ਡਡਵਿੰਡੀ ਦੇ ਨੌਜਵਾਨ ਦੀ ਦੁਬਈ ਵਿਖੇ ਸੜਕ ਹਾਦਸੇ ‘ਚ ਮੌਤ

ਕਪੂਰਥਲਾ, (ਸਮਾਜ ਵੀਕਲੀ) ( ਕੌੜਾ )– ਕਪੂਰਥਲਾ ਦੇ ਪਿੰਡ ਡਡਵਿੰਡੀ ਦੇ ਇੱਕ ਨੌਜਵਾਨ ਦੀ ਦੁਬਈ ਵਿਖੇ ਸੜਕ ਹਾਦਸੇ ‘ਚ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ। ਮ੍ਰਿਤਕ ਗੁਰਪ੍ਰੀਤ ਸਿੰਘ ਦੇ ਪਿਤਾ ਜਸਵਿੰਦਰ ਲਾਲ ਵਾਸੀ ਡਡਵਿੰਡੀ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਨੌਜਵਾਨ ਪੁੱਤਰ ਗੁਰਪ੍ਰੀਤ ਸਿੰਘ ਰੋਜ਼ੀ ਰੋਟੀ ਕਮਾਉਣ ਅਤੇ ਆਪਣੇ ਭਵਿੱਖ ਦੀ ਬੇਹਤਰੀ ਲਈ ਤਕਰੀਬਨ 9 ਸਾਲ ਪਹਿਲਾਂ ਦੁਬਈ ਵਿਖੇ ਗਿਆ ਸੀ ਅਤੇ ਉਹ ਉਥੇ ਕੰਪਨੀਆਂ ਵਿੱਚ ਟੈਕਸੀ ਰਾਹੀਂ ਪਾਰਸਲ (ਟਿਫਨ) ਪਹੁੰਚਾਉਣ ਦਾ ਕੰਮ ਕਰਦਾ ਸੀ। ਉਨ੍ਹਾਂ ਦੱਸਿਆ ਕਿ ਅਚਾਨਕ ਦੋ ਦਿਨ ਪਹਿਲਾਂ ਸਾਨੂੰ ਮ੍ਰਿਤਕ ਗੁਰਪ੍ਰੀਤ ਸਿੰਘ ਦੇ ਚਾਚੇ ਹਰਜਿੰਦਰ ਸਿੰਘ ਜੋ ਕਿ ਦੁਬਈ ਵਿੱਚ ਹੀ ਕੰਮ ਕਰਦਾ ਹੈ ਨੇ ਫੋਨ ‘ਤੇ ਦੱਸਿਆ ਕਿ ਗੁਰਪ੍ਰੀਤ ਸਿੰਘ ਦਾ ਕੰਪਨੀ ਵਿੱਚ ਪਾਰਸਲ ਦੇਣ ਜਾਂਦੇ ਸਮੇਂ ਟਰਾਲੇ ਨਾਲ ਹੋਈ ਟੱਕਰ ਦੌਰਾਨ ਮੌਕੇ ‘ਤੇ ਹੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਗੁਰਪ੍ਰੀਤ ਸਿੰਘ ਅਪਣੇ ਪਿੱਛੇ ਮਾਤਾ ਪਿਤਾ ਤੋਂ ਇਲਾਵਾ ਪਤਨੀ ਅਤੇ ਦੋ ਛੋਟੇ ਛੋਟੇ ਬੱਚਿਆਂ ਨੂੰ ਰੋਂਦੇ ਕੁਰਲਾਉਂਦੇ ਛੱਡ ਕੇ ਇਸ ਦੁਨੀਆਂ ਤੋਂ ਚਲਾ ਗਿਆ ਹੈ। ਪਰਿਵਾਰਕ ਮੈਬਰਾਂ ਅਨੁਸਾਰ ਮ੍ਰਿਤਕ ਗੁਰਪ੍ਰੀਤ ਸਿੰਘ ਦੀ ਲਾਸ਼ ਨੂੰ ਕਾਨੂੰਨੀ ਕਾਰਵਾਈ ਤੋ ਬਾਅਦ ਉਸਦਾ ਚਾਚਾ ਹਰਜਿੰਦਰ ਸਿੰਘ ਸ਼ੁਕਰਵਾਰ ਤੱਕ ਭਾਰਤ ਲੈ ਕੇ ਆਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬੀ ਲਿਖਾਰੀ ਸਭਾ (ਰਜਿ.) ਸਿਆਟਲ ਦੇ ਸਮਾਗਮ ਵਿੱਚ ਪੰਜਾਬ ਦੇ ਪਾਣੀ-ਖੇਤੀ ਮਸਲਿਆਂ ਤੇ ਵਿਚਾਰ-ਚਰਚਾ
Next articleਆਸਟਰੇਲੀਆ ਤੋਂ ਪੰਜਾਬੀ ਨੌਜਵਾਨ ਦੀ ਪੁੱਜ ਰਹੀ ਮ੍ਰਿਤਕ ਦੇਹ ਦਾ ਅੱਜ ਪਿੰਡ ਠੱਟਾ ਨਵਾਂ ਵਿਖੇ ਹੋਵੇਗਾ ਸੰਸਕਾਰ