(ਸਮਾਜ ਵੀਕਲੀ)
ਆਉਣਗੇ ਲੀਡਰ ਵੋਟਾਂ ਮੰਗਣ
ਪੰਜ ਸਾਲਾਂ ਲਈ ਦੋਬਾਰਾ ਡੰਗਣ,
ਤਰਲੇ ਮਿੰਨਤਾਂ ਕਰਕੇ ਪੈਰੀ ਪੈਣਗੇ,
ਤੁਸੀ ਤਾਂ ਸਾਡੇ ਆਪਣੇ, ਤੁਹਾਨੂੰ ਕਹਿਣਗੇ ,
ਗੱਲ ਹੋਊ ਨਾਲੇ ਲੱਖ ਤੇ ਕਰੋੜ ਦੀ,
ਲੀਡਰਾਂ ਪਿੱਛੇ ਲੜਨ ਦੀ ਭਰਾਵੋਂ, ਹੁਣ ਕੋਈ ਲੋੜ ਨੀ ,
ਚਮਚੇ ਵੀ ਆਪਣਾ ਪੂਰਾ , ਜ਼ੋਰ ਸੋਰ ਲਾਉਣਗੇ,
ਕਿਸੇ ਪਿਛੇ ਲੱਗ ਆਪਣਾ , ਬਾਂਦਰ ਲੰਡਾ ਕਰਾਉਣਗੇ,
ਲੋਕੀ ਸਮਝਦਾਰ ਹੋ ਗਏ ,ਸਵਾਲ ਵੀ ਕਰਨਗੇ,
ਅੱਕੇ ਫਿਰਦੇ ਨੇ ਸਾਰੇ ,ਕਿਸੇ ਗੱਲੋਂ ਨਾ ਡਰਨਗੇ,
ਲੀਡਰਾਂ ਨੂੰ ਭੱਜਦਿਆ ਫਿਰ ਲੱਭਨਾ ,ਕੋਈ ਮੋੜ ਨੀ,
ਲੀਡਰਾਂ ਪਿੱਛੇ ਲੜਨ ਦੀ ਭਰਾਵੋਂ ,ਹੁਣ ਕੋਈ ਲੋੜ ਨੀ
ਆਪਣਾ ਬਣਾ ਕੇ ਰੱਖਿਉ ਭਾਈਚਾਰਾ,
ਬੋਤਲ ਪਿੱਛੇ ਪਾਂ ਨਾ ਲਿਉ ਖਿਲਾਰਾ,
ਮੌਕਾ ਮਿਲੂਗਾ ਤੁਸੀ ਵੀ ਸਬਕ ਸਿਖਾ ਦਿਉ,
ਆਪਣੇ ਬੱਚਿਆ ਦਾ ਤੁਸੀਂ ਭਵਿੱਖ ਬਚਾ ਲਿਉ
ਕੁਲਵੀਰੇ ਬਦਲਾਅ ਤੋ ਬਿਨਾ ਹੁਣ ,ਕੋਈ ਤੋੜ ਨੀ,
ਲੀਡਰਾਂ ਪਿੱਛੇ ਲੜਨ ਦੀ ਭਰਾਵੋਂ ,ਹੁਣ ਕੋਈ ਲੋੜ ਨੀ ,
ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ 98555-29111
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly