ਆਮ ਲੋਕ ਨੀ ਹੁੰਦੇ

ਕੁਲਵੀਰ ਸਿੰਘ ਘੁਮਾਣ

(ਸਮਾਜ ਵੀਕਲੀ)

ਆਮ ਲੋਕ ਨੀ ਹੁੰਦੇ ਇਹ,ਮਸਤ-ਮਲੰਗ ਤੇ ਫਕੀਰ,
ਜਕੜੇ ਨਾ ਹਉਮੈ ਵਾਲੀ , ਇਹਨਾਂ ਨੂੰ ਜੰਜ਼ੀਰ।

ਮੋਹ – ਮਾਇਆ, ਪੈਸੇ ਤੋ ਹਮੇਸ਼ਾ ਰਹਿੰਦੇ ਨੇ ਦੂਰ ,
ਨਾ ਇਹਨਾਂ ਨੂੰ ਸੋਹਣੀ ਠੱਗੇ,ਨਾ ਠੱਗ ਸਕਦੀ ਹੀਰ।

ਰੱਬ ਮਿਲ ਜਾਂਦਾ ਕਹਿੰਦੇ , ਸਾਫ ਨੀਤਾ ਨਾਲ,
ਕੁਲਵੀਰੇ ਮਿਲੇ ਨਾ ਕਦੇ ,ਨਾਤੇ ਧੋਤੇ ਨਾਲ ਸਰੀਰ।

ਮੰਗਣ ਦੁਆਵਾਂ ਸਦਾ , ਇਹ ਰੱਬ ਦੇ ਬੰਦੇ,
ਇਹਨਾਂ ਦੀ ਨੇੜੇ ਹੋਕੇ , ਸੁਣਦੇ ਮੌਲਾ-ਪੀਰ।

ਆਪਣੇ ਸੀਨੇ ਦਰਦ ਲਕੋ ਲੈਂਦੇ,
ਵਹਾਉਦੇ ਵੇਖੇ ਨਾ , ਕਦੇ ਅੱਖੀਓ ਨੀਰ ।

ਆਮ ਲੋਕ ਨੀ ਹੁੰਦੇ ਇਹ,ਮਸਤ-ਮਲੰਗ ਤੇ ਫਕੀਰ,

ਲਿਖਤ – ਕੁਲਵੀਰ ਸਿੰਘ ਘੁਮਾਣ
ਰੇਤਗੜ 98555-29111

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGehlot meets Cong leader Ambika Soni ahead of CWC meet
Next articleGunfight breaks out in J&K’s Pampore