HOME ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਪਿੰਡ ਮੁੱਖ਼ੂਪੁਰ ਵਿਖੇ 42.70 ਲੱਖ ਦੀ ਲਾਗਤ ਵਾਲੇ...

ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਪਿੰਡ ਮੁੱਖ਼ੂਪੁਰ ਵਿਖੇ 42.70 ਲੱਖ ਦੀ ਲਾਗਤ ਵਾਲੇ ਟਿਊਬਵੈੱਲ ਅਤੇ ਟੈਂਕੀ ਦਾ ਉਦਘਾਟਨ

14
*ਹਰ ਪਿੰਡ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਮਾਨ ਸਰਕਾਰ ਵਚਨਬੱਧ: ਸੰਤੋਸ਼ ਕਟਾਰੀਆ*
*ਪਿਛਲੀਆਂ ਸਰਕਾਰਾਂ ਦੀ ਬਜਾਏ ਆਪ ਸਰਕਾਰ ਗੱਲਾਂ ‘ਚ ਨਹੀਂ, ਕੰਮਾਂ ‘ਚ ਰੱਖਦੀ ਹੈ ਵਿਸ਼ਵਾਸ: ਅਸ਼ੋਕ ਕਟਾਰੀਆ*
ਬਲਾਚੌਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰ ਪਿੰਡ ਨੂੰ ਬੁਨਿਆਦੀ ਸਹੂਲਤਾਂ ਪਹੁੰਚਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਇਸੇ ਲੜੀ ਤਹਿਤ ਅੱਜ ਹਲਕਾ ਬਲਾਚੌਰ ਦੀ ਵਿਧਾਇਕਾ ਸੰਤੋਸ਼ ਕਟਾਰੀਆ ਵੱਲੋਂ ਪਿੰਡ ਮੁੱਖ਼ੂਪੁਰ ਵਿਖੇ 42.70 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਏ ਨਵੇਂ ਟਿਊਬਵੈੱਲ ਅਤੇ ਪਾਣੀ ਵਾਲੀ ਟੈਂਕੀ ਦਾ ਉਦਘਾਟਨ ਕਰਕੇ ਇਸ ਨੂੰ ਪਿੰਡ ਵਾਸੀਆਂ ਨੂੰ ਸਮਰਪਿਤ ਕੀਤਾ ਗਿਆ।ਇਸ ਮੌਕੇ ਹਾਜ਼ਰ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਹੇ ਕਿ  ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਖ਼ਤ ਹਦਾਇਤਾਂ ਹਨ ਕਿ ਸੂਬੇ ਦਾ ਕੋਈ ਵੀ ਪਿੰਡ ਪੀਣ ਵਾਲੇ ਸਾਫ਼ ਪਾਣੀ ਅਤੇ ਸਿੰਜਾਈ ਦੀ ਸੁਵਿਧਾ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਉਨ੍ਹਾਂ ਭਰੋਸਾ ਦਿਵਾਇਆ ਕਿ ਇਸ ਨਵੇਂ ਟਿਊਬਵੈੱਲ ਦੇ ਚਾਲੂ ਹੋਣ ਨਾਲ ਹੁਣ ਪਿੰਡ ਦੇ ਹਰ ਘਰ ਤੱਕ ਪਾਣੀ ਦੀ ਨਿਰਵਿਘਨ ਸਪਲਾਈ ਯਕੀਨੀ ਬਣੇਗੀ ਅਤੇ ਲੋਕਾਂ ਦੀਆਂ ਦਿੱਕਤਾਂ ਦੂਰ ਹੋਣਗੀਆਂ।ਇਸ ਮੌਕੇ  ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਨੇ ਵੀ ਪਿੰਡ ਵਾਸੀਆਂ ਨੂੰ ਇਸ ਸਹੂਲਤ ਲਈ ਵਧਾਈ ਦਿੱਤੀ। ਉਨ੍ਹਾਂ ਪਿਛਲੀਆਂ ਸਰਕਾਰਾਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਬੀਤੇ ਸਮੇਂ ਵਿੱਚ ਇਸ ਪਛੜੇ ਇਲਾਕੇ ਦੀ ਕਿਸੇ ਨੇ ਸਾਰ ਨਹੀਂ ਲਈ, ਜਦਕਿ ਆਮ ਆਦਮੀ ਪਾਰਟੀ ਦੀ ਸਰਕਾਰ ਗੱਲਾਂ ਵਿੱਚ ਨਹੀਂ ਸਗੋਂ ਜ਼ਮੀਨੀ ਪੱਧਰ ‘ਤੇ ਕੰਮ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ ਬਲਾਚੌਰ ਹਲਕੇ ਦੇ ਹਰ ਪਿੰਡ ਵਿੱਚ ਵਿਕਾਸ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ। ਪੀਣ ਵਾਲੇ ਪਾਣੀ ਦੀ ਇਹ ਸਹੂਲਤ ਲੋਕਾਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਸੀ, ਜਿਸ ਨੂੰ ਅੱਜ ਪੂਰਾ ਕਰ ਦਿੱਤਾ ਗਿਆ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹਲਕੇ ਦੇ ਹੋਰਨਾਂ ਪਿੰਡਾਂ ਦੀਆਂ ਮੁਸ਼ਕਿਲਾਂ ਨੂੰ ਵੀ ਪਹਿਲ ਦੇ ਅਧਾਰ ‘ਤੇ ਹੱਲ ਕੀਤਾ ਜਾਵੇਗਾ।ਇਸ ਮੌਕੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਅਤੇ ਸੀਨੀਅਰ ਆਪ ਆਗੂ ਅਸ਼ੋਕ ਕਟਾਰੀਆ ਦਾ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਉਦਘਾਟਨੀ ਮੌਕੇ ਜਲ ਸਪਲਾਈ ਵਿਭਾਗ ਦੇ ਉਪ ਮੰਡਲ ਇੰਜੀਨੀਅਰ ਮਨਜੀਤ ਸਿੰਘ , ਪਰਸੁਨਦੀਪ ਸਿੰਘ ਐਸ ਡੀ ਓ ,ਸੁਰਿੰਦਰ ਕੁਮਾਰ JE ,ਸੁਮਿਤ ਕੁਮਾਰ JE,ਸਰਪੰਚ ਕੁਲਵਿੰਦਰ ਕੌਰ, ਰਾਮਪਾਲ ਸੋਨੂ, ਪਵਨ ਕੁਮਾਰ ਰਿਠੂ ,ਨਰੇਸ਼ ਕੁਮਾਰ ਨੀਟਾ, ਸਰਪੰਚ ਸਤਨਾਮ ਸਿੰਘ, ਬਲਾਕ ਪ੍ਰਧਾਨ ਹਰਮੇਸ਼ ਲਾਲ, ਸਰਪੰਚ ਰਾਮਪਾਲ ਮੰਗੂਪੁਰ, ਬਲਾਕ ਪ੍ਰਧਾਨ ਕੁਲਦੀਪ ਸਿੰਘ, ਦੀਪਕ ਕੌਸ਼ਲ ਸੜੋਆ, ਕਰਮ ਚੰਦ ਚੇਚੀ, ਸਤਪਾਲ ਚੇਚੀ, ਗੁਰਚਰਨ ਚੇਚੀ, ਅਸ਼ੋਕ ਸਿੰਘ, ਭਗਤ ਬਿਹਾਰੀ ਲਾਲ, ਮੋਹਨ ਲਾਲ , ਸੋਮਨਾਥ ਚੇਚੀ ,ਸਤਪਾਲ ਕਟਾਰੀਆ, ਹਰਬੰਸ ਬਾਂਸੀ ਕਟਾਰੀਆ ,ਲੇਖ ਰਾਜ, ਗਿਆਨ ਚੰਦ ,ਨਰਿੰਦਰ ਕੁਮਾਰ, ਨੀਰਜ ਪੰਚ, ਪਵਨ ਪੰਚ ਆਦਿ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ l ਜਿਨ੍ਹਾਂ ਨੇ ਇਸ ਵਿਕਾਸ ਕਾਰਜ ਲਈ ਵਿਧਾਇਕਾ ਕਟਾਰੀਆ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਿੰਡ ਸਾਹਦੜਾ ਵਿਖੇ ਡੇਂਗੂ ਦੇ ਬਚਾਅ ਸਬੰਧੀ ਜਾਗਰੂਕ ਕੀਤਾ
Next articleਚੱਕੀਰਾਹਾ, ਦੁਨੀਆ ਦੇ ਸਭ ਤੋਂ ਅਜੀਬ ਪੰਛੀਆਂ ਵਿੱਚੋਂ ਇੱਕ