ਨੰਬਰਦਾਰ ਯੂਨੀਅਨ ਦੇ ਵਿਹੜੇ ਐਮ.ਪੀ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਲਹਿਰਾਉਣਗੇ ਦੇਸ਼ ਦਾ ਕੌਮੀ ਝੰਡਾ ।

ਫੋਟੋ : ਸ. ਚਰਨਜੀਤ ਸਿੰਘ ਚੰਨੀ ਐੱਮ.ਪੀ, ਸ. ਰਛਪਾਲ ਸਿੰਘ ਜ਼ਿਲ੍ਹਾ ਗਵਰਨਰ, ਡਾ: ਨਵਜੋਤ ਸਿੰਘ ਦਾਹੀਆ, ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ, ਲਾਇਨ ਆਂਚਲ ਸੰਧੂ ਸੋਖਲ ਕਲੱਬ ਪ੍ਰਧਾਨ।

 ਜ਼ਿਲ੍ਹਾ ਗਵਰਨਰ ਲਾਇਨ ਰਸ਼ਪਾਲ ਸਿੰਘ, ਡਾਕਟਰ ਨਵਜੋਤ ਦਾਹੀਆ, ਕਲੱਬ ਪ੍ਰਧਾਨ ਆਂਚਲ ਸੰਧੂ ਸੋਖਲ ਸਮਾਗਮ ਦੇ ਹੋਣਗੇ ਸਟਾਰ ਮਹਿਮਾਨ।

ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਜਾਣਕਾਰੀ ਦਿੱਤੀ ਕਿ ਦੇਸ਼ ਦਾ ਕੌਮੀ ਦਿਹਾੜਾ ਗਣਤੰਤਰ ਦਿਵਸ ਬੜੇ, ਚਾਵਾਂ, ਸੱਧਰਾਂ ਨਾਲ ਮਨਾਇਆ ਜਾਵੇਗਾ। ਨੰਬਰਦਾਰ ਯੂਨੀਅਨ ਦੇ ਵਿਹੜੇ ਮੈਂਬਰ ਪਾਰਲੀਮੈਂਟ ਸ਼੍ਰੀ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਆਪਣੇ ਕਰ ਕਮਲਾਂ ਨਾਲ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਉਣਗੇ। ਡਿਸਟ੍ਰਿਕਟ 321-ਡੀ ਦੇ ਜ਼ਿਲ੍ਹਾ ਗਵਰਨਰ ਲਾਇਨ ਰਸ਼ਪਾਲ ਸਿੰਘ, ਡਾਕਟਰ ਨਵਜੋਤ ਦਾਹੀਆ, ਕਲੱਬ ਪ੍ਰਧਾਨ ਆਂਚਲ ਸੰਧੂ ਸੋਖਲ ਸਟਾਰ ਮਹਿਮਾਨ ਵਜੋਂ ਸ਼ਿਰਕਤ ਕਰ ਇਨਾਮਾਂ ਦੀ ਵੰਡ ਕਰਨਗੇ। ਨੰਬਰਦਾਰ ਯੂਨੀਅਨ, ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਸੇਵਾਦਾਰਾਂ ਨੂੰ ਭਗਤੀ ਪ੍ਰਸਾਰ ਅਵਾਰਡ, ਸਮਾਜ ਸੁਧਾਰ ਅਵਾਰਡ ਨਾਲ ਨਿਵਾਜਿਆ ਜਾਵੇਗਾ। ਨਵ ਨਿਯੁਕਤ ਸਰਪੰਚ ਅਤੇ ਨੂਰਮਹਿਲ ਦੇ ਕੌਂਸਲਰ ਸਾਹਿਬਾਨਾਂ ਨੂੰ ਵੀ ਸਨਮਾਨ ਚਿੰਨ੍ਹ ਦਿੱਤੇ ਜਾਣਗੇ। ਉਹਨਾਂ ਨੰਬਰਦਾਰ ਸਾਹਿਬਾਨਾਂ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ ਜਿਹਨਾਂ ਨੰਬਰਦਾਰਾਂ ਨੇ ਡੀ.ਸੀ ਜਲੰਧਰ ਸ਼੍ਰੀ ਹਿਮਾਂਸ਼ੂ ਅਗਰਵਾਲ ਦੇ ਪਰਾਲੀ ਨਾ ਸਾੜਨ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਤਨ ਦੇਹੀ ਨਾਲ ਫਰਜ਼ ਨਿਭਾਇਆ। ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ। ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੇ ਜ਼ਿਲ੍ਹੇ ਦੇ ਸਮੂਹ ਨੰਬਰਦਾਰਾਂ ਸਮੇਤ ਨੂਰਮਹਿਲ ਅਤੇ ਇਲਾਕੇ ਦੇਸ਼ ਭਗਤਾਂ ਨੂੰ ਬੇਨਤੀ ਕੀਤੀ ਹੈ ਕਿ ਦੇਸ਼ ਦੇ ਪ੍ਰਤੀ ਆਪਣਾ ਫਰਜ਼ ਅਦਾ ਕਰਨ ਲਈ 26 ਜਨਵਰੀ ਦਿਨ ਐਤਵਾਰ ਨੂੰ ਸਵੇਰੇ 9 ਵਜੇ ਜ਼ਿਲ੍ਹਾ ਹੈੱਡ ਆਫਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਪਰਿਵਾਰ ਅਤੇ ਸੱਜਣਾ ਮਿੱਤਰਾਂ ਸਮੇਤ ਪਹੁੰਚਣ ਦੀ ਕਿਰਪਾਲਤਾ ਕਰਨ। ਖਾਣ ਪਾਣ ਦੀ ਸੇਵਾ ਵੀ ਮੁਹਈਆ ਹੋਵੇਗੀ। ਬੱਚੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ। ਨੂਰਮਹਿਲ ਪੁਲਿਸ ਨੂੰ ਦੇਸ਼ ਦੇ ਕੌਮੀ ਝੰਡੇ ਨੂੰ ਸਲਾਮੀ ਦੇਣ ਅਤੇ ਦੇਸ਼ ਭਗਤਾਂ ਦੀ ਸੁਰੱਖਿਆ ਲਈ ਸੂਚਿਤ ਕਰ ਦਿੱਤਾ ਗਿਆ ਹੈ। ਵਰਨਣ ਯੋਗ ਹੈ ਕਿ ਨੰਬਰਦਾਰ ਯੂਨੀਅਨ ਦਾ ਇਹ 29ਵਾਂ ਕੌਮੀ ਸਮਾਗਮ ਹੈ, ਜੋਕਿ ਪੰਜਾਬ ਦੇ ਹਰ ਨੰਬਰਦਾਰ ਵਾਸਤੇ ਬਣੇ ਵੱਡੇ ਮਾਣ ਦੀ ਗੱਲ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਰਾਜਵੀਰ ਗੰਗੜ ਨਾਲ ਵਿਸ਼ੇਸ਼ ਮੁਲਾਕਾਤ ਅਤੇ ਮਿਸ਼ਨ ਵਾਰੇ ਵਿਚਾਰ ਚਰਚਾ ਹੋਈ
Next articleਸੁੰਦਰ ਮੁੰਦਰੀਏ, ਤੇਰਾ ਕੌਣ ਵੀਚਾਰਾ ਹੋ ?