“ਦਲ ਖਾਲਸਾ” ਦੇ ਨੌਜਵਾਨਾਂ ਨੇ ਨਸ਼ਿਆ ਦੇ ਵਿਰੋਧ ਵਿੱਚ ਕੱਢੀ ਰੈਲੀ ।

ਫੋਟੋ : ਅਜਮੇਰ ਦੀਵਾਨਾ
ਅੱਜ ਤੱਕ ਕੋਈ ਵੀ ਰਾਜਨੀਤਿਕ ਪਾਰਟੀ ਨਸ਼ੇ ਦੇ ਸੁਦਾਗਰਾ ਨੂੰ ਪੱਕੇ ਤੌਰ ਤੇ ਨੱਥ ਨਹੀ ਪਾ ਸਕੀ : ਬਲਜਿੰਦਰ ਸਿੰਘ ਖਾਲਸਾ 
ਹੁਸ਼ਿਆਰਪੁਰ (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) ਪੰਜਾਬ ਵਿੱਚ ਵੱਗ ਰਹੇ ਨਸ਼ਿਆਂ ਦੇ ਛੇਵੇ ਦਰਿਆ ਦੇ ਵਿਰੋਧ ਵਿੱਚ ਅੱਜ “ਦਲ ਖਾਲਸਾ” ਵੱਲੋਂ ਇੱਕ ਵਿਸ਼ਾਲ ਰੈਲੀ ਦਾ ਆਯੋਜਨ  “ਦਲ ਖਾਲਸਾ” ਦੇ ਜਿਲ੍ਹਾ  ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਿੰਘ ਸਭਾ ਰੇਲਵੇ ਰੋਡ ਹੁਸ਼ਿਆਰਪੁਰ ਤੋਂ  ਰੋਸ਼ਨ ਗਰਾਉਂਡ ਤੱਕ ਕੀਤਾ ਗਿਆ ਇਸ ਰੈਲੀ ਵਿੱਚ ਸੈਕੜੇ ਨੌਜਵਾਨਾਂ  ਨੇ ਵੱਧ ਚੜ੍ਹਕੇ ਹਿੱਸਾ ਲਿਆ ਇਸ ਮੌਕੇ “ਦਲ ਖਾਲਸਾ” ਦੇ  ਜਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਸਰਕਾਰ ਭਾਵੇਂ ਕਿਸੇ ਵੀ ਸਿਆਸੀ ਪਾਰਟੀ ਦੀ ਹੋਵੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵੱਖ-ਵੱਖ ਪਾਰਟੀਆਂ ਦੇ ਆਗੂ ਪੜ੍ਹੇ ਲਿਖੇ ਅਤੇ ਸੂਝਵਾਨ ਲੋਕਾਂ ਦੀਆ ਵੋਟਾਂ ਲੈਣ ਲਈ ਬਹੁਤ ਵੱਡੇ ਵੱਡੇ ਵਾਅਦੇ ਅਤੇ ਮਸਕੇ ਲਗਾ ਨਸ਼ਾ ਮੁਕਤ ਕਰਨ ਦੇ ਸੁਪਨੇ ਦਿਖਾਉਦੇ ਹਨ ਕਿ ਅਸੀਂ ਪਿੰਡਾਂ ਅਤੇ ਸ਼ਹਿਰਾਂ ਅੰਦਰ ਵੱਧ ਰਹੇ  ਨਸ਼ੇ ਦੇ ਕਾਲੇ ਗੋਰਖ ਧੰਦੇ ਤੇ ਨਸ਼ੇ ਦੇ ਸੁਦਾਗਰਾਂ ਨੂੰ ਨੱਥ ਪਾ ਕੇ ਪਿੰਡਾਂ ਤੇ ਸ਼ਹਿਰਾਂ ਨੂੰ ਨਸ਼ਾ ਮੁਕਤ ਬਣਾ ਦੇਵਾਗੇ।ਪਰ ਥੋੜ੍ਹੇ ਸਮੇ ਬਾਦ ਉਸ ਤੋਂ ਉਲਟ ਹੀ ਦੇਖਣ ਨੂੰ ਮਿਲਦਾ ਹੈ
ਉਹਨਾ ਕਿਹਾ ਕਿ  ਨਸ਼ੇ ਦੇ ਸੁਦਾਗਰਾ ਵਲੋ ਵੇਚੇ ਜਾਦੇ ਨਸ਼ੇ ਪਿੰਡਾਂ ਤੇ ਸ਼ਹਿਰਾਂ ਦੀ ਨੋਜਵਾਨੀ ਨੂੰ ਲੱਕੜ ਨੂੰ ਲੱਗੇ ਘੁਣ ਵਾਂਗ ਅੰਦਰੋਂ ਅੰਦਰ ਖਾਣਾ ਸ਼ੁਰੂ ਕਰ ਦਿੰਦੇ ਹਨ  ਜਿਸ ਨਾਲ ਨੌਜਵਾਨ ਆਪਣੇ ਨਸ਼ੇ ਦੀ ਪੂਰਤੀ ਨੂੰ ਪੂਰਾ ਕਰਨ ਲਈ ਪਿੰਡਾਂ ਤੇ ਸ਼ਹਿਰਾਂ ਦੇ ਘਰਾਂ ਵਿੱਚ ਚੋਰੀਆਂ ਦੇ ਰਸਤੇ ਵਿੱਚ ਆਉਂਦੇ ਜਾਦੇ ਰਾਹਗੀਰਾਂ ਨਾਲ ਵੀ ਲੁੱਟ ਖੋਹ ਕਰਦੇ ਹਨ ਅਤੇ ਮਾਰਨ ਤੱਕ ਪਹੁੰਚ ਜਾਂਦੇ ਹਨ  ! ਪ੍ਰੰਤੂ  ਲੀਡਰਾਂ,ਮੰਤਰੀਆਂ,ਸੰਤਰੀਆਂ ਤੇ ਪ੍ਰਸ਼ਾਸਨ ਦਾ ਇਹਨਾਂ ਵੱਲ ਕੋਈ ਧਿਆਨ ਨਹੀਂ ਹੁੰਦਾ ਉਹ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਿੱਚ ਲੱਗੇ ਰਹਿਦੇ ਹਨ ਜਿਸ ਕਰਕੇ  ਸ਼ਹਿਰ ਅਤੇ ਸ਼ਹਿਰ ਦੇ ਆਸ ਪਾਸ ਪਿੰਡਾਂ ਦੇ ਨੌਜਵਾਨ ਤੇਜੀ ਨਾਲ ਨਸ਼ਿਆਂ ਦੀ ਲਪੇਟ ਵਿੱਚ ਆ ਜਾਦੇ ਹਨ। ਉਹਨਾ ਕਿਹਾ ਕਿ ਨਸ਼ਾ ਕਰਨ ਵਾਲੇ ਨੌਜਵਾਨ ਲੜਕਿਆ ਦੇ ਨਾਲ ਨਾਲ ਹੁਣ ਲੜਕੀਆਂ ਵੀ ਨਸ਼ੇ ਦੀ ਭੈੜੀ ਬਿਮਾਰੀ ਦਾ ਸ਼ਿਕਾਰ ਹੋ ਚੁੱਕੀਆਂ ਹਨ ਉਹਨਾ ਕਿਹਾ ਕਿ ਨਸ਼ਾ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿੱਚ ਵੀ  ਬੜੀ ਤੇਜ਼ੀ ਨਾਲ ਫੈਲ ਰਿਹਾ ਹੈ। ਉਹਨਾਂ ਕਿਹਾ ਅੱਜ ਦੇ ਸਮੇ ਵਿੱਚ ਸਭ ਤੋਂ ਜਰੂਰੀ ਗੱਲ ਇਹ ਹੈ ਕਿ ਨੌਜਵਾਨਾਂ ਨੂੰ ਨਸ਼ੇ ਛੱਡਣ  ਵਾਰੇ ਆਪਣੀ ਸੋਚ ਬਦਲਣੀ ਚਾਹੀਦੀ ਹੈ ਕਿਉਂਕਿ ਨਸ਼ਾ ਸਰੀਰ ਨੂੰ ਖੋਖਲਾ ਕਰ ਦਿੰਦਾ ਹੈ ਅਤੇ ਵੱਸਦੇ ਘਰਾਂ ਨੂੰ ਉਜਾੜ ਦਿੰਦਾ ਹੈ ਇਸ ਕਰਕੇ ਨਸ਼ਿਆਂ ਤੋਂ ਬਚਣ ਦੀ ਬਹੁਤ ਸਖਤ ਜਰੂਰਤ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਦੇ ਬੁੱਧਿਸਟਾਂ ਵਲੋਂ ਵੱਖ- ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਰਾਹੀਂ ਪ੍ਰਧਾਨ ਮੰਤਰੀ, ਬਿਹਾਰ ਦੇ ਮੁੱਖ ਮੰਤਰੀ ਅਤੇ ਰਾਸ਼ਟਰਪਤੀ ਨੂੰ ਮੈਮੋਰੰਡਮ ਦਿੱਤਾ ਗਿਆ     
Next articleਹਜ਼ਰਤ ਪੀਰ ਗੌਸ ਪਾਕ ਗਿਆਰਵੀ ਵਾਲੀ ਸਰਕਾਰ ਜੀ ਦੇ ਜੋੜ ਮੇਲੇ ਵਿੱਚ ਕਵਾਲਾ ਨੇ ਕਲਾਕਾਰਾ ਨੇ ਖੂਬ ਰੰਗ ਬੰਨਿਆ ।