ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਪੰਜਾਬ ਵਿੱਚ ਨਸ਼ਿਆਂ ਦਾ ਪ੍ਰਕੋਪ ਪਿਛਲੇ ਕਈ ਸਾਲਾਂ ਤੋਂ ਚਲ ਰਿਹਾ ਹੈ ਅਤੇ ਇਹ ਪੰਜਾਬ ਦੇ ਮੁੱਖ ਮੁੱਦਿਆਂ ਦੇ ਵਿੱਚੋਂ ਸਭ ਤੋਂ ਵੱਡਾ ਮੁੱਦਾ ਹੈ। 2022 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਮੁੱਦੇ ਨੂੰ ਲੈ ਕੇ ਲੋਕਾਂ ਦੇ ਵਿੱਚ ਆਈ ਸੀ ਤੇ ਪਿਛਲੇ ਲੰਬੇ ਸਮੇਂ ਤੋਂ ਇਸ ਉੱਪਰ ਕੰਮ ਵੀ ਕਰ ਰਹੀ ਸੀ ਅਤੇ ਹੁਣ ਸਰਕਾਰ ਨਸ਼ਿਆਂ ਨੂੰ ਲੈ ਕੇ ਐਕਸ਼ਨ ਮੂਡ ਦੇ ਵਿੱਚ ਆ ਗਈ ਹੈ ਜਿਸ ਦੇ ਨਤੀਜੇ ਵਜੋਂ ਪਿਛਲੇ ਤੋਂ ਨਸ਼ੇ ਦੇ ਤਸਕਰਾ ਨੂੰ ਪਹਿਚਾਣ ਕੇ ਉਨਾਂ ਦੇ ਉੱਪਰ ਸਖਤ ਪਰਚੇ ਦਾਖਲ ਕਰਕੇ ਅਤੇ ਨਾਲ ਉਹਨਾਂ ਦੀ ਨਾਜਾਇਜ਼ ਜਾਇਦਾਦ ਨੱਥੀ ਕਰਨ ਦਾ ਕੰਮ ਕੀਤਾ ਗਿਆ ਸੀ ਤੇ ਹੁਣ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਵਲੋਂ ਇਹ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਜੋ ਨਸ਼ਿਆਂ ਦੇ ਸੌਦਾਗਰ ਹਨ ਜਿਨਾਂ ਦੀ ਪ੍ਰਾਪਰਟੀ ਕੇਸ ਨਾਲ ਨਥੀ ਹੋਈ ਹੈ ਉਨਾਂ ਦੇ ਘਰਾਂ ਤੇ ਬੁਲਡੋਜ਼ਰ ਚਲਾਏ ਜਾਣ ਜਿਨਾਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਪੰਚਾਇਤੀ ਥਾਵਾਂ ਤੇ ਜਾਂ ਸ਼ਾਮਲਾਟਾਂ ਤੇ ਕਬਜ਼ੇ ਕਰਕੇ ਨਸ਼ਿਆਂ ਦੀ ਕਮਾਈ ਦੇ ਨਾਲ ਮਹਿਲ ਬਣਾਏ ਸਨ ਉਹਨਾਂ ਗੈਰ ਕਾਨੂੰਨੀ ਘਰਾਂ ਨੂੰ ਤੋੜਨ ਦੀ ਕਵੈਤ ਸ਼ੁਰੂ ਕਰ ਦਿੱਤੀ ਗਈ ਹੈ ਜਿਸ ਦੀ ਕੜੀ ਵਜੋਂ ਫਿਲੌਰ ਹਲਕੇ ਦੇ ਪਿੰਡ ਖਾਨਪੁਰ ਅਤੇ ਮੰਡੀ ਵਿਚ ਇਹ ਐਕਸ਼ਨ ਲਿਆ ਗਿਆ ਜਿਸ ਨਾਲ ਪੰਜਾਬ ਦੇ ਲੋਕ ਬਹੁਤ ਖੁਸ਼ ਹਨ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਦੀਪ ਅਪਰਾ ਨੇ ਇਕ ਪ੍ਰੈਸ ਨੋਟ ਰਾਹੀਂ ਕੀਤਾ। ਅੱਪਰਾ ਨੇ ਕਿਹਾ ਕਿ ਅਸੀਂ ਜੋ ਜੋ ਪੰਜਾਬ ਦੀ ਜਨਤਾ ਨਾਲ ਵਾਅਦੇ ਕਿਤੇ ਹਨ ਉਹ ਸਾਰੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹਾਂ ਅਤੇ ਪੰਜਾਬ ਵਿਚ ਨਸ਼ਿਆਂ ਨੂੰ ਲੈਕੇ ਇਹ ਜੰਗ ਜਿਸਦਾ ਨਾਮ ਮੁੱਖ ਮੰਤਰੀ ਸਾਹਿਬ ਨੇ “ਯੁੱਧ ਨਸ਼ਿਆਂ ਵਿਰੁੱਧ” ਦਿੱਤਾ ਹੈ। ਅੱਪਰਾ ਨੇ ਕਿਹਾ ਕਿ ਭਗਵੰਤ ਮਾਨ ਜੀ ਨੇ ਚੇਤਾਵਨੀ ਦਿੱਤੀ ਹੈ ਨਸ਼ੇ ਵੇਚਣ ਵਾਲਿਆਂ ਨੂੰ ਕਿ “ਯਾ ਨਸ਼ੇ ਵੇਚਣੇ ਬੰਦ ਕਰ ਦਿਓ ਜਾਂ ਪੰਜਾਬ ਛੱਡ ਦਿਓ” | ਅੱਪਰਾ ਨੇ ਕਿਹਾ ਕਿ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ ਨਾਲ ਹਲਕੇ ਚ ਵਿਕਾਸ ਦੇ ਕਾਰਜ ਹੋ ਰਹੇ ਹਨ ਅਤੇ ਆਉਣ ਵਾਲੇ ਸਮੇਂ ਅਸੀਂ ਹੋਰ ਵੱਧ ਤਾਕਤ ਨਾਲ ਲੋਕ ਭਲਾਈ ਦੇ ਕਾਰਜ ਕਰਦੇ ਰਹਾਂਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj