ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਧੰਨ ਧੰਨ ਬਾਬਾ ਕੰਨੀਆ ਜੀ, ਧੰਨ ਧੰਨ ਬਾਬਾ ਮੱਲੂ ਰਾਮ ਜੀ ਅਤੇ ਮਾਤਾ ਸਤੀ ਜੀ ਚੰਦੜ੍ਹ ਗੋਤ ਜਠੇਰਿਆਂ ਦੀ ਪ੍ਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਚੰਦੜੵ ਗੋਤ ਜਠੇਰਿਆਂ ਸਾਲਾਨਾ ਜੋੜ ਮੇਲਾ 2 ਜੂਨ ਦਿਨ ਸੋਮਵਾਰ ਨੂੰ ਸਮੂਹ ਚੰਦੜ੍ਹ ਜਠੇਰਿਆਂ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਿੰਡ ਪੱਦੀ ਜਗੀਰ ਵਿਖੇ ਬੜੀ ਸ਼ਰਧਾ ਪੂਰਵਕ ਨਾਲ ਮਨਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਰਾਮ ਨੇ ਦੱਸਿਆ ਕਿ ਸਵੇਰੇ 10 ਵਜੇ ਨਿਸ਼ਾਨ ਸਾਹਿਬ ਚੜਾਉਣ ਦੀ ਰਸਮ ਅਦਾ ਕੀਤੀ ਜਾਵੇਗੀ, ਉਪਰੰਤ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ ਗਈ, ਜਿਸ ਪੰਜਾਬ ਦੇ ਨਾਮਵਾਰਕਾਂ ਕਲਾਕਾਰਾਂ ਵੱਲੋਂ ਜਠੇਰਿਆਂ ਦੀ ਮਹਿਮਾਂ ਦਾ ਗੁਣਗਾਨ ਕਰਨਗੇ। ਮੇਲੇ ਦੁਰਾਨ ਸਵੇਰ ਤੋਂ ਚਾਹ ਅਤੇ ਬਾਅਦ ਦੁਪਿਹਰ ਗੂਰੂ ਕਾ ਲੰਗਰ ਵਰਤਾਇਆ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



