ਗੈਰ-ਸੰਗਠਿਤ ਖੇਤਰ ਦਾ ਬਜਟ ’ਚ ਕੋਈ ਜ਼ਿਕਰ ਨਹੀਂ: ਆਨੰਦ ਸ਼ਰਮਾ

Congress leader Anand Sharma

(ਸਮਾਜ ਵੀਕਲੀ):  ਰਾਜ ਸਭਾ ਵਿਚ ਕਾਂਗਰਸ ਦੇ ਡਿਪਟੀ ਲੀਡਰ ਆਨੰਦ ਸ਼ਰਮਾ ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਸੰਘਰਸ਼ ਕਰ ਰਹੀ ਹੈ। ਸਿਰਫ਼ ਜੀਡੀਪੀ ਦੇ ਅੰਕੜੇ ਦੇ ਕੇ ਤੁਸੀਂ ਇਸ ਦਰਦ ਭਰੇ ਤੱਥ ਤੋਂ ਭੱਜ ਨਹੀਂ ਸਕਦੇ ਕਿ 31 ਮਾਰਚ 2022 ਨੂੰ ਅਸੀਂ ਬਿਲਕੁਲ ਉੱਥੇ ਖੜ੍ਹੇ ਹੋਵਾਂਗੇ ਜਿੱਥੇ ਦੋ ਸਾਲ ਪਹਿਲਾਂ ਸੀ। ਸ਼ਰਮਾ ਨੇ ਕਿਹਾ ਕਿ ਬਜਟ ਵਿਚ ਗੈਰ-ਸੰਗਠਿਤ ਖੇਤਰ ਲਈ ਕੁਝ ਨਹੀਂ ਹੈ। ਇਹ ਖੇਤਰ ਵਿਕਾਸ ਦਾ ਇੰਜਣ ਹੈ ਤੇ ਦੇਸ਼ ਦੇ 90 ਪ੍ਰਤੀਸ਼ਤ ਕਾਮੇ ਇਸੇ ਸੈਕਟਰ ਦਾ ਹਿੱਸਾ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਲੀਏ ’ਚ ਵਾਧੇ ਲਈ ਬਜਟ ’ਚ ਕੋਈ ਗੰਭੀਰ ਤਜਵੀਜ਼ ਨਹੀਂ: ਮੂਡੀ’ਜ਼
Next articleਕ੍ਰਿਪਟੋ ਬਾਰੇ ਬਿੱਲ ਲਿਆਂਦੇ ਬਿਨਾਂ ਟੈਕਸ ਕਿਵੇਂ ਲਾਇਆ ਜਾ ਰਿਹੈ: ਸੁਰਜੇਵਾਲਾ