ਹਰੇਕ ਕਾਜ “ਚ ਸਹਾਈ ਹੈ।

(ਸਮਾਜ ਵੀਕਲੀ)

ਪੰਜਾਬੀ ਸਾਹਿਤ ਦੀ ਤਸਵੀਰ ਮਨ ਵਿੱਚ ਇਹ ਬਣਾਈ ਹੈ।
ਜਿੱਥੇ ਹਰ ਇਕ ਦੀਆਂ ਭਾਵਨਾਵਾਂ ਦੀ ਵੀ ਕਦਰ ਸੁਣਾਈ ਹੈ।

ਰੂਹ ਵੀ ਚਾਹੇ ਸੁਖੀ ਮਾਂ ਤੇ ਬੋਲੀ ਨਾਲ਼ ਵੱਸੇ ਆਖੇ ਲੋਕਾਈ ਹੈ।
ਮਨ ਨੂੰ ਸਕੂਨ ਮਿਲੇ ਰੱਬ ਭਾਣੇ ਹਾਂ ਹਰ ਮਾਂ ਸੁਖਦਾਈ ਹੈ।

ਕਾਇਨਾਤ ਵਿਚ ਸਮਤੋਲ ਬਣਾਏ ਗੁਰੂਆਂ ਨੇ ਸਜਾਈ ਹੈ।
ਜ਼ਿੰਦ ਜਾਣੇ ਅਨੰਤ ਪਲੀਂ ਸੁੱਖ ਮਿਲ਼ਦਾ ਵਿੱਚ ਤਨਹਾਈ ਹੈ।

ਤੱਕ ਭਰੋਸੇ ਮੋਹ- ਮਨੋਭਾਵ ਜਾਨ ਲਿਖ- ਬੋਲ ਪੁਗਾਈ ਹੈ।
ਮੋਹ ਸੁਖਾਲੇ ਨੇ ਮਮਤਾ ਵਾਲ਼ੇ ਮਾਂ ਦੀ ਹੀ ਆਣ ਬਣਾਈ ਹੈ।

ਸਾਹਿਤ ਫੁਲਵਾੜੀ, ਸੱਭਿਆਚਾਰ ਸੰਭਾਲੇ ਪੰਜਾਬੀ ਮਾਈ ਹੈ।
ਯੁਗਾਂ- ਯੁਗਾਂਤਰਾਂ ਚਲਦੇ ਰਹਿਣੇ ਹਾਂ ਰੂਹੀਂ ਗੱਲ ਸਮਾਈ ਹੈ।

ਕੋਈ ਕੁੱਝ ਸਿਰਜੇ ਜਾਂ ਬੋਲ ਪੁਗਾਵੇ ਗੁਰਾਂ ਦੀ ਵਡਿਆਈ ਹੈ।
ਮਾਂ ਤੇ ਮਾਂ ਬੋਲੀ ਗੁਰਾਂ ਨੇ ਬਖਸ਼ੀ ਹਰੇਕ ਕਾਜ “ਚ ਸਹਾਈ ਹੈ।

ਸ਼ਮਿੰਦਰ ਕੌਰ ਭੁਮੱਦੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਕਾਰਕੋਰ ਵਿੱਚ ਕਿਸਾਨ ਜਾਗਰੂਕਤਾ ਕੈਂਪ ਲਗਾਇਆ
Next articleਸਾਹਿਤਕ ਮਾਹੌਲ ਤੋਂ ਰਹੀ ਸੱਖਣੀ__ ਕੁਲਵਿੰਦਰ ਕੌਰ ਬਰਾੜ