ਲੇਖਕਾਂ ਨੇ ਅਧਿਆਪਕ ਦਿਵਸ ਮਨਾਇਆ

ਧੂਰੀ (ਸਮਾਜ ਵੀਕਲੀ) (ਰਮੇਸ਼ਵਰ ਸਿੰਘ): ਪੰਜਾਬੀ ਸਾਹਿਤ ਸਭਾ ਧੂਰੀ ( ਰਜਿ : ) ਦੀ ਇਸ ਵਾਰ ਦੀ ਮਾਸਿਕ ਇਕੱਤਰਤਾ ਜੋ ਮੂਲ ਚੰਦ ਸ਼ਰਮਾ ਅਤੇ ਕਰਮ ਸਿੰਘ ਜ਼ਖ਼ਮੀ ਦੀ ਪ੍ਰਧਾਨਗੀ ਹੇਠ ਹੋਈ ਅਧਿਆਪਕ ਦਿਵਸ ਨੂੰ ਸਮਰਪਿਤ ਹੋਣ ਕਰਕੇ ਮਿੰਨੀ ਸਮਾਗਮ ਦਾ ਰੂਪ ਧਾਰਨ ਕਰ ਗਈ ।
ਸ਼ੁਰੂ ਵਿੱਚ ਵਿੱਛੜੇ ਲੇਖਕਾਂ , ਕਲਾਕਾਰਾਂ ਅਤੇ ਕਿਸਾਨ ਸੰਘਰਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨ , ਕਵਿਤਾ ” ਵਿਕਾਊ ਮਾਲ ” ਦਾ ਪੋਸਟਰ ਲੋਕ ਅਰਪਣ ਕਰਨ ਤੋਂ ਬਾਅਦ ਪ੍ਰੋ . ਨਰਿੰਦਰ ਸਿੰਘ ਨੇ ਅਧਿਆਪਕ ਦਿਵਸ ਦੀ ਮਹੱਤਤਾ ਦਾ ਵਰਨਣ ਕਰਦਿਆਂ ਇੱਕ ਮਤੇ ਰਾਹੀਂ ਸਰਕਾਰ ਨੂੰ ਅਧਿਆਪਕਾਂ ਅਤੇ ਬੇ-ਰੁਜ਼ਗਾਰਾਂ ਦੀਆਂ ਜਾਇਜ਼ ਮੰਗਾਂ ਤੁਰੰਤ ਮੰਨਣ ਦੀ ਅਪੀਲ ਕੀਤੀ ।

ਰਚਨਾਵਾਂ ਦੇ ਦੌਰ ਵਿੱਚ ਸਰਵ ਸ਼ੀ੍ ਕਰਮ ਸਿੰਘ ਜ਼ਖਮੀ , ਮੂਲ ਚੰਦ ਸ਼ਰਮਾ , ਅਮਰਜੀਤ ਸਿੰਘ ਅਮਨ , ਜਗਦੇਵ ਸ਼ਰਮਾ , ਮੀਤ ਸਕਰੌਦੀ , ਜਗਤਾਰ ਸਿੰਘ ਸਿੱਧੂ , ਸੁਖਵਿੰਦਰ ਸਿੰਘ ਲੋਟੇ , ਗੁਰਦਿਆਲ ਨਿਰਮਾਣ , ਰਵੀ ਨਿਰਦੋਸ਼ , ਨਰਿੰਦਰ ਸਿੰਘ , ਗੁਰਤੇਜ ਸਿੰਘ ਮੱਲੂਮਾਜਰਾ ,ਜਗਜੀਤ ਸਿੰਘ ਬਨਭੌਰੀ , ਪਰਮਜੀਤ ਦਰਦੀ , ਪੇਂਟਰ ਸੁਖਦੇਵ ਸਿੰਘ , ਮਹਿੰਦਰ ਜੀਤ ਸਿੰਘ , ਕਰਮਜੀਤ ਹਰਿਆਊ ਅਤੇ ਹਰਕੀਰਤ ਕੌਰ ਸੰਗਰੂਰ ਨੇ ਆਪੋ ਆਪਣੀਆਂ ਸੱਜਰੀਆਂ ਅਤੇ ਚੋਣਵੀਆਂ ਕਵਿਤਾਵਾਂ , ਗ਼ਜ਼ਲਾਂ , ਗੀਤ ਅਤੇ ਕਹਾਣੀਆਂ ਸੁਣਾ ਕੇ ਚੰਗਾ ਰੰਗ ਬੰਨਿ੍ਆਂ ਜਿਹਨਾਂ ਵਿੱਚੋਂ ਅਮਨ ਨੇ ਜ਼ਖ਼ਮੀ ਦਾ ਗੀਤ ” ਊਧਮ ਸਿੰਘ ਦੀ ਲੋੜ ਹੈ , ਉਡਵਾਇਰ ਵਥੇਰੇ ” ਗਾ ਕੇ ਤਾਂ ਜਿਵੇਂ ਮੇਲਾ ਹੀ ਲੁੱਟ ਲਿਆ । ਅੰਤ ਵਿੱਚ ਸਭਾ ਵੱਲੋਂ ਛਾਪੀ ਜਾ ਰਹੀ ਸਾਂਝੀ ਵਾਰਤਿਕ ਪੁਸਤਕ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ । ਸਟੇਜ ਸਕੱਤਰ ਦੀ ਜਿੰਮੇਂਵਾਰੀ ਸੁਖਵਿੰਦਰ ਲੋਟੇ ਵੱਲੋਂ ਬਾ-ਖ਼ੂਬੀ ਨਿਭਾਈ ਗਈ ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਚਪਨ ਦੀਆ ਯਾਦਾ
Next articleਕੱਢਿਆ ਧੌਣ ‘ਚੋਂ ਕੀਲਾ