ਨੌਜਵਾਨ ਨੇ ਰਾਹੁਲ ਗਾਂਧੀ ਦੇ ਮੂੰਹ ’ਤੇ ਪਾਰਟੀ ਦਾ ਝੰਡਾ ਮਾਰਿਆ

ਗੁਰੂਸਰ ਸੁਧਾਰ (ਸਮਾਜ ਵੀਕਲੀ):  ਇੱਥੇ ਅੱਜ ਦੁਪਹਿਰੇ ਭਾਰਤੀ ਹਵਾਈ ਸੈਨਾ ਦੇ ਹਲਵਾਰਾ ਹਵਾਈਅੱਡੇ ਤੋਂ ਲੁਧਿਆਣਾ ਜਾ ਰਿਹਾ ਕੁੱਲ ਹਿੰਦ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਕਾਫ਼ਲਾ ਜਦੋਂ ਲੁਧਿਆਣਾ-ਫ਼ਿਰੋਜ਼ਪੁਰ ਕੌਮੀ ਮਾਰਗ ’ਤੇ ਸਥਿਤ ਇਕ ਪੈਲੇਸ ਨੇੜੇ ਪਹੁੰਚਿਆ ਤਾਂ ਉਨ੍ਹਾਂ ਦੇ ਸਵਾਗਤ ਲਈ ਖੜ੍ਹੇ ਕੁਝ ਨੌਜਵਾਨਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਇਕ ਨੌਜਵਾਨ ਨੇ ਪਾਰਟੀ ਦਾ ਝੰਡਾ ਰਾਹੁਲ ਗਾਂਧੀ ਦੇ ਮੂੰਹ ’ਤੇ ਮਾਰ ਦਿੱਤਾ। ਇਸ ’ਤੇ ਰਾਹੁਲ ਗਾਂਧੀ ਘਬਰਾ ਗਏ ਅਤੇ ਉਨ੍ਹਾਂ ਦਾ ਕਾਫ਼ਲਾ ਬਿਨਾ ਰੁਕੇ ਲੁਧਿਆਣਾ ਦੇ ਹਯਾਤ ਹੋਟਲ ਲਈ ਰਵਾਨਾ ਹੋ ਗਿਆ, ਜਿੱਥੇ ਸੀਨੀਅਰ ਆਗੂਆਂ ਦੀ ਇਕ ਅਹਿਮ ਮੀਟਿੰਗ ਹੋਣੀ ਸੀ। ਪਾਰਟੀ ਦਾ ਝੰਡਾ ਰਾਹੁਲ ਗਾਂਧੀ ਦੇ ਮੂੰਹ ’ਤੇ ਮਾਰਨ ਵਾਲੇ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਨੌਜਵਾਨ ਨਦੀਮ ਖਾਨ ਸਣੇ ਅੱਧੀ ਦਰਜਨ ਨੌਜਵਾਨਾਂ ਕੋਲੋਂ ਪੁਲੀਸ ਨੇ ਪੁੱਛਗਿਛ ਕੀਤੀ ਗਈ।

ਇਸ ਦੌਰਾਨ ਨਦੀਮ ਖਾਨ ਨੇ ਦੱਸਿਆ ਕਿ ਉਹ ਐੱਨਐੱਸਯੂਆਈ ਦਾ ਵਰਕਰ ਹੈ ਅਤੇ ਹਮੇਸ਼ਾ ਰਾਹੁਲ ਗਾਂਧੀ ਦੇ ਸਵਾਗਤ ਲਈ ਜਾਂਦਾ ਹੈ। ਉਸ ਨੇ ਦੱਸਿਆ ਕਿ ਜੋਸ਼ ਵਿੱਚ ਉਸ ਕੋਲੋਂ ਇਹ ਗਲਤੀ ਹੋ ਗਈ, ਜਿਸ ਲਈ ਉਸ ਨੇ ਮੁਆਫ਼ੀ ਵੀ ਮੰਗੀ। ਰਾਹੁਲ ਗਾਂਧੀ ਦੀ ਗੱਡੀ ਨੂੰ ਸੁਨੀਲ ਜਾਖੜ ਚਲਾ ਰਹੇ ਸਨ ਅਤੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਇਸੇ ਗੱਡੀ ਵਿਚ ਸਵਾਰ ਸਨ। ਰਾਹੁਲ ਗਾਂਧੀ ਇਕ ਚਾਰਟਰਡ ਜਹਾਜ਼ ਰਾਹੀਂ ਭਾਰਤੀ ਹਵਾਈ ਸੈਨਾ ਦੇ ਹਲਵਾਰਾ ਹਵਾਈ ਅੱਡੇ ਪਹੁੰਚੇ, ਜਿੱਥੇ ਉਨ੍ਹਾਂ ਦੇ ਸਵਾਗਤ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਡਾ. ਅਮਰ ਸਿੰਘ, ਸੂਬੇ ਦੇ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਸੀਨੀਅਰ ਕਾਂਗਰਸ ਆਗੂ ਸੁਨੀਲ ਜਾਖੜ ਪੁੱਜੇ ਹੋਏ ਸਨ। ਇੱਥੋਂ ਰਾਹੁਲ ਗਾਂਧੀ ਦਾ ਕਾਫ਼ਲਾ ਲੁਧਿਆਣਾ ਲਈ ਰਵਾਨਾ ਹੋਇਆ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖ਼ਾਮੋਸ਼ ਹੋ ਗਈ ਸੁਰਾਂ ਦੀ ਮਲਿਕਾ
Next articleਚੋਣ ਕਮਿਸ਼ਨ ਵੱਲੋਂ ਇਨਡੋਰ ਤੇ ਆਊਟਡੋਰ ਰੈਲੀਆਂ ’ਚ ਸ਼ਰਤਾਂ ਤਹਿਤ ਛੋਟ ਦਾ ਫੈਸਲਾ