ਸੁਰਜੀਤ ਸਿੰਘ ਫਲੋਰਾ

(ਸਮਾਜ ਵੀਕਲੀ) ਚੱਕੀਰਾਹਾ ਭਾਰਤ ਵਿੱਚ ਪਾਇਆ ਜਾਣ ਵਾਲਾ ਇੱਕ ਬਹੁਤ ਹੀ ਖੂਬਸੂਰਤ ਅਤੇ ਰੰਗਦਾਰ ਪੰਛੀ ਹੈ। ਇਸਨੂੰ ਆਮ ਤੌਰ ‘ਤੇ ‘ਹੁਦਹੁਦ’ ਵੀ ਕਿਹਾ ਜਾਂਦਾ ਹੈ। ਭਾਰਤ ਵਿੱਚ ਇਹ ਪੰਛੀ ਸਥਾਈ ਤੌਰ ‘ਤੇ ਵੀ ਰਹਿੰਦਾ ਹੈ ਅਤੇ ਸਰਦੀਆਂ ਵਿੱਚ ਪਰਵਾਸੀ ਪੰਛੀਆਂ ਵਜੋਂ ਵੀ ਆਉਂਦਾ ਹੈ।
ਇਸਦੇ ਸਿਰ ਉੱਤੇ ਖੰਭਾਂ ਦੀ ਇੱਕ ਬਹੁਤ ਸੁੰਦਰ ਅਤੇ ਖੁੱਲਣ ਵਾਲੀ ਕਲਗੀ ਹੁੰਦੀ ਹੈ।ਇਸਦੀ ਚੁੰਝ ਕਾਫ਼ੀ ਲੰਮੀ, ਪਤਲੀ ਅਤੇ ਤਿੱਖੀ ਹੁੰਦੀ ਹੈ। ਇਸਦੇ ਖੰਭ ਕਾਲੇ, ਚਿੱਟੇ ਅਤੇ ਭੂਰੇ ਰੰਗ ਦੇ ਮਿਸ਼ਰਣ ਵਾਲੇ ਹੁੰਦੇ ਹਨ।ਇਹ ਪੰਛੀ ਪੂਰੇ ਭਾਰਤ ਵਿੱਚ ਆਮ ਦੇਖਿਆ ਜਾ ਸਕਦਾ ਹੈ। ਪੰਜਾਬ ਵਿੱਚ ਇਸਨੂੰ ਵਿਸ਼ੇਸ਼ ਤੌਰ ‘ਤੇ ਪਸੰਦ ਕੀਤਾ ਜਾਂਦਾ ਹੈ ਅਤੇ ਕਈ ਵਾਰ ਇਸਨੂੰ ਪੰਜਾਬ ਰਾਜ ਪੰਛੀ ਵੀ ਮੰਨਿਆ ਜਾਂਦਾ ਹੈ। ਇਹ ਮੁੱਖ ਤੌਰ ‘ਤੇ ਜ਼ਮੀਨ ਵਿੱਚੋਂ ਕੀੜੇ-ਮਕੌੜੇ ਅਤੇ ਸੁੰਡੀਆਂ ਲੱਭ ਕੇ ਖਾਂ ਜਾਂਦਾ ਹ ੈਜਿਸ ਕਰਕੇ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਕਿਸਾਨਾਂ ਦਾ ਮਿੱਤਰ ਵੀ ਮੰਨਿਆ ਜਾਂਦਾ ਹੈ।
ਪੰਜਾਬੀ ਸੱਭਿਆਚਾਰ ਵਿੱਚ ਇਸ ਪੰਛੀ ਨੂੰ ਬਹੁਤ ਸਤਿਕਾਰਿਆ ਜਾਂਦਾ ਹੈ ਅਤੇ ਪੰਜਾਬੀ ਸਾਹਿਤ ਅਤੇ ਲੋਕ-ਬੋਲੀਆਂ ਵਿੱਚ ਇਸਦਾ ਜ਼ਿਕਰ ਆਉਂਦਾ ਹੈ।
ਜਿਵੇਂ ਕਿ ਪੰਛੀਆਂ ਦੀ ਮਹਿਮਾ ਵਾਲੀ ਬੋਲੀ:
ਉੱਡ ਕੇ ਤੂੰ ਆਵੀਂ ਚੱਕੀਰਾਹਿਆ,ਵੇਖੀਂ ਕਿਤੇ ਜਾਈਂ ਨਾ ਉਡਾਰੀ ਮਾਰ ਕੇ!
ਜਦ ਰਿਸ਼ਤਿਆਂ ਦੀ ਸਾਂਝੀ ਬੋਲੀ ਪਾਉਣ ਦੀ ਗੱਲ ਆਉਂਦੀ ਹੈ ਤਾਂ:
ਪਿੱਪਲੀਂ ਤੇ ਪੀਂਘ ਪਾ ਲਈ,ਚੱਕੀਰਾਹਾ ਬਹਿ ਗਿਆ ਕੂਕਦਾ।
ਆਉਂਦੀ ਕੁੜੀਉ, ਵਧਾਉ ਪੀਂਘ ਨੂੰ,ਨੀ ਮੈਂ ਨਣਦ ਦਾ ਵੀਰਾ ਉਡੀਕਦੀ।
ਪਰ ਸਮੇਂ ਦੇ ਨਾਲ ਅੱਜਕਲ੍ਹ ਇਸ ਤਰ੍ਹਾ ਦੀਆਂ ਬੋਲੀਆਂ, ਗਿੱਧਾ, ਪੰਜਾਬੀ ਸੱਭਿਆਚਾਰ ਖਤਮ ਹੁੰਦਾ ਜਾ ਰਿਹਾ ਹੈ ਤੇ ਇਸ ਤਰ੍ਹਾ ਦੀਆਂ ਬੋਲੀਆਂ ਦਮ ਤੋੜ ਰਹੀਆਂ ਹਨ
ਇਹ ਦਲਦਲਾਂ, ਦਰਿਆਵਾਂ ਦੇ ਕੰਢਿਆਂ ਵਾਲੇ ਜੰਗਲੀ ਖੇਤਰਾਂ ਵਿੱਚ ਰਹਿੰਦਾ ਹੈ। ਆਪਣੇ ਅਜੀਬ ਸਰੀਰਕ ਲੱਛਣਾਂ ਅਤੇ ਖੁਰਾਕ ਕਾਰਨ ਇਸਨੂੰ ਦੁਨੀਆ ਦੇ ਵਿਲੱਖਣ ਪੰਛੀਆਂ ਵਿੱਚ ਗਿਿਣਆ ਜਾਂਦਾ ਹੈ।
ਇਸ ਲਗਾਤਾਰ ਖਮੀਰਕਰਨ ਕਾਰਨ ਪੰਛੀ ਦੇ ਸਰੀਰ ਅਤੇ ਸਾਹ ਵਿੱਚ ਗੋਬਰ ਜਾਂ ਸੜੀ ਹੋਈ ਬਨਸਪਤੀ ਵਰਗੀ ਤਿੱਖੀ ਬਦਬੂ ਆਉਂਦੀ ਹੈ। ਇਸੇ ਲਈ ਇਸਦਾ ਆਮ ਨਾਂ “ਸਟਿੰਕਬਰਡ” ਪੈ ਗਿਆ। ਗਿਨੀਜ਼ ਵਰਲਡ ਰਿਕਾਰਡ ਦੇ ਅਨੁਸਾਰ, ਚੱਕੀਰਾਹੇ ਨੂੰ ਦੁਨੀਆ ਦਾ ਸਭ ਤੋਂ ਬਦਬੂਦਾਰ ਪੰਛੀ ਵੀ ਕਿਹਾ ਜਾਂਦਾ ਹੈ।
ਵਿਿਗਆਨੀਆਂ ਲਈ ਇਸ ਪੰਛੀ ਦੀ ਵਰਗੀਕਰਨ ਕਰਨਾ ਲੰਮੇ ਸਮੇਂ ਤੱਕ ਮੁਸ਼ਕਲ ਰਿਹਾ ਹੈ। ਇਹ ਚੱਕੀਰਾਹੇ ਦੀ ਕ੍ਰਮ ਦੀ ਇਕੱਲੀ ਜੀਊਂਦੀ ਪ੍ਰਜਾਤੀ ਹੈ।
ਇਸਦੇ ਮਾਸ ਵਿੱਚ ਪਾਚਨ ਤੰਤਰ ਦੀ ਬਦਬੂ ਅਤੇ ਸੁਆਦ ਰਚ ਜਾਂਦਾ ਹੈ। ਇਸ ਕਾਰਨ ਮਨੁੱਖ ਅਤੇ ਕਈ ਸ਼ਿਕਾਰੀ ਇਸਨੂੰ ਖਾਣ ਤੋਂ ਪਰਹੇਜ਼ ਕਰਦੇ ਹਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






