(ਸਮਾਜ ਵੀਕਲੀ)
ਕਹਿੰਦੇ ਪੰਜਾਬ ਵਿੱਚ ਸਰਮਾਏਦਾਰ ਬੜੇ ਨੇ।
ਖੁੱਲਾ ਖਰਚ ਕਰਨ ਵਾਲੇ ਪਰਿਵਾਰ ਬੜੇ ਨੇ।
ਮਹਿੰਗੇ ਮੋਟਰਸਾਈਕਲ ਮਹਿੰਗੀਆਂ ਗੱਡੀਆਂ।
ਇਹ ਇੱਕ ਦੂਜੇ ਤੋਂ ਰੱਖਣ ਵੱਡੀਆਂ।
ਵੱਡੇ ਪੈਲਿਸਾਂ ਵਿੱਚ ਪ੍ਰੋਗਰਾਮ ਕਰਦੇ ਵੱਡੇ।
ਇਕ ਦੂਜੇ ਤੋਂ ਨਿੱਕਲਣ ਲਈ ਅੱਗੇ।
ਕਾਕੇ ਸਵੇਰੇ ਹੀ ਸ਼ਹਿਰਾਂ ਨੂੰ ਜਾਵਣ।
ਖੁੱਲਾ ਖਰਚਾ ਕਰਕੇ ਐਸ਼ ਉਡਾਵਣ।
ਮਹਿੰਗੇ ਟਰੈਕਟਰਾਂ ਨਾਲ ਟੋਚਨ ਮੁਕਾਬਲੇ ਕਰਵਾਉਂਦੇ।
ਨੁਕਸਾਨ ਹੋਣ ਤੋਂ ਨਾ ਜ਼ਰਾ ਘਬਰਾਉਂਦੇ।
ਮਹਿੰਗੀਆਂ ਗੱਡੀਆਂ ਨਾਲ ਖੇਤ ਕੱਦੂ ਕਰਦੇ।
ਖਰਚੇ ਖੁਰਚੇ ਦੀ ਪ੍ਰਵਾਹ ਨਾ ਕਰਦੇ।
ਕਰਜ਼ੇ ਭਾਵੇਂ ਕਈਆਂ ਸਿਰ ਚੜ੍ਹੇ ਨੇ।
‘ਮੇਜਰ’ ਪੰਜਾਬ ਵਿੱਚ ਸਰਮਾਏਦਾਰ ਬੜੇ ਨੇ।
ਮੇਜਰ ਸਿੰਘ ਬੁਢਲਾਡਾ
94176 42327
ReplyReply to allForward
|