੇ ਵਿਅਕਤੀ ਇਨ੍ਹਾਂ ਘਟਨਾਵਾਂ ਬਾਰੇ ਜਾਣਕਾਰੀ ਚਾਹੁੰਦੇ ਹਨ, ਵਿਗਿਆਨਕ ਵਿਆਖਿਆ ਚਾਹੁੰਦੇ ਹਨ, ਉਹ ਤਾਂ ਭਰਮ-ਜਾਲ ਵਿੱਚ ਨਹੀਂ ਪੈਂਦੇ। ਜਿਹੜੇ ਘਟਨਾ ਨੂੰ ਚਮਤਕਾਰ ਮੰਨ ਕੇ ਤਰਕਸ਼ੀਲਾਂ ਨੂੰ ਕਹਿ ਰਹੇ ਹੁੰਦੇ, ਦਸ ਰਹੇ ਹੁੰਦੇ ਹਨ। ਉਹ ਆਪਣੀ ਲੁੱਟ ਕਰਵਾ ਮੰਨਦੇ ਹਨ। ਲਾਈਲੱਗ ਲੋਕ ਸਾਨੂੰ ਆ ਕੇ ਕਹਿੰਦੇ ਹਨ, ਦੇਖੋ! ਤੁਸੀਂ ਮੰਨਦੇ ਨਹੀਂ, ਫਲਾਣੇ ਪਿੰਡ ਦੇ ਮੁੰਡੇ ਨੇ ਫਲਾਣੇ ਪਿੰਡ ਦੁਬਾਰਾ ਜਨਮ ਲੈ ਲਿਆ, ਤੁਸੀਂ ਮੰਨਦੇ ਨਹੀਂ, ਦੇਖੋ! ਮੂਰਤੀਆਂ ਦੁੱਧ ਪੀ ਰਹੀਆਂ ਹਨ, ਫਲਾਣੇ ਜੋਤਸ਼ੀ ਨੇ ਸਾਡੀ ਗੁੰਮੀ ਹੋਈ ਚੀਜ਼ ਬਾਰੇ ਬਿਲਕੁਲ ਸੱਚ ਦੱਸ ਤਾ, ਫਲਾਣੇ ਪਿੰਡ ਇੱਕ ਦਰੱਖਤ ਵਗੈਰ ਸਹਾਰੇ ਦੇ ਹਰਾ ਭਰਾ ਖੜਾ ਹੈ, ਹੈ ਨਾ ਕਰਾਮਾਤ! ਆਦਿ ਆਦਿ। ਅਸੀਂ ਸਪੱਸ਼ਟ ਕਰਦੇ ਹਾਂ ਕਿ ਕੋਈ ਪੁਨਰਜਨਮ ਨਹੀਂ ਹੁੰਦਾ, ਇਹ ਕਿਸੇ ਨੇ ਆਪਣੇ ਮਕਸਦ ਤਹਿਤ ਘੜੀ ਝੂਠੀ, ਭਰਮਾਊ ਸੰਵੇਦਨਸ਼ੀਲ ਕਹਾਣੀ ਹੁੰਦੀ ਹੈ। ਵਿਗਿਆਨਕ ਤੌਰ ਤੇ ਇਸ ਵਿੱਚ ਕੋਈ ਸਚਾਈ ਨਹੀਂ ਹੁੰਦੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਦੁਨੀਆਂ ਵਿੱਚ ਘਟਨਾਵਾਂ ਵਾਪਰਦੀਆਂ ਹਨ ਉਨ੍ਹਾਂ ਦੇ ਕਾਰਨ ਜਾਣਨਾ ਹੀ ਵਿਗਿਆਨਕ ਵਿਚਾਰ ਕਨ, ਤਰਕਸ਼ੀਲਤਾ ਹੈ ਉਨ੍ਹਾਂ ਕਿਹਾ ਜੋਤਿਸ਼ ਤੇ ਵਾਸਤੂਸ਼ਾਸਤਰ ਕਿਸੇ ਵੀ ਤਰ੍ਹਾਂ ਵਿਗਿਆਨ ਨਹੀਂ ਹੈ, ਇਹ ਤੀਰ ਤੁੱਕਾ ਹੈ, ਜੋਤਸ਼ ਭਾਰਤੀ ਸੰਵਿਧਾਨ ਦੀਆਂ ਭਾਵਨਾਵਾਂ ਦੇ ਉਲਟ ਹੈ ਕਿਉਂਕਿ ਭਾਰਤੀ ਸੰਵਿਧਾਨ ਮੁਤਾਬਿਕ ਹਰ ਵਿਅਕਤੀ ਦਾ ਫ਼ਰਜ਼ ਹੈ ਕਿ ਵਿਗਿਆਨ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਜਾਵੇ ਤਾਂ ਜੋ ਲੋਕਾਂ ਦਾ ਨਜਰੀਆ ਵਿਗਿਆਨਕ ਬਣੇ।
ਉਨ੍ਹਾਂ ਕਿਹਾ ਕਿ ਅੱਜ ਜਦੋਂ ਹਰ ਪਾਸੇ ਵਿਗਿਆਨ ਦੀਆਂ ਖੋਜਾਂ, ਕਾਢਾਂ ਦਾ ਬੋਲਬਾਲਾ ਹੈ, ਵਿਗਿਆਨ ਦੀ ਵਰਤੋਂ ਕਰਦਿਆਂ ਹੀ ਇਹ ਤਾਂਤਰਿਕ ਜੋਤਸ਼ੀ ਆਪਣੀ ਝੂਠ ਦੀ ਦੁਕਾਨ ਚਲਾਉਂਦੇ ਝਨ। ਤਰਕਸ਼ੀਲਾਂ ਨੇ ਆਮ ਜਨਤਾ ਨੂੰ ਅਖੌਤੀ ਸਿਆਣਿਆਂ, ਜੋਤਸ਼ੀਆਂ, ਤਾਂਤਰਿਕਾਂ, ਵਾਸਤੂ ਸ਼ਾਸਤਰੀਆਂ ਦੇ ਫੈਲਾਏ ਭਰਮਜਾਲ, ਅੰਧਵਿਸ਼ਵਾਸਾਂ, ਵਹਿਮਾਂ ਭਰਮਾਂ,ਤੇ ਰੂੜ੍ਹੀਵਾਦੀ ਵਿਚਾਰਾਂ, ਅਰਥਹੀਣ, ਵੇਲਾ ਵਿਹਾ ਚੁੱਕੀਆਂ ਗਲੀਆਂ ਸੜੀਆਂ ਰਸਮਾਂ ਵਿਚੋਂ ਨਿਕਲ ਕੇ ਵਿਗਿਆਨਕ ਸੋਚ ਤੇ ਨੈਤਿਕ ਕਦਰਾਂ ਅਪਨਾਉਣ ਦੀ ਅਪੀਲ ਕੀਤੀ। ਆਗੂਆਂ ਕਿਹਾ ਕਿ ਇਸ ਦੁਨੀਆਂ ਵਿੱਚ ਚਮਤਕਾਰ ਨਾ ਵਾਪਰ ਕੇ ਘਟਨਾਵਾਂ ਵਾਪਰੀਆਂ ਹਨ ਇਨ੍ਹਾਂ ਦੇ ਕਾਰਨ ਜਾਨਣਾ ਹੀ ਤਰਕਸ਼ੀਲਤਾ ਹੈ।
ਮਾਸਟਰ ਪਰਮਵੇਦ
ਜ਼ੋਨ ਜਥੇਬੰਦਕ ਮੁਖੀ
ਤਰਕਸ਼ੀਲ ਸੁਸਾਇਟੀ ਪੰਜਾਬ
9417422349