ਸ੍ਰੀ ਮੁਕਤਸਰ ਸਾਹਿਬ (ਸਮਾਜ ਵੀਕਲੀ) – ਜਸਵਿੰਦਰ ਪਾਲ ਸ਼ਰਮਾ – ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਏਕ ਭਾਰਤ ਸ਼੍ਰੇਸਟ ਭਾਰਤ ਤਹਿਤ ਜ਼ਿਲ੍ਹਾ ਪੱਧਰੀ ਪੇਂਟਿੰਗ ਅਤੇ ਲੋਕ ਨਾਚ ਮੁਕਾਬਲੇ ਮਾਨਯੋਗ ਜਿਲ੍ਹਾ ਸਿੱਖਿਆ ਅਫਸਰ ਸ੍ਰੀ ਜਸਪਾਲ ਮੋਂਗਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਰਾਜਿੰਦਰ ਕੁਮਾਰ ਸੋਨੀ ਜੀ ਦੀ ਯੋਗ ਅਗਵਾਈ ਹੇਠ ਬੀਆਰਸੀ ਹਾਲ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਸਸਸਸ (ਲੜਕੇ) ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਏ ਗਏ। ਇਹ ਮੁਕਾਬਲੇ ਪ੍ਰਵੀਨ ਕੁਮਾਰ ਸ਼ਰਮਾ ਨੋਡਲ ਅਫ਼ਸਰ, ਦੀਪਕ ਅਰੋੜਾ ਸਹਾਇਕ ਨੋਡਲ ਅਫ਼ਸਰ ਦੀ ਯੋਗ ਰਹਿਨੁਮਾਈ ਹੇਠ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਮੁੱਖ ਪ੍ਰਬੰਧਕ ਦੇ ਤੌਰ ਤੇ ਡਿੰਪਲ ਵਰਮਾ, ਪ੍ਰੀਤਮ ਸਿੰਘ, ਅਤੁਲ ਕੁਮਾਰ ਅਤੇ ਸਹਾਇਕ ਮੁੱਖ ਪ੍ਰਬੰਧਕ ਤੇਜਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਇਹਨਾਂ ਮੁਕਾਬਲਿਆਂ ਵਿੱਚ ਸੁਮਿਤ ਸਲੂਜਾ, ਡਾਕਟਰ ਮਨਜੀਤ ਕੌਰ ਗਿੱਲ, ਟੈਗੋਰ ਸਰ, ਅਵਤੰਸ ਸਿੰਘ, ਕੁਲਦੀਪ ਸਿੰਘ, ਛਿੰਦਰ ਪਾਲ ਨੇ ਜੱਜਮੈਂਟ ਦੇਣ ਦੀ ਅਹਿਮ ਭੂਮਿਕਾ ਨਿਭਾਈ। ਕੰਵਲਜੀਤ ਕੌਰ ਸਾਇੰਸ ਮਿਸਟ੍ਰੈਸ ਨੇ ਟਾਈਮ ਕੀਪਰ ਦਾ ਰੋਲ ਅਦਾ ਕੀਤਾ। ਬਤੌਰ ਸਟੇਜ ਸੰਚਾਲਕ ਰਾਜ ਕੁਮਾਰ ਲੈਕਚਰਾਰ ਇੰਗਲਿਸ਼ ਨੇ ਹਾਜ਼ਰੀ ਲਗਵਾਈ। ਰਜਿਸਟ੍ਰੇਸ਼ਨ ਕਰਨ ਲਈ ਗਗਨਦੀਪ ਕੌਰ ਪੰਜਾਬੀ ਮਿਸਟ੍ਰੈਸ, ਸੁਪ੍ਰਿਆ ਸਾਇੰਸ ਮਿਸਟ੍ਰੈਸ, ਨਵਦੀਪਿਕਾ ਜੈਨ, ਪ੍ਰਿਯੰਕਾ ਚਾਵਲਾ, ਨੇ ਆਪਣੀ ਡਿਊਟੀ ਨਿਭਾਈ। ਸਰਟੀਫਿਕੇਟ ਕਮੇਟੀ ਦੇ ਵਿੱਚ ਗੁਰਨਾਮ ਸਿੰਘ ਪੰਜਾਬੀ ਮਾਸਟਰ, ਸੋਨਿਕਾ ਰਾਣੀ ਵਰਮਾ ਪੰਜਾਬੀ ਮਿਸਟ੍ਰੈਸ ਨੇ ਆਪਣਾ ਯੋਗਦਾਨ ਪਾਇਆ। ਰਿਫਰੈਸ਼ਮੈਂਟ ਕਮੇਟੀ ਦੇ ਲਈ ਓਮ ਪ੍ਰਕਾਸ਼, ਸ਼ਿਵ ਕੁਮਾਰ ਨੇ ਆਪਣਾ ਅਹਿਮ ਯੋਗਦਾਨ ਪਾਇਆ। ਇਸ ਮੁਕਾਬਲੇ ਦੇ ਵਿੱਚ ਸੁਖਵੰਤ ਸਿੰਘ ਅਤੇ ਰਮਨ ਕੁਮਾਰ ਸੇਵਾਦਾਰ ਨੇ ਵੀ ਆਪਣਾ ਆਪਣੀਆਂ ਸੇਵਾਵਾਂ ਨਿਭਾਈਆਂ। ਇਹਨਾਂ ਮੁਕਾਬਲਿਆਂ ਵਿੱਚ ਪਹੁੰਚੀਆਂ ਹੋਈਆਂ ਟੀਮਾਂ ਵਿੱਚੋਂ ਵਰਗ (6ਵੀਂ ਤੋਂ 8ਵੀਂ) ਪੇਂਟਿੰਗ ਮੁਕਾਬਲੇ ਵਿੱਚ ਸਰਕਾਰੀ ਮਿਡਲ ਸਕੂਲ ਮਹਿਣਾ ਦੇ ਵਿਦਿਆਰਥੀਆਂ ਨੇ ਪਹਿਲਾ ਸਥਾਨ, ਐਸਓਈ ਬਰੀਵਾਲਾ ਨੇ ਦੂਸਰਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਭੰਗੇਵਾਲਾ ਦੇ ਵਿਦਿਆਰਥੀਆਂ ਨੇ ਤੀਸਰਾ ਸਥਨ ਪ੍ਰਾਪਤ ਕੀਤਾ। ਵਰਗ (9ਵੀਂ ਤੋਂ 12ਵੀਂ) ਪੇਂਟਿੰਗ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿੱਖਵਾਲਾ ਨੇ ਪਹਿਲਾ ਸਥਾਨ, ਐਸਓਈ ਸਕੂਲ ਲੰਬੀ ਨੇ ਦੂਜਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਦਿਉਣ ਖੇੜਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹੀ ਲੋਕ ਨਾਚ ਮੁਕਾਬਲੇ ਦੇ ਵਿੱਚ ਵਰਗ (6ਵੀਂ ਤੋਂ 8ਵੀਂ) ਵਿੱਚ ਸਰਕਾਰੀ ਹਾਈ ਸਕੂਲ ਕਰਮਗੜ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਭੰਗੇਵਾਲਾ ਨੇ ਦੂਜਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਸ਼ੇਰਾਂਵਾਲਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੋਕ ਨਾਚ ਵਰਗ (9ਵੀਂ ਤੋਂ 12ਵੀਂ) ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਉਦੇਕਰਨ ਨੇ ਪਹਿਲਾ ਸਥਾਨ, ਸਰਕਾਰੀ ਹਾਈ ਸਕੂਲ ਮੋਹਲਾ ਨੇ ਦੂਜਾ ਸਥਾਨ ਅਤੇ ਸਰਕਾਰੀ ਹਾਈ ਸਕੂਲ ਬੂੜਾ ਗੁਜਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਸਵਿੰਦਰ ਪਾਲ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਇਸ ਮੁਕਾਬਲੇ ਦੇ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਨਾਲ ਨਾਲ ਸਟਾਫ ਵੀ ਹਾਜ਼ਰ ਸੀ। ਮੁਕਾਬਲੇ ਦੇ ਅੰਤ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



