HOME ਮਾਰਕ ਕਰਨੀ ਦੀ ਅਗਵਾਈ ਚ ਕੈਨੇਡਾ ਦੀ ਨਵੀਂ ਕੈਬਿਨਟ ਦਾ ਗਠਨ

ਮਾਰਕ ਕਰਨੀ ਦੀ ਅਗਵਾਈ ਚ ਕੈਨੇਡਾ ਦੀ ਨਵੀਂ ਕੈਬਿਨਟ ਦਾ ਗਠਨ

2

ਨਵੇਂ ਮੰਤਰੀ ਮੰਡਲ ਚ ਭਾਰਤੀ ਮੂਲ ਦੀ ਅਨੀਤਾ ਆਨੰਦ ,ਮਨਿੰਦਰ ਸਿੱਧੂ ,ਰਣਦੀਪ ਸਰਾਏ ਅਤੇ ਰੂਬੀ ਸਹੋਤਾ ਸ਼ਾਮਿਲ

ਵੈਨਕੂਵਰ,   (ਸਮਾਜ ਵੀਕਲੀ)    (ਮਲਕੀਤ ਸਿੰਘ)– ਪਿਛਲੇ ਮਹੀਨੇ ਮੁਕੰਮਲ ਹੋਈਆਂ ਕੈਨੇਡਾ ਦੀਆਂ ਫੈਡਰਲ ਚੋਣਾਂ ਦੌਰਾਨ ਜੇਤੂ ਰਹੀ ਲਿਬਰਲ ਪਾਰਟੀ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਅੱਜ ਰਾਜਧਾਨੀਔਟਵਾ ਚ ਸਥਿਤ ਰੀਡੂ ਹਾਲ ਚ ਅਯੋਜਿਤ ਇੱਕ ਸਮਾਗਮ ਦੌਰਾਨ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰਦਿਆਂ 29 ਕੈਬਿਨਟ ਮੰਤਰੀਆਂ ਅਤੇ 10 ਰਾਜ ਮੰਤਰੀਆਂ ਨੂੰ ਗਵਰਨਰ ਜਰਨਲ ਮੈਰੀ ਸਾਈਮਨ ਅਤੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਚ ਸਹੁੰ ਚੁਕਾਈ ਗਈ| ਨਵੇਂ ਬਣੇ ਮੰਤਰੀ ਮੰਡਲ ਚ ਕੁਝ ਪੁਰਾਣੇ ਚਿਹਰਿਆਂ ਸਮੇਤ ਕੁਝ ਨਵੇਂ ਚਿਹਰਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਇਹਨਾਂ ਵਿੱਚ 13 ਮੰਤਰੀ ਪਹਿਲੀ ਵਾਰ ਸੰਸਦ ਦੀਆਂ ਪੌੜੀਆਂ ਚੜਨਗੇ। ਇਹਨਾਂ ਮੰਤਰੀਆਂ ਦੀ ਸੂਚੀ ਚ ਭਾਰਤੀ ਮੂਲ ਨਾਲ ਸੰਬੰਧਿਤ ਅਨੀਤਾ ਆਨੰਦ ਨੂੰ ਵਿਦੇਸ਼ ਵਿਭਾਗ ,ਮਨਿੰਦਰ ਸਿੱਧੂ ਨੂੰ ਕੌਮਾਂਤਰੀ ਵਪਾਰ ਵਿਭਾਗ, ਰਣਦੀਪ ਸਰਾਏ ਅਤੇ ਰੂਬੀ ਸਹੋਤਾ ਨੂੰ ਰਾਜ ਮੰਤਰੀਆਂ ਵਜੋਂ ਜਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਅੱਜ ਦੇ ਸਮਾਗਮ ਦੇ ਅਖੀਰ ਚ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਉਹਨਾਂ ਦੀ ਅਗਵਾਈ ਵਾਲੀ ਫੈਡਰਲ ਸਰਕਾਰ ਕੈਨੇਡਾ ਦੀ ਕੌਮੀ ਏਕਤਾ , ਆਰਥਿਕ ਪੁਨਰ ਨਿਰਮਾਣ ਅਤੇ ਵਿਸ਼ਵ ਪੱਧਰੀ ਪ੍ਰਭਾਵਸ਼ਾਲੀ ਅਗਵਾਈ ਲਈ ਯਤਨਸ਼ੀਲ ਰਹੇਗੀ। ਅਤੇ ਸਰਕਾਰ ਨਵੀਆਂ ਦਿਸ਼ਾਵਾਂ ਚ ਅੱਗੇ ਵਧਦਿਆਂ ਕਨੇਡੀਅਨ ਲੋਕਾਂ ਦੀ ਭਲਾਈ ਸਮੇਤ ਦੇਸ਼ ਦੀ ਖੁਸ਼ਹਾਲੀ ਲਈ ਪੂਰੀ ਤਰਾਂ ਵਚਨਬੱਧ ਰਹੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous article“ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ “
Next articleਗਾਇਕ ਤਰਸੇਮ ਜਲਭੈ ਦੇ ਸਿੰਗਲ ਟ੍ਰੈਕ “ਕੌਮ ਦਾ ਮਸੀਹਾ” ਗੀਤ ਦੀ ਸ਼ੂਟਿੰਗ ਮੁਕੰਮਲ