HOME ਅੱਪਰਾ ਵਿਖੇ ਚੋਰਾਂ ਦਾ ਕਹਿਰ

ਅੱਪਰਾ ਵਿਖੇ ਚੋਰਾਂ ਦਾ ਕਹਿਰ

2

ਗੱਡੀਆਂ ਦੇ ਮਕੈਨਿਕ ਦੀ ਦੁਕਾਨ ਦਾ ਸ਼ਟਰ ਪੱਟ ਕੇ 40 ਨਵੀਆਂ ਪੁਰਾਣੀਆਂ ਬੈਟਰੀਆਂ ਤੇ ਹੋਰ ਸਮਾਨ ਚੋਰੀ
*ਸੈਲਫ਼ਾਂ, ਅਲਟੀਨੇਟਰ, ਟੂਲ ਕਿੱਟਾਂ ਤੇ ਹਾਰਨ ਵੀ ਕੀਤੇ ਚੋਰੀ*ਐੱਲ. ਈ. ਡੀ ਟਿਊਬਾਂ, ਸੈਲਫ਼ਾਂ ਦੇ ਆਰਮੈਚਰ ਤੇ ਦੁਕਾਨ ਅੰਦਰ ਪਿਆ ਟਰੰਕ ਵੀ ਸਮੇਤ ਸਮਾਨ ਉਡਾਇਆ*ਦੁਕਾਨ ਕੀਤੀ ਖਾਲੀ*

ਫਿਲੌਰ/ਅੱਪਰਾ, (ਸਮਾਜ ਵੀਕਲੀ)  (ਦੀਪਾ)-ਅੱਪਰਾ ਤੇ ਆਸ-ਪਾਸ ਦੇ ਪਿੰਡਾਂ ‘ਚ ਅਣਪਛਾਤੇ ਚੋਰ ਤੇ ਲੁਟੇਰੇ ਆਏ ਦਿਨ ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ  ਅੰਜ਼ਾਮ ਦੇ ਰਹੇ ਹਨ, ਜਦਕਿ ਪੁਲਿਸ ਪ੍ਰਸ਼ਾਸ਼ਨ ‘ਸੱਪ’ ਦੇ ਲੰਘ ਜਾਣ ਤੋਂ ਬਾਅਦ ‘ਲਕੀਰ’ ਪਿੱਟਣ ਵਾਲਾ ਕੰਮ ਕਰ ਰਹੀ ਹੈ | ਬੀਤੀ ਰਾਤ ਵੀ ਅਣਪਛਾਤੇ ਚੋਰ ਅੱਪਰਾ ਦੇ ਨਗਰ-ਫਿਲੌਰ ਵਿਖੇ ਸਥਿਤ ਇੱਕ ਗੱਡੀਆਂ ਦੇ ਮਕੈਨਿਕ ਦੀ ਦੁਕਾਨ ਦਾ ਸ਼ਟਰ ਪੱਟ ਕੇ 40 ਦੇ ਲਗਭਗ ਨਵੀਆਂ ਪੁਰਾਣੀਆਂ ਬੈਟਰੀਆਂ ਤੇ ਹੋਰ ਸਮਾਨ ਚੋਰੀ ਕਰਕੇ ਰਫ਼ੂ-ਚੱਕਰ ਹੋ ਗਏ | ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਦੁਕਾਨ ਦੇ ਮਾਲਕ ਮਨਪ੍ਰੀਤ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਪਿੰਡ ਅੱਪਰਾ ਨੇ ਦੱਸਿਆ ਕਿ ਉਸਦੀ ਸਥਾਨਕ ਅੱਪਰਾ ਦੇ ਅੱਡਾ ਫਿਲੌਰ ਵਾਲਾ ਦੇ ਨਜ਼ਦੀਕ ਨਗਰ-ਫਿਲੌਰ ਮੁੱਖ ਮਾਰਗ ‘ਤੇ ਮਨੀ ਆਟੋ ਇਲੈਕਟ੍ਰੀਸ਼ਨ ਦੀ ਦੁਕਾਨ ਹੈ | ਬੀਤੀ ਰਾਤ ਅਣਪਛਾਤੇ ਚੋਰ ਮੇਰੀ ਦੁਕਾਨ ਦਾ ਸ਼ਟਰ ਪੱਟ ਕੇ ਅੰਦਰੋਂ 20 ਬੈਟਰੀਆਂ ਪੁਰਾਣੀਆਂ (ਛੋਟੀਆਂ), 10 ਬੈਟਰੀਆਂ ਨਵੀਆਂ, 2 ਟਿਊਬਲਰ ਬੈਟਰੇ ਪੁਰਾਣੇ, 4 ਬੈਟਰੀਆਂ ਟਰੈਕਟਰ ਦੀਆਂ, 3 ਬੈਟਰੀਆਂ ਇੰਡੀਕਾ, 1 ਬੈਟਰਾ ਵੱਡਾ ਟਰੱਕ ਦਾ (ਕੁੱਲ 40 ਬੈਟਰੀਆਂ), 1 ਵੱਡਾ ਬੈਟਰੀ ਚਾਰਚਰ, 6 ਹਾਰਨ ਸੈੱਟ ਵੱਡੇ, 4 ਰੂਟ ਹਾਰਨ ਸੈੱਟ, ਟਰੈਕਟਰ ਦੀਆਂ ਲਾਈਟਾਂ, ਸੈਲਫ਼ਾਂ ਅਲਟੀਨੇਟਰ, ਟੂਲ ਕਿੱਟਾਂ, ਸਕਰੈਬ, ਸੈਲਫ਼ਾਂ ਦੇ ਆਰਮੈਚਰ, ਘੁੱਗੀਆਂ, ਏਲ. ਈ. ਡੀ. ਟਿਊਬਾਂ, ਬੈਟਰੀ ਦੀਅ ਲੀਡਾਂ, ਦੁਕਾਨ ਅੰਦਰ ਪਿਆ ਟਰੰਕ ਸਮੇਤ ਸਮਾਨ ਤੇ ਅਲਮਾਰੀ ‘ਚ ਸਮਾਨ ਚੋਰੀ ਕਰਕੇ ਲੈ ਗਏ | ਮਨਪ੍ਰੀਤ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਦੇ ਕਾਰਣ ਮੇਰਾ ਲਗਭਗ 2 ਲੱਖ ਰੁਪਏ ਦਾ ਵਿੱਤੀ ਨੁਕਸਾਨ ਹੋ ਗਿਆ ਹੈ | ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਚੌਂਕੀ ਅੱਪਰਾ ਤੋਂ ਮੁਲਾਜ਼ਮ ਮੌਕੇ ‘ਤੇ ਪਹੁੰਚ ਗਏ | ਏ. ਐੱਸ. ਆਈ ਸੁਖਦੇਵ ਸਿੰਘ ਔਲਖ ਚੌਂਕੀ ਇੰਚਾਰਜ ਅੱਪਰਾ ਨੇ ਕਿਹਾ ਕਿ ਉਕਤ ਰੋਡ ‘ਤੇ ਲੱਗੇ ਹੋਏ ਸੀ. ਸੀ. ਟੀ. ਵੀ ਕੈਮਰਿਆਂ ਦੀ ਫੁਟੇਜ ਨੂੰ  ਖੰਗਾਲਿਆ ਜਾ ਰਿਹਾ ਹੈ, ਜਲਦ ਹੀ ਕਥਿਤ ਦੋਸ਼ੀਆਂ ਨੂੰ  ਕਾਬੂ ਕਰ ਲਿਆ ਜਾਵੇਗਾ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਏਕ ਭਾਰਤ ਸ਼੍ਰੇਸ਼ਟ ਭਾਰਤ ਤਹਿਤ ਜ਼ਿਲ੍ਹਾ ਪੱਧਰੀ ਪੱਧਰੀ ਪੇਂਟਿੰਗ ਅਤੇ ਲੋਕ ਨਾਚ ਮੁਕਾਬਲੇ ਕਰਵਾਏ ਗਏ
Next articleAMRITDHARI SIKH TARLOCHAN SINGH RECOGNISED FOR PROMOTING MAA BOLI PUNJABI AND SIKH RELIGION AT GURU KASHI UNIVERSITY INDIA