HOME ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 309ਵਾਂ ਸ਼ਹੀਦੀ ਦਿਹਾੜਾ 7,...

ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 309ਵਾਂ ਸ਼ਹੀਦੀ ਦਿਹਾੜਾ 7, 8, 9 ਜੂਨ ਨੂੰ ਰਕਬਾ ਭਵਨ, ਮਹਿਰੋਲੀ (ਦਿੱਲੀ), ਕੁਰੂਕਸ਼ੇਤਰ ਅਤੇ ਸੰਢੌਰਾ ਵਿਖੇ ਮਨਾਵਾਂਗੇ- ਬਾਵਾ

3

ਦਿੱਲੀ ਸਮਾਗਮ ਵਿੱਚ ਉਬਰਾਏ, ਸ੍ਰ: ਕਾਲਕਾ ਅਤੇ ਸੰਤ ਦਾਦੂਵਾਲ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਨਗੇ

 ਪ੍ਰਬੰਧਕੀ ਕਮੇਟੀ ਵਿੱਚ ਗਿੱਲ, ਛੀਨਾ, ਛਾਪਾ, ਸੁਆਮੀ, ਬੀਬੀ ਦੀਪ, ਧੀਮਾਨ ਅਤੇ ਸ਼ਰਮਾ ਸ਼ਾਮਿਲ

ਕੇ.ਕੇ. ਬਾਵਾ

ਲੁਧਿਆਣਾ   (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ.ਏ.) ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 309ਵਾਂ ਸ਼ਹੀਦੀ ਦਿਹਾੜਾ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ, ਦਿੱਲੀ (ਮਹਿਰੋਲੀ) ਬਾਬਾ ਜੀ ਦਾ ਸ਼ਹੀਦੀ ਅਸਥਾਨ, ਕੁਰੂਕਸ਼ੇਤਰ ਅਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਸੰਢੌਰਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੀਆਂ ਸੰਗਤਾਂ, ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਹਰਿਆਣਾ ਫਾਊਂਡੇਸ਼ਨ ਦੇ ਪ੍ਰਧਾਨ ਉਮਰਾਓ ਸਿੰਘ ਛੀਨਾ, ਸਰਪ੍ਰਸਤ ਜਗਤਾਰ ਸਿੰਘ ਧੀਮਾਨ ਅਤੇ ਸੁਨੀਲ ਸ਼ਰਮਾ ਦੀ ਸਰਪ੍ਰਸਤੀ ਹੇਠ ਸ਼ਮੂਲੀਅਤ ਕਰਨਗੀਆਂ। ਬਾਵਾ ਨੇ ਦੱਸਿਆ ਕਿ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਸਮਾਗਮ 7 ਜੂਨ ਨੂੰ ਰਕਬਾ ਭਵਨ, 8 ਜੂਨ ਨੂੰ ਦਿੱਲੀ ਮਹਿਰੋਲੀ, 9 ਜੂਨ ਨੂੰ ਕੁਰੂਕਸ਼ੇਤਰ ਅਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਸੰਡੌਰਾ ਵਿਖੇ ਹੋਣਗੇ। ਉਨ੍ਹਾਂ ਕਿਹਾ ਕਿ ਰਕਬਾ ਸਮਾਗਮ ਵਿੱਚ ਸੰਤ ਸਰਬਜੋਤ ਸਿੰਘ ਜੀ ਅਤੇ ਸਿੱਖ ਇਤਿਹਾਸ ਪ੍ਰੇਮੀ ਕਮਲਜੀਤ ਸਿੰਘ ਬੋਪਾਰਾਏ, ਜਗਜੀਤ ਸਿੰਘ ਅਰੋੜਾ, ਤ੍ਰਿਲੋਚਨ ਸਿੰਘ ਸਫਰੀ, ਸਮਾਜਸੇਵੀ ਮਨਜੀਤ ਸਿੰਘ ਝੱਮਟ, ਦਿਲਜੀਤ ਸਿੰਘ ਯੂ.ਐੱਸ.ਏ., ਸਤੀਸ਼ ਬਜਾਜ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕਰਨਗੇ ਜਦਕਿ ਦਿੱਲੀ ਮਹਿਰੋਲੀ ਵਿਖੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਐੱਸ.ਪੀ ਸਿੰਘ ਉਬਰਾਏ, ਜੱਥੇਦਾਰ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੰਤ ਬਲਜੀਤ ਸਿੰਘ ਦਾਦੂਵਾਲ, ਅਵਿਨਾਸ਼ ਜੈਸਵਾਲ ਸ਼ਾਮਲ ਹੋਣਗੇ ਜਦਕਿ ਕੁਰੂਕਸ਼ੇਤਰ ਵਿਖੇ ਰਿੰਕੂ ਬੈਰਾਗੀ, ਸ਼ਿਵ ਪਵਾਰ ਬੈਰਾਗੀ ਪ੍ਰਬੰਧ ਕਰਨਗੇ ਅਤੇ ਸੰਢੌਰਾ ਵਿਖੇ ਇੰਦਰਜੀਤ ਸਿੰਘ ਢਿੱਲੋਂ ਦੀ ਸਰਪ੍ਰਸਤੀ ਹੇਠ ਸਮਾਗਮ ਹੋ ਰਹੇ ਹਨ, ਉਹਨਾਂ ਨੂੰ ਫਾਊਂਡੇਸ਼ਨ ਵੱਲੋਂ ਸਨਮਾਨਿਤ ਕੀਤਾ ਜਾਵੇਗਾ।  ਉਪਰੋਕਤ ਸਮਾਗਮਾਂ ਦੀ ਦੇਖ-ਰੇਖ ਅਤੇ ਪ੍ਰਬੰਧਾਂ ਲਈ ਵੀ ਬਣੀ ਕਮੇਟੀ ਵਿੱਚ ਇਕਬਾਲ ਸਿੰਘ ਗਿੱਲ ਰਿਟਾਇਰਡ ਆਈ.ਪੀ.ਐੱਸ, ਉਮਰਾਓ ਸਿੰਘ ਛੀਨਾ, ਜਸਵੰਤ ਸਿੰਘ ਛਾਪਾ, ਪ੍ਰਦੀਪ ਸੁਆਮੀ, ਜਗਤਾਰ ਸਿੰਘ ਧੀਮਾਨ, ਕਰਨਲ ਸੁਨੀਲ ਸ਼ਰਮਾ, ਦੀਪ ਲੁਧਿਆਣਵੀ, ਜਗਜੀਵਨ ਸਿੰਘ ਗਰੀਬ, ਬੀਬੀ ਕਰਮਜੀਤ ਕੌਰ ਛੰਦੜਾਂ, ਬੀਬੀ ਸਵਰਨਜੀਤ ਕੌਰ ਸ਼ਾਮਲ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਚੰਦੜ੍ਹ ਗੋਤ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਮਨਾਇਆ
Next articleਧਰਤੀ ਦੀ ਸਾਂਭ-ਸੰਭਾਲ ਦਾ ਦਿਨ